20 ਮਰੀਜ਼ ਹੋਏ ਠੀਕ
ਐਸ.ਏ.ਐਸ.ਨਗਰ, 3 ਅਗਸਤ 2020: ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 20 ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ 20 ਮਰੀਜ਼ ਠੀਕ ਹੋਏ ਹਨ ਇਹ ਜਾਣਕਾਰੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿੱਚ ਬਲਟਾਣਾ ਤੋਂ 38 ਸਾਲਾ ਪੁਰਸ਼, ਕੁਰਾਲੀ ਤੋਂ 53 ਸਾਲਾ ਪੁਰਸ਼, ਇਕੋਸਿਟੀ ਤੋਂ 35 ਸਾਲਾ ਪੁਰਸ਼ ਅਤੇ 60 ਸਾਲਾ ਮਹਿਲਾ, ਓਮੈਕਸ ਨਿਊ ਚੰਡੀਗੜ੍ਹ ਤੋਂ 30 ਸਾਲਾ ਅਤੇ 65 ਸਾਲਾ ਮਹਿਲਾ, ਸੈਕਟਰ 91 ਤੋਂ 34 ਸਾਲਾ ਪੁਰਸ਼, ਕੁਰਾਲੀ ਵਾਰਡ ਨੰਬਰ 7 ਤੋਂ 23 ਸਾਲਾ ਲੜਕੀ, ਕੁਰਾਲੀ ਵਾਰਡ ਨੰਬਰ 3 ਤੋਂ 35 ਸਾਲਾ ਮਹਿਲਾ, ਕੁਰਾਲੀ ਵਾਰਡ ਨੰਬਰ 12 ਤੋਂ 47 ਸਾਲਾ ਪੁਰਸ਼, ਕੁਰਾਲੀ ਵਾਰਡ ਨੰਬਰ 9 ਤੋਂ 31 ਸਾਲਾ ਪੁਰਸ਼, ਸਨੀ ਇਨਕਲੇਵ ਖਰੜ ਤੋਂ 48 ਸਾਲਾ ਪੁਰਸ਼, ਸੈਕਟਰ 66 ਤੋਂ 29 ਸਾਲਾ ਮਹਿਲਾ, ਨਯਾਗਾਉਂ ਤੋਂ 25 ਸਾਲਾ ਮਹਿਲਾ, ਸ਼ਾਹੀਮਾਜਰਾ ਤੋਂ 26 ਸਾਲਾ ਪੁਰਸ਼, ਬਲੌਂਗੀ 19 ਸਾਲਾ ਲੜਕੀ, ਡੇਰਾਬਸੀ ਤੋਂ 57 ਸਾਲਾ ਮਹਿਲਾ, ਸੈਕਟਰ 69 ਤੋਂ 27 ਸਾਲਾ ਮਹਿਲਾ, ਕੁਰਾਲੀ ਤੋਂ 57 ਪੁਰਸ਼, ਐਸ ਬੀ ਪੀ ਹੋਮਜ਼ ਖਰੜ ਤੋਂ 33 ਸਾਲਾ ਮਹਿਲਾ ਸ਼ਾਮਲ ਹਨ।
ਠੀਕ ਹੋਏ ਮਰੀਜਾਂ ਵਿਚ ਮੋਹਾਲੀ ਤੋਂ 22 ਸਾਲਾ ਪੁਰਸ਼, ਜੀਰਕਪੁਰ ਤੋਂ 23 ਸਾਲਾ ਲੜਕੀ, 30 ਸਾਲਾ ਮਹਿਲਾ, 24 ਸਾਲਾ ਲੜਕੀ, 25 ਸਾਲਾ ਲੜਕੀ, ਫੇਜ਼ 1 ਮੋਹਾਲੀ ਤੋਂ 29 ਸਾਲਾ ਮਹਿਲਾ, ਸੈਕਟਰ 76 ਤੋਂ 30 ਸਾਲਾ ਮਹਿਲਾ, ਵੇਵ ਇਸਟੇਟ ਮੋਹਾਲੀ ਤੋਂ 23 ਸਾਲਾ ਲੜਕਾ, ਸੈਕਟਰ 127 ਤੋਂ 67 ਸਾਲਾ ਪੁਰਸ਼, ਖਰੜ ਤੋਂ 32 ਸਾਲਾ ਮਹਿਲਾ, ਸਰਸੀਣੀ ਤੋਂ 19 ਸਾਲਾ ਲੜਕਾ, ਡੇਰਾਬਸੀ ਤੋਂ 32 ਸਾਲਾ ਪੁਰਸ਼, ਪੀਰਮੁੱਛਾਲਾ ਤੋਂ 35 ਸਾਲਾ ਮਹਿਲਾ, 9 ਸਾਲਾ ਲੜਕੀ, ਜ਼ੀਰਕਪੁਰ ਤੋਂ 8 ਸਾਲਾ ਲੜਕਾ, ਲੋਹਗੜ੍ਹ ਤੋਂ 36 ਸਾਲਾ ਪੁਰਸ਼, ਜ਼ੀਰਕਪੁਰ ਤੋਂ 40 ਸਾਲਾ ਪੁਰਸ਼, ਖਰੜ ਤੋਂ 38 ਸਾਲਾ ਅਤੇ 39 ਸਾਲਾ ਪੁਰਸ਼, ਏਕੇਐਸ ਕਲੌਨੀ ਤੋਂ 23 ਸਾਲਾ ਲੜਕੀ ਸ਼ਾਮਲ ਹਨ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 959 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 389, ਠੀਕ ਹੋਏ ਮਰੀਜਾਂ ਦੀ ਗਿਣਤੀ 553 ਹੈ ਅਤੇ 17 ਮਰੀਜਾਂ ਦੀ ਮੌਤ ਹੋ ਚੁੱਕੀ ਹੈ।