ਪੁਲਿਸ ਮੁਲਾਜ਼ਮਾਂ ਨਾਲ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਐਸਐਸਪੀ ਡੀ ਸੁਡਰਵਿਲੀ।
ਐਸਐਸਪੀ ਡੀ ਸੁਡਰਵਿਲੀ ਨੇ ਜ਼ਿਲ੍ਹਾ ਪੁਲਿਸ ਮੁਲਾਜ਼ਮਾਂ ਨਾਲ ਪਲੇਠੀ ਮੀਟਿੰਗ ਕੀਤੀ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 03 ਅਗਸਤ 2020: ਡੀ.ਸੁਡਰਵਿਲੀ (ਆਈ.ਪੀ.ਐਸ) ਐਸ.ਐਸ.ਪੀ ਵੱਲੋਂ ਆਪਣੀ ਪਹਿਲੀ ਜ਼ਿਲ੍ਹਾ ਪੁਲਿਸ ਮੁਲਾਜਮਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਗੁਰਮੇਲ ਸਿੰਘ ਐਸ.ਪੀ (ਐਚ), ਬਲਵਿੰਦਰ ਸਿੰਘ ਐਸ.ਪੀ (ਅਪਰੇਸ਼ਨ), ਰਾਜਪਾਲ ਸਿੰਘ ਹੁੰਦਲ ਐਸ.ਪੀ ਡੀ ਅਤੇ ਸਮੂਹ ਗਜਿਟਡ ਅਫਸਰ, ਥਾਣਾ ਅਫਸਰਾਨ, ਦਫਤਰੀ ਸਟਾਫ ਹਾਜ਼ਰ ਸੀ। ਇਸ ਮੌਕੇ ਐਸ.ਐਸ.ਪੀ ਸਾਹਿਬ ਨੇ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਸਮੇਂ ਆਪਣੀ ਡਿਊਟੀ ਵਧੀਆ ਨਿਭਾਈ ਜਾਵੇ। ਉਨ੍ਹਾਂ ਕਿਹਾ ਕਿ ਥਾਣਿਆਂ ਅੰਦਰ ਜਾਂ ਦਫਤਰ ਵਿੱਚ ਜਦੋਂ ਕੋਈ ਆਪਣੀ ਦੁੱਖ ਤਕਲੀਫ ਲੈ ਕੇ ਆਉਂਦਾ ਹੈ ਉਨ੍ਹਾਂ ਪ੍ਰਤੀ ਤੁਹਾਡਾ ਵਰਤਾਓ ਵਧੀਆ ਹੋਣਾ ਚਾਹੀਦਾ ਹੈ। ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕੇ ਕੋਈ ਵੀ ਪੁਲਿਸ ਮੁਲਾਜਮ ਡਿਊਟੀ ਦੌਰਾਨ ਕਿਸੇ ਤਰਾਂ ਦੀ ਕੁਰੱਪਸ਼ਨ ਕਰੇਗਾ ਉਨ੍ਹਾਂ ਮੁਲਾਜ਼ਮਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਕਰੋਨਾ ਵਾਇਰਸ ਬਿਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਊਟੀ ਕਰਦੇ ਸਮੇਂ ਸਾਵਧਾਨੀਆਂ ਜਰੂਰ ਵਰਤੋਂ ਅਤੇ ਡਿਊਟੀ ਦੌਰਾਨ ਸਰੀਰਕ ਦੂਰੀ ਬਣਾ ਕੇ ਰੱਖੀ ਜਾਵੇ ਤੇ ਮਾਸਕ ਦੀ ਵਰਤੋਂ ਜਰੂਰ ਕੀਤੀ ਜਾਵੇ। ਐਸ.ਐਸ.ਪੀ ਨੇ ਲੋਕਾਂ ਨੂੰ ਅਪੀਲ਼ ਕੀਤੀ ਕਿ ਪੁਲਿਸ ਪ੍ਰਸ਼ਾਸ਼ਨ ਨੂੰ ਸਹਿਯੋਗ ਦਿੱਤਾ ਜਾਵੇ।