ਪ੍ਰੀ-ਪ੍ਰਾਇਮਰੀ ਤੋਂ ਪੰਜਵੀ ਜਮਾਤ ਦਾ ਦਾਖਲਾ ੨੮੦੦੦ ਤੱਕ ਪੁਜਾ ੨੪.੨੧% ਵਾਧਾ
ਰਜਨੀਸ਼ ਸਰੀਨ
ਨਵਾਂਸ਼ਹਿਰ 03 ਅਗਸਤ 2020: ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਸੁਰੂ ਕੀਤੀ ਦਾਖਲਾ ਮੁਹਿੰਮ "ਹਰ ਇਕ ,ਲਿਆਵੇ ਇਕ" ਨੂੰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਦਾ ਪ੍ਰਮਾਣ ਜਿਲ੍ਹੇ ਵਿੱਚ ਪ੍ਰਾਇਮਰੀ ਜਮਾਤਾਂ ਵਿੱਚ ਹੋ ਰਿਹਾ ਦਾਖਲੇ ਵਿੱਚ ਰਿਕਾਰਡ ਵਾਧਾ ਹੈ। ਪ੍ਰਾਈਵੇਟ ਸਕੂਲਾਂ ਤੋਂ ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਵਹੀਰਾ ਘੱਤ ਕੇ ਦਾਖਲਾ ਕਰਵਾਉਣ ਲਈ ਆ ਰਹੇ ਹਨ।ਇਸ ਦਾ ਮੁੱਖ ਕਾਰਣ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿਵੇਂ ਮੁਫਤ ਕਿਤਾਬਾਂ,ਮੁਫਤ ਵਰਦੀਆਂ,ਮਿਡ-ਡੇ ਮੀਲ ,ਸਮਾਰਟ ਕਲਾਸ ਰੂਮ ,ਈ-ਕੰਨਟਂਟ ,ਲੌਕ ਡਾਉਨ ਦੌਰਾਨ ਕਰਵਾਈ ਜਾ ਰਹੀ ਆਨਲਈਨ ਪੜ੍ਹਾਈ ,ਉੱਤਮ ਤਕਨੌਲੋਜ਼ੀ ਦੀ ਵਰਤੋਂ ਕਰਨਾ ਆਦਿ ਸ਼ਾਮਿਲ ਹੈ।
ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਪਵਨ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਰਿਕਾਰਡ ੭੪.੨੯% ਦਾ ਵਾਧਾ ਹੋਇਆ ਹੈ ।ਜਿੱਥੇ ਪ੍ਰੀ-ਪ੍ਰਾਇਮਰੀ ਵਿੱਚ ਪਿਛਲੇ ਸਾਲ ੪੪੮੪ ਵਿਦਿਆਰਥੀ ਸਨ ਇਸ ਸਾਲ ਇਹ ਗਿਣਤੀ ੭੮੧੫ ਹੋ ਗਈ ਹੈ।ਇਸ ਦਾ ਮੁੱਖ ਕਾਰਣ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ 'ਖੇਡ-ਵਿਧੀ ਰਾਹੀਂ ' ਗੁਣਾਤਮਿਕ ਸਿੱਖਿਆ ਦੇ ਕੇ ਵਿਦਿਆਰਥੀਆਂ ਦਾ ਮਾਨਸਿਕ,ਸਰੀਰਿਕ,ਸਿਰਜਾਣਤਮਿਕ,ਰਚਨਾਤਮਿਕ ਅਤੇ ਸਮਾਜਿਕ ਵਿਕਾਸ ਕੀਤਾ ਜਾ ਰਿਹਾ ਹੈ।ਇਸ ਤ੍ਰਰ੍ਹਾਂ ਜਿਲ੍ਹੇ ਵਿੱਚ ਪ੍ਰੀ-ਪ੍ਰਾਇਮਰੀ ਤੋੰ ਪੰਜਵੀ ਤੱਕ ੨੪.੨੧% ਦਾਖਲੇ ਵਿੱਚ ਵਾਧਾ ਹੋਇਆ ਹੈ।ਜਿਲ੍ਹੇ ਦੇ ੭ ਵੱਖ-ਵੱਖ ਬਲਾਕਾਂ ਦੇ ੫੧ ਕਲੱਸਟਰਾਂ ਵਿਚੌ ੩੧ ਕਲੱਸਟਰਾਂ ੱਿਵਚ ਜਿਲ੍ਹੇ ਦੀ ਔਸਤ ੨੪.੨੧% ਤੋਂ ਵੱਧ ਦਾਖਲਾ ਹੋਇਆ ਹੈ।੧੬ ਕਲੱਸਟਰਾਂ ਵਿੱਚ ੧੫ ਤੋਂ ੨੪.੨੧% ਤੱਕ ਵਾਧਾ ਹੋਇਆ ਹੈ ਅਤੇ ੪ ਕਲੱਸਟਰਾਂ ਵਿੱਚ ੧੨.੧੩% ਤੋਂ ੧੫% ਤੱਕ ਦਾਖਲੇ ਦਾ ਵਾਧਾ ਦਰਜ ਕੀਤਾ ਗਿਆ ਹੈ। ਬਲਾਕ ਔੜ ਦੇ ਜੁਲਾਹ ਮਾਜ਼ਰਾ ਕਲੱਸਟਰ ਵਿੱਚ ਸਭ ਤੋਂ ਵੱਧ ੪੬.੩੭% ਦਾਖਲਾ ਹੋਇਆ ਹੈ।ਜਿਲ੍ਹੇ ਵਿਚ ਬਲਾਕ ਔੜ ਅਤੇ ਬਲਾਕ ਨਵਾਂਸ਼ਹਿਰ-੧ ਨੇ ਕ੍ਰਮਵਾਰ ੨੯.੫੭% ਅਤੇ ੨੮.੩੨% ਵਾਧੇ ਨਾਲ ਸਟੇਟ ਵਿੱਚ ਪਹਿਲੇ ੨੦ ਬਲਾਕਾਂ ਵਿੱਚ ਸ਼ਮੂਲੀਅਤ ਕੀਤੀ ਹੈ।
ਉੱਪ ਜਿਲ੍ਹਾ ਸਿੱਕਿਆ ਅਫਸਰ ਛੋਟੂ ਰਾਮ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਦੇ ਦਾਖਲ਼ੇ ਵਿੱਚ ਜਿਲ੍ਹਾ ਸ.ਭ.ਸ ਨਗਰ ਸਮੁੱਚੇ ਪੰਜਾਬ ਵਿੱਚੋਂ ਦੂਜੇ ਸਥਾਨ ਤੇ ਅਤੇ ਪਹਿਲੀ ਤੋਂ ਪੰਜਵੀ ਜਮਾਤ ਦੇ ਦਾਖਲੇ ਦੇ ਵਾਧੇ ਵਿੱਚ ਚੌਥੇ ਸਥਾਨ ਤੇ ਹੈ।ਜਿਲ੍ਹੇ ਵਿੱਚ ਹੁਣ ਤੱਕ ਪ੍ਰੀ-ਪ੍ਰਾਇਮਰੀ ਤੋਂ ਪੰਜਵੀ ਜਮਾਤ ਵਿੱਚ ੨੮੦੦੦ ਵਿਦਿਆਰਥੀ ਦਾਖਲ ਹੋ ਚੁੱਕੇ ਹਨ ਜੋ ਕਿ ਪਿਛਲੇ ਸੈਸ਼ਨ ਵਿੱਚ ੨੨੫੪੫ ਸਨ ਅਤੇ ਪ੍ਰੀ-ਪ੍ਰਾਮਿeਰੀ ਤੋਂ ਪੰਜਵੀ ਤੱਕ ਦਾਖਲੇ ਦੇ ਵਾਧਾ ਵਿੱਚ ਵੀ ਜਿਲ੍ਹੇ ਨੇ ਪੰਜਾਬ ਵਿੱਚੋਂ ਚੌਥਾ ਸਥਾਨ ਬਰਕਰਾਰ ਰੱਖਿਆ ਹੈ।
ਜਿਲ੍ਹਾ ਕੌਆਰਡੀਨੇਟਰ ਸਤਨਾਮ ਸਿੰਘ ਅਤੇ ਸਹਾਇਕ ਕੋਆਰਡੀਨੇਟਰ ਨੀਲ ਕਮਲ ਵੱਲ੍ਹੋਂ ਦੱਸਿਆ ਗਿਆ ਕਿ ਜਿਲ੍ਹੇ ਵਿੱਚ ਦਾਖਲੇ ਵਿੱਚ ਰਿਕਾਰਡ ਵਾਧਾ ਹੋਣ ਦਾ ਕਾਰਣ ਜਿਲ੍ਹੇ ਦੇ ਅਧਿਆਪਕਾ ਵਿੱਚ ਵਿਭਾਗ ਅਤੇ ਆਪਣੀ ਡਿਊੁਟੀ ਪ੍ਰਤੀ ਸਪੱਰਪਣ ਦੀ ਭਾਵਨਾ ਹੈ।ਜਿਲ੍ਹੇ ਦੇ ਅਧਿਆਪਕਾਂ ਨੇ ਨਾ ਸਿਰਫ ਸੋਸ਼ਲ ਮੀਡੀਆ ਰਾਹੀਂ ਬਲਕਿ ਘਰੋਂ-ਘਰੀ ਜਾ ਕੇ ਵੀ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਲੌਕਾਂ ਨੂੰ ਜਾਗਰੂਕ ਕਰਕੇ ਸਰਕਾਰੀ ਸਕੂਲਾਂ ਵਿੱਚ ਲੌਕਾਂ ਦਾ ਵਿਸ਼ਵਾਸ ਪੈਦਾ ਕੀਤਾ ਹੈ।ਇਸ ਤੋਂ ਇਲਾਵਾ ਜਿਲ੍ਹੇ ਦੀ ਪੜ੍ਹੋ ਪੰਜਾਬ ,ਪੜ੍ਹਾਓ ਪੰਜਾਬ ਟੀਮ ਨੇ ਅਧਿਆਪਕਾਂ ਦੇ ਮੌਢੇ ਨਾਲ ਮੌਢਾ ਜੋੜ ਕੇ ਦਾਖਲਾ ਵਧਾਉਣ ਵਿੱਚ ਸਹਿਯੋਗ ਦਿੱਤਾ ਹੈ।ਜਿਲ੍ਹੇ ਦੇ ਸਮਾਰਟ ਕੋਆਰਡੀਨੇਟਜ਼,ਸ਼ੌਸਲ਼ ਮੀਡੀਆ ਕੋਆਰਡੀਨੇਟਰ,ਬੀ.ਐਮ.ਟੀਜ਼,ਸੀ.ਐਮ.ਟੀਜ਼,ਅਤੇ ਸੀ.ਐਚ.ਟੀਜ਼ ਨੇ ਅਧਿਆਪਕਾਂ ਨਾਲ ਘਰੋ-ਘਰੀਂ ਜਾ ਕੇ ਮਾਪਿਆ ਨੂੰ ਮੋਟੀਵੇਟ ਕਰਕੇ ਦਾਖਲਾ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ ਹੈ। ਗੁਰਦਿਆਲ ਸਿੰਘ ਸੋਸ਼ਲ ਮੀਡੀਆ ਕੌਆਰਡੀਨੇਟਰ ਨੇ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਅਤੇ ਜਿਲ੍ਹਾ ਦਫਤਰ ਵੱਲੌਂ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਦਾਖਲਾ ਵਧਾਉਣ ਲਈ ਕੀਤੀ ਯੋਜਨਾਬੰਦੀ ਵੀ ਰਿਕਾਰਡ ਦਾਖਲਾ ਕਰਨ ਵਿੱਚ ਸਹਾਈ ਹੋਈ ਹੈ।ਇਥੇ ਹੀ ਬਸ ਨਹੀ ਜਿਲ੍ਹਾ ਟੀਮ ਵੱਲੋਂ "ਹਰ ਇਕ, ਲਿਆਵੇ ਇਕ" ਮੁਹਿੰਮ ਨੂੰ ਪੂਰਨ ਰੂਪ ਵਿੱਚ ਅਮਲ ਵਿੱਚ ਲਿਆਉਣ ਲਈ ਜਿਲ੍ਹੇ ਦੇ ਹਰ ਇਕ ਅਧਿਆਪਕ ਅਤੇ ਦਫਤਰੀ ਕਰਮਚਾਰੀ ਨੂੰ ਇਕ ਵਿਦਿਆਰਥੀ ਸਰਕਾਰੀ ਸਕੂਲ ਵਿੱਚ ਦਾਖਲ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਨਵੇਂ ਦਾਖਲੇ ਵਿੱਚ ਜਿਲ੍ਹਾ ਹੋਰ ਬੁਲੰਦੀਆ ਨੂੰ ਛੂਹ ਸਕੇ।