ਧਰਤੀ ਹੇਠਲਾ ਪਾਣੀ ਬਚਾਉਣ ਅਤੇ ਅੱਗ ਨਾ ਲਗਾ ਵਾਤਾਵਰਣ ਸੰਭਾਲਨਾ ਕਿਸਾਨ ਦਾ ਮੁਢਲਾ ਫਰਜ਼: ਡਾ ਬਲਦੇਵ
ਹਰਿੰਦਰ ਨਿੱਕਾ
ਬਰਨਾਲਾ, 03 ਅਗਸਤ 2020: ਡਾ ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਲਗਾਤਾਰ ਕਿਸਾਨਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਦੇ ਖੇਤਾਂ ਦਾ ਦੌਰਾ ਕਰ ਰਹੇ ਹਨ। ਇਸੇ ਲੜੀ ਤਹਿਤ ਉਹਨਾ ਪਿੰਡ ਧਨੌਲਾ ਦੇ ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਵੜਿੰਗ ਦੇ ਖੇਤ ਦਾ ਦੌਰਾ ਕੀਤਾ । ਹਰਵਿੰਦਰ ਸਿੰਘ ਨੇ 65 ਏਕੜ ਵਿੱਚ ਸਿੱਧੀ ਬਿਜਾਈ ਕੀਤੀ ਹੈ ਅਤੇ ਇਸ ਨੂੰ ਕਾਮਯਾਬ ਵੀ ਕੀਤਾ ਹੈ। ਡਾ ਬਲਦੇਵ ਸਿੰਘ ਨੇ ਦੱਸਿਆ ਕਿ ਕਿਸਾਨ ਪਿਛਲੇ 4 ਸਾਲਾਂ ਤੌਂ ਆਪਣੇ 65 ਏਕੜ ਵਿਚ ਸਿੱਧੀ ਬਿਜਾਈ ਕਰ ਰਿਹਾ ਹੈ ਅਤੇ ਹੋਰਨਾਂ ਲੋਕਾ ਲਈ ਵੀ ਮਿਸਾਲ ਹੈ।
ਕਿਸਾਨ ਹਰਵਿੰਦਰ ਸਿੰਘ ਵੜਿੰਗ ਨੇ ਦੱਸਿਆ ਕਿ ਜਦੋਂ ਵੀ ਵਾਡੀਆਂ ਪਿੱਛੋ ਉਹ ਵਿਹਲੇ ਹੋ ਜਾਂਦੇ ਹਾਂ ਤਾਂ ਪਿੰਡਾਂ ਚ ਧਾਰਮਕ ਗਤਵਿਧੀਆਂ ਕਰਵਾਉਂਦੇ ਹਨ। ਉਹਨਾਂ ਕਿਹਾ ਕਿ ਇਸ ਦੇ ਨਾਲ ਨਾਲ ਪਿੰਡ ਵਾਸੀਆਂ ਨੂੰ ਵਾਤਾਵਰਣ ਸੁੱਧ ਕਰਨ ਅਤੇ ਪਾਣੀ ਬਚਾਏ ਜਾਂ ਸਬੰਧੀ ਉਪਰਾਲੇ ਵੀ ਕਰਨੇ ਚਾਹੀਦੇ ਹਨ।
ਬੇਹੱਦ ਕੀਮਤੀ ਪਾਣੀ ਨੂੰ ਬਚਾਉਣ ਲਈ ਉਹਨਾਂ ਨੇ ਆਪਣੇ 65 ਏਕੜ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਡਾ ਬਲਦੇਵ ਸਿੰਘ ਨੇ ਦੱਸਿਆ ਕਿ ਕਿਸਾਨ ਨੇ ਝੋਨੇ ਨੂੰ ਪਹਿਲਾ ਪਾਣੀ 22 ਤੋਂ 27 ਦਿਨਾਂ ਬਾਅਦ ਲਾਇਆ ਅਤੇ ਯੂਰੀਆ ਖਾਦ 3 ਥੈਲੇ ਅਤੇ 6 ਕਿਲੋ ਜਿੰਕ ਸਲਫੇਟ 33% ਪਾਇਆ। ਉਹਨਾਂ ਦੱਸਿਆ ਕਿ ਹਰਵਿੰਦਰ ਦੇ ਖੇਤਾਂ ਚ ਖੜਾ ਸਿੱਧੀ ਬਿਜਾਈ ਵਾਲਾ ਝੋਨਾ ਨੇੜਲੇ ਕੱਦੂ ਕੀਤੇ ਝੋਨੇ ਨੂੰ ਮਾਤ ਪਾਉਂਦੇ ਹੈ। ਭਾਵ ਕੱਦੂ ਕੀਤੇ ਝੋਨੇ ਨਾਲੌਂ ਜਿਆਦਾ ਵਧੀਆ ਹੈ। ਉਹਨਾ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ•ਾਂ ਕਿਸਾਨ ਵੀਰਾਂ ਨੇ ਪਹਿਲੀ ਵਾਰ ਝੋਨਾ ਲਾਇਆ ਅਤੇ ਬਿਨ•ਾਂ ਖੇਤੀਬਾੜੀ ਮਾਹਰਾਂ ਦੀ ਸਲਾਹ ਲਏ ਵਾਹ ਦਿੱਤਾ, ਉਹ ਕਿਸਾਨ ਵੀਰ ਇੱਕ ਵਾਰ ਸਰਦਾਰ ਹਰਵਿੰਦਰ ਸਿੰਘ ਦੇ ਖੇਤ ਜਰੂਰ ਵਿਜਟ ਕਰਨ ਅਤੇ ਇਹਨਾ ਤੋ ਸਿੱਧੀ ਬਿਜਾਈ ਦੇ ਗੁਰ ਸਿੱਖਣ ਅਤੇ ਭਵਿੱਖ ਵਿੱਚ ਉਹ ਵੀ ਝੋਨੇ ਦੀ ਸਿੱਧੀ ਬਿਜਾਈ ਕਰਨ ਤਾਂ ਜੋ ਵਾਤਾਵਰਣ ਪੱਖੀ ਸੋਚ ਅਪਣਾ ਕੇ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ।