ਅਸ਼ੋਕ ਵਰਮਾ
ਬਠਿੰਡਾ, 03 ਅਗਸਤ 2020: ਸਰਕਾਰੀ ਬਹੁਤਕਨੀਕੀ ਕਾਲਜ, ਬਠਿੰਡਾ ਵੱਲੋੋਂ ਸਵੀਪ ਵਿਸ਼ੇ ਤੇ ਵੈਬੀਨਾਰ ਕਰਵਾਇਆ ਗਿਆ ਜਿਸ ਵਿੱਚ ਕਾਲਜ ਦੇ 150 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵੈਬੀਨਾਰ ਵਿੱਚ ਭਾਰਤ ਭੂਸ਼ਣ ਬਾਂਸਲ, ਤਹਿਸੀਲਦਾਰ (ਚੋੋਣਾਂ) ਬਠਿੰਡਾ ਮੁੱਖ ਬੁਲਾਰੇ ਸਨ। ਉਹਨਾਂ ਤੋਂ ਇਲਾਵਾ ਸੁਰੇਸ਼ ਗੌੌੜ, ਸਹਾਇਕ ਨੋੋਡਲ ਅਫ਼ਸਰ ਸਵੀਪ ਅਤੇ ਉਨਾਂ ਦੀ ਟੀਮ ਵੱਲੋੋਂ ਵਿਦਿਆਰਥੀਆਂ ਨੂੰ ਸਵੀਪ ਗਤੀਵਿਧੀਆਂ, ਵੋੋਟ ਬਣਵਾਉਣ ਦੀ ਪ੍ਰੀਕਿ੍ਰਆ, ਐਨ.ਵੀ.ਐਸ.ਪੀ. ਪੋਰਟਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌੌਕੇ ਕਾਲਜ ਦੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਵੈਬੀਨਾਰ ਵਿੱਚ ਸ਼ਾਮਿਲ ਹੋੋਏ ਤਹਿਸੀਲਦਾਰ ਚੋੋਣਾਂ ਅਤੇ ਉਹਨਾਂ ਦੀ ਟੀਮ ਨੂੰ ਜੀ ਆਇਆਂ ਆਖਦਿਆਂ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ 1 ਜਨਵਰੀ, 2020 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਸਾਰੇ ਵਿਦਿਆਰਥੀ ਨੂੰ ਐਨ.ਵੀ.ਐਸ.ਪੀ. ਪੋਰਟਲ ਰਾਹੀਂ ਆਪਣੀ ਵੋੋਟ ਬਣਵਾਉਣ ਅਤੇ ਆਪਣੇ ਵੋੋਟ ਦੇ ਅਧਿਕਾਰ ਦੀ ਵਰਤੋੋਂ ਕਰਨ।
ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਲੇ ਦੇ 13 ਹੋੋਰ ਪ੍ਰਾਈਵੇਟ ਪੋੋਲੀਟੈਕਨਿਕ-ਫਾਰਮੇਸੀ ਕਾਲਜਾਂ ਦੇ ਵੋਟ ਬਣਵਾਉਣ ਦੇ ਯੋੋਗ ਲਗਭਗ 1800 ਵਿਦਿਆਰਥੀਆਂ ਦੀ ਪਹਿਚਾਣ ਕਰਕੇ ਉਨਾਂ ਨੂੰ ਵੀ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ । ਇਹਨਾਂ ਕਾਲਜਾਂ ਵਿੱਚ ਵੋੋਟਰ ਸਾਖਰਤਾ ਕਲੱਬਾਂ ਦਾ ਗਠਨ ਵੀ ਕੀਤਾ ਗਿਆ ਹੈ ਜਿਨਾਂ ਵਿੱਚ 81 ਵਿਦਿਆਰਥੀ ਇਹਨਾਂ ਕਲੱਬਾਂ ਦੇ ਮੈਂਬਰ ਬਣਾਏ ਗਏ ਹਨ ਤਾਂ ਜੋੋ ਇਹਨਾਂ ਕਾਲਜਾਂ ਵਿੱਚ ਕੋਈ ਵੀ ਯੋਗ ਵਿਦਿਆਰਥੀ ਵੋੋਟ ਬਣਾਉਣ ਤੋੋਂ ਵਾਂਝਾ ਨਾ ਰਹੇ। ਇਸ ਮੌੌਕੇ ਕਾਲਜ ਦੇ ਨੋੋਡਲ ਅਫ਼ਸਰ ਸਵੀਪ ਰਾਜ ਕੁਮਾਰ ਚੋੋਪੜਾ ਨੇ ਵੈਬੀਨਾਰ ਵਿੱਚ ਸ਼ਾਮਿਲ ਜਿਲਾ ਚੋੋਣ ਦਫ਼ਤਰ ਦੀ ਟੀਮ ਅਤੇ ਸਮੂਹ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਇਸ ਕਾਲਜ ਵਿੱਚ ਵੀ ਵੋੋਟਰ ਸਾਖਰਤਾ ਕਲੱਬ ਦਾ ਗਠਨ ਕੀਤਾ ਗਿਆ ਹੈ ਅਤੇ ਕਾਲਜ ਦੇ 26 ਵਿਦਿਆਰਥੀ ਇਸ ਕਲੱਬ ਦੇ ਮੈਂਬਰ ਹਨ ਜੋਕਿ ਕਾਲਜ ਦੇ ਬਾਕੀ ਵਿਦਿਆਰਥੀਆਂ ਅਤੇ ਲੋੋਕਾਂ ਨੂੰ ਵੀ ਵੋੋਟਾਂ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨਗੇ।
ਇਸ ਮੌੌਕੇ ਕਾਲਜ ਦੇ ਆਰਟ ਅਤੇ ਹਾਬੀ ਕਲੱਬ ਵੱਲੋੋਂ ਮੇਰੀ ਵੋਟ ਮੇਰਾ ਅਧਿਕਾਰ ਵਿਸ਼ੇ ਤੇ ਆਨ ਲਾਈਨ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਕਾਲਜ ਦੇ ਸਮੂਹ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਆਰਕੀਟੈਕਚਰ ਵਿਭਾਗ ਦੇ ਕਸ਼ਿਸ ਗਰਗ ਨੇ ਪਹਿਲਾ, ਇਲੈਕਟ੍ਰੀਕਲ ਵਿਭਾਗ ਦੇ ਕੁਨਾਲ ਸਿੰਘ ਨੇ ਦੂਜਾ ਅਤੇ ਨਵਨੀਤ ਕੌੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।