ਅਸ਼ੋਕ ਵਰਮਾ
ਬਠਿੰਡਾ, 03 ਅਗਸਤ 2020: ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ 15 ਅਗਸਤ ਨੂੰ ਕਾਲੀ ਅਜਾਦੀ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਯੂਨੀਅਨ ਦੀ ਸੂਬਾ ਕਮੇਟੀ ਦੀ ਸੁਰਜੀਤ ਸਿੰਘ ਫੂਲ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ 27 ਜੁਲਾਈ ਨੂੰ 13 ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਟਰੈਕਟਰ ਮਾਰਚਾਂ ਦੀ ਸਫ਼ਲਤਾ ਦਾ ਜਾਇਜ਼ਾ ਲਿਆ ਗਿਆ ! ਸੰਘਰਸ਼ ਦੇ ਅਗਲੇ ਪੜਾਅ ਦੇ ਐਕਸ਼ਨ ਵਜੋਂ ਕਿਸਾਨਾਂ ਦੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ 15 ਅਗਸਤ ਨੂੰ ਆਜ਼ਾਦੀ ਵਾਲੇ ਦਿਨ, ਬਲਾਕ ਪੱਧਰ ਤੇ ਇਕੱਠ ਤੇ ਕਾਨਫਰੰਸਾਂ ਕਰਨ ਤੋਂ ਇਲਾਵਾ ਕਾਲੇ ਝੰਡੇ ਲਹਿਰਾਏ ਜਾਣਗੇ ਅਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਉਨਾਂ ਦੱਸਆ ਕਿ ਜੱਥੇਬੰਦੀ ਦੇ ਕਾਰਕੰੁਨ ਕੋਠਿਆਂ ’ਤੇ ਵੀ ਰੋਸ ਵਜੋਂ ਲਹਿਰਾਉਣਗੇ ।ਉਨਾਂ ਦੱਸਿਆ ਕਿ 5 ਅਗਸਤ ਨੂੰ ਜਿਲਾ ਪੱਧਰ ਤੇ ਮੀਟਿੰਗਾਂ ਅਤੇ 6 ਤੋਂ 13 ਅਗਸਤ ਤੱਕ ਤਿਆਰੀ ਮੁਹਿੰਮ ਵਜੋਂ ਪਿੰਡਾਂ ਵਿੱਚ ਜਨ ਸਭਾਵਾਂ ਅਤੇ ਮੀਟਿੰਗਾਂ ਰੈਲੀਆਂ ਕਰਕੇ ਘੋਲ ਦੇ ਖਰਚਾਂ ਦੀ ਪੂਰਤੀ ਲਈ, ਫੰਡ ਮੁਹਿੰਮ ਵੀ ਨਾਲੋਂ ਨਾਲ ਚਲਾਈ ਜਾਵੇਗੀ। ਮੀਟਿੰਗ ਵਿੱਚ ਸੁਰਜੀਤ ਸਿੰਘ ਫੂਲ ,ਬਲਦੇਵ ਸਿੰਘ ਜੀਰਾ, ਲਾਲ ਸਿੰਘ ਗੋਲੇਵਾਲਾ ,ਗੁਰਦੀਪ ਸਿੰਘ ਵੈਰੋਕੇ ,ਅਸ਼ੋਕ ਕੁਮਾਰ ਭਾਰਤੀ ਆਦਿ ਸੂਬਾਈ ਆਗੂਆਂ ਸਮੇਤ ਬਠਿੰਡਾ ਫਰੀਦਕੋਟ ਮੋਗਾ, ਫਿਰੋਜ਼ਪੁਰ ਗੁੁਰਦਾਸਪੁਰ ਆਦਿ ਜ਼ਿਲਿਆਂ ਦੇ ਪ੍ਰਧਾਨ ਅਤੇ ਜਿਲਾ ਸਕੱਤਰ ਸ਼ਾਮਿਲ ਹੋਏ।