ਅਸ਼ੋਕ ਵਰਮਾ
ਮਾਨਸਾ 03 ਅਗਸਤ 2020: ਪੰਜਾਬ ਦੇ ਸਰਕਾਰੀ ਸਕੂਲ ਮਾਪਿਆਂ ਦੀ ਪਹਿਲੀ ਪਸੰਦ ਬਣਨ ਲੱਗੇ ਹਨ ਅਤੇ ਵਿਦਿਆਰਥੀਆਂ ਦੇ ਨਵੇਂ ਦਾਖਲਿਆਂ ਦਾ ਵਾਧਾ ਹੁਣ 13.48 ਪ੍ਰਤੀਸ਼ਤ ਹੋ ਗਿਆ ਹੈ। ਜਿਸ ਵਿੱਚ 43.21 ਪ੍ਰਤੀਸ਼ਤ ਦਾ ਰਿਕਾਰਡ ਵਾਧਾ ਪ੍ਰੀ ਪ੍ਰਾਇਮਰੀ ਕਲਾਸਾਂ ਦਾ ਹੈ,ਜੋ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਸਕੂਲਾਂ ਦੀ ਨੀਂਹ ਨੂੰ ਹੋਰ ਮਜਬੂਤ ਕਰੇਗਾ। ਪੰਜਾਬ ਸਰਕਾਰ ਵੱਲੋਂ ਤਿੰਨ ਕੁ ਸਾਲ ਪਹਿਲਾ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਦਾ ਸਰਕਾਰੀ ਸਕੂਲਾਂ ਨੂੰ ਵੱਡਾ ਫਾਇਦਾ ਹੋਇਆ ਹੈ । ਇਸ ਨਾਲ ਸ਼ੂਰੂ ਤੋਂ ਹੀ ਬੱਚਿਆਂ ਦਾ ਬਣਿਆ ਬੇਸ ਪੜਾਈ ਦੇ ਮਿਆਰ ਨੂੰ ਹੋਰ ਵਧਾ ਰਿਹਾ ਹੈ।ਹਾਇਰ ਸੈਕੰਡਰੀ ਪੱਧਰ ਤੇ ਵੀ 23.18 ਪ੍ਰਤੀਸ਼ਤ ਦਾ ਚੰਗਾ ਵਾਧਾ ਹੋਇਆ ਹੈ। ਐੱਸ ਏ ਐੱਸ ਨਗਰ 25.90 ਦੇ ਪ੍ਰਤੀਸ਼ਤ ਦੇ ਵੱਡੇ ਫਰਕ ਦੇ ਵਾਧੇ ਨਾਲ ਪੰਜਾਬ ਭਰ ਚੋਂ ਪਹਿਲੇ ਨੰਬਰ ਤੇ ਕਾਇਮ ਹੈ। ਲੁਧਿਆਣਾ 19.23 ਪ੍ਰਤੀਸ਼ਤ ਦੇ ਫਰਕ ਨਾਲ ਦੂਸਰੇ ਅਤੇ ਫਤਿਹਗੜ 18.07 ਪ੍ਰਤੀਸ਼ਤ ਦੇ ਵਾਧੇ ਨਾਲੇ ਤੀਸਰੇ ਸਥਾਨ ਤੇ ਹੈ। ਪਿਛਲੇਂ ਵਰੇਂ ਦੌਰਾਨ ਵਿਦਿਆਰਥੀਆਂ ਦੀ ਗਿਣਤੀ 23,52,112 ਸੀ ਜੋ ਹੁਣ ਵੱਧਕੇ 26,69।122 ਹੋ ਗਈ ਹੈ ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਦੱਸਿਆ ਕਿ 43.21 ਦਾ ਸਭ ਤੋਂ ਵੱਡਾ ਵਾਧਾ ਪ੍ਰੀ ਪ੍ਰਾਇਮਰੀ ਵਿੱਚ ਦਾਖਲ ਹੋਏ ਬੱਚਿਆਂ ਦਾ ਹੈ,ਜੋ ਸਿੱਖਿਆ ਵਿਭਾਗ ਵੱਲੋਂ 14 ਨਵੰਬਰ 2017 ਨੂੰ ਸ਼ੁਰੂ ਕੀਤੀਆਂ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਸਫਲ ਤਜਰਬੇ ਨੂੰ ਦਰਸਾਉਂਦਾ ਹੈ। ਪਿਛਲੇਂ ਸਾਲ ਪ੍ਰੀ ਪ੍ਰਾਇਮਰੀ ਵਿੱਚ 225565 ਬੱਚੇ ਸਨ,ਜਿਨਾਂ ਦੀ ਗਿਣਤੀ ਹੁਣ ਵਧਕੇ 323025 ਹੋ ਗਈ ਹੈ। ਹਾਇਰ ਸੈਕੰਡਰੀ ਪੱਧਰ ਤੇ ਵੀ ਗਿਆਰਵੀਂ, ਬਾਰਵੀਂ ਕਲਾਸਾਂ ਚ ਵੀ 23.18 ਪ੍ਰਤੀਸ਼ਤ ਦਾ ਵੱਡਾ ਵਾਧਾ ਹੋਇਆ ਹੈ,ਪਿਛਲੇ ਵਰੇ ਜੋ ਵਿਦਿਆਰਥੀਆਂ ਦੀ ਗਿਣਤੀ 312534 ਸੀ,ਹੁਣ 384993 ਹੋ ਗਈ। ਪ੍ਰਾਇਮਰੀ ਪੱਧਰ ਤੇ ਪਹਿਲੀ ਕਲਾਸ ਤੋਂ ਲੈਕੇ ਪੰਜਵੀਂ ਤੱਕ 8.97 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪਿਛਲੇ ਵਰੇ 848619 ਬੱਚੇ ਸਨ,ਹੁਣ ਇਹ ਗਿਣਤੀ 924776 ਹੋ ਗਈ।ਅੱਪਰ ਪ੍ਰਾਇਮਰੀ ਤਹਿਤ ਛੇਵੀਂ ਤੋਂ ਅੱਠਵੀਂ ਤੱਕ 6.53 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪਿਛਲੇ ਸਾਲ 574234 ਵਿਦਿਆਰਥੀ ਸਨ,ਹੁਣ ਇਹ ਗਿਣਤੀ 611715 ਤੱਕ ਪਹੁੰਚ ਗਈ। ਨੋਵੀਂ, ਦਸਵੀਂ ਕਲਾਸਾਂ ਦੇ ਨਵੇਂ ਦਾਖਲਿਆਂ ਚ 8.54 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪਿਛਲੇ ਸਾਲ 391160 ਵਿਦਿਆਰਥੀ ਸਨ,ਇਸ ਸਾਲ ਹੁਣ ਤੱਕ 424573 ਵਿਦਿਆਰਥੀ ਦਾਖਲਾ ਲੈ ਚੁੱਕੇ ਹਨ।
ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਵੀ ਮੰਨਣਾ ਹੈ ਕਿ ਨਵੇਂ ਦਾਖਲਿਆਂ ਦੀ ਰਿਕਾਰਡ ਵਾਧਾ ਦਰ ਲਈ ਪੰਜਾਬ ਸਰਕਾਰ ਵੱਲੋਂ ਲਗਭਗ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਸਰਕਾਰੀ ਸਕੂਲਾਂ ਚ ਸਮਾਰਟ ਸਿੱਖਿਆ ਨੀਤੀ ਤਹਿਤ ਹਰ ਸਕੂਲ ਚ ਲੋੜੀਂਦੇ ਸਮਾਰਟ ਪ੍ਰੋਜੈਕਟਰ,ਪੜਾਈ ਲਈ ਈ-ਕੰਟੈਂਟ ਦੀ ਵਰਤੋਂ ਲਈ, ਵਧੀਆ ਕਲਾਸ ਰੂਮ,ਰੰਗਦਾਰ ਫਰਨੀਚਰ, ਬਾਲਾ ਵਰਕ,ਮਿਸ਼ਨ ਸ਼ਤ ਪ੍ਰਤੀਸ਼ਤ,ਈਚ ਵਨ,ਬਰਿੰਗ ਵਨ
ਦਸਵੀਂ, ਬਾਰਵੀਂ ਦੇ ਸਲਾਨਾ ਨਤੀਜੇ ਦਾ ਚੰਗੇ ਆਉਣਾ,ਆਨਲਾਈਨ ਪੜਾਈ,ਸਿੱਧੀ ਭਰਤੀ,ਤਰੱਕੀਆਂ ਅਤੇ ਕਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਜਦੋ ਦੁਨੀਆਂ ਠਹਿਰ ਗਈ ਸੀ,ਉਸ ਚਣੌਤੀਆਂ ਭਰੇ ਦੌਰ ਦੌਰਾਨ ਨਵੇਂ ਸ਼ੈਸਨ ਦੇ ਪਹਿਲੇ ਦਿਨ ਤੋਂ ਬੱਚਿਆਂ ਲਈ ਘਰ ਬੈਠੇ ਸਿੱਖਿਆ ਦਾ ਪ੍ਰਬੰਧ ਕਰਨਾ, ਜ਼ੂਮ ਐਪ, ਮੋਬਾਈਲ, ਵਟਸਐਪ, ਯੂ-ਟਿਊਬ,ਫੇਸਬੁੱਕ, ਗੂਗਲ ਕਲਾਸ ਰੂਮ,ਪੰਜਾਬ ਐਜੂਕੇਅਰ ਐਪ,ਰੇਡੀਓ, ਦੂਰਦਰਸ਼ਨ, ਸਵਯਮ ਟੀ ਵੀ ਚੈੱਨਲਾਂ ਤੇ ਸਿੱਖਿਆ ਦਾ ਪ੍ਰਬੰਧ ਕਰਨਾ ਅਤੇ ਵਿਭਾਗ ਵੱਲੋਂ ਦਿਨ ਰਾਤ ਕੀਤੀ ਯੋਜਨਬੰਦੀ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਨੇ ਸਰਕਾਰੀ ਸਕੂਲਾਂ ਦੀ ਸਿੱਖਿਆ ਦੇ ਮਿਆਰ ਨੂੰ ਸਿੱਖਰਾਂ ਤੇ ਲੈ ਆਂਦਾ,ਜਿਸ ਕਾਰਨ ਸਰਕਾਰੀ ਸਕੂਲ ਮਾਪਿਆਂ ਦੀ ਪਹਿਲੀ ਪਸੰਦ ਬਣਨ ਲੱਗੇ ਹਨ।