ਨਗਰ ਕੌਸ਼ਲ ਵੱਲੋਂ 62 ਲੱਖ 14 ਹਜ਼ਾਰ ਦੀ ਲਾਗਤ ਨਾਲ ਖੂਬਸੂਰਤ ਚਿਲਡਰਨ
ਪਾਰਕਾਂ ਦਾ ਕਰਵਾਇਆ ਜਾ ਰਿਹਾ ਨਿਰਮਾਣ
ਹਰਿੰਦਰ ਨਿੱਕਾ
ਸੰਗਰੂਰ, 03 ਅਗਸਤ: 2020: ਪੰਜਾਬ ਸਰਕਾਰ ਵੱਲੋਂ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਮਲੇਰਕੋਟਲਾ ਸ਼ਹਿਰ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ 12 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਕਾਰਜ ਸਾਧਕ ਅਫ਼ਸਰ ਮਲੇਰੋਕਟਲਾ ਸ੍ਰੀ ਚੰਦਰ ਪ੍ਰਕਾਸ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨਗਰ ਕੋਸ਼ਲ ਮਲੇਰਕੋਟਲਾ ਅਧੀਨ ਆਉਂਦੀਆਂ ਸੜਕਾਂ ਅਤੇ ਗਲੀਆ ਦਾ ਪਾਰਦਰਸ਼ੀ ਢੰਗ ਨਾਲ ਨਿਰਮਾਣ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮੁੱਚੇ ਕੰਮਾਂ ਲਈ ਟੈਂਡਰ ਪ੍ਰਗਤੀ ਅਧੀਨ ਹਨ ਅਤੇ ਜਲਦੀ ਹੀ ਸੜਕ ਦੇ ਕੰਮਾਂ ਨੂੰ ਸ਼ੁਰੂ ਕਰਵਾ ਲਈ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਨਗਰ ਕੌਸ਼ਲ ਵੱਲੋਂ ਬੱਸ ਸਟੈਂਡ, ਲੁਧਿਆਣਾ ਬਾਈਪਾਸ ਈਦਗਾਹ ਰੋਡ , ਪੀ.ਐਸ.ਪੀ.ਸੀ.ਐਲ ਰੋਡ, ਸੱਟਾ ਚੌਕ ਤੋਂ ਤੋਂ ਕੇਲੋਗੇਟ ਤੋਂ ਢਾਬੀ ਗੇਟ ਪਿੱਪਲ ਵਾਲਾ ਚੋਂਕ, ਦਿੱਲੀ ਗੇਟ ਤੋਂ ਕੂਲਰ ਚੌਂਕ ਤੱਕ, ਰਾਏਕੋਟ ਰੋਡ ਤੋਂ ਈਦਗਾਹ ਰੋਡ ਆਦਿ ਦਾ ਇੰਟਰਲਾਕਿੰਗ ਟਾਇਲ ਅਤੇ ਪ੍ਰੀਮਿਕਸ ਕਾਰਪੇਟ ਦੀ ਵਰਤੋਂ ਨਾਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਮਲੇਰੋਕਟਲਾ ਦੀ ਸੰੁਦਰਤਾ ’ਚ ਵਾਧਾ ਕਰਨ ਲਈ ਨਗਰ ਕੌਸ਼ਲ ਵੱਲੋਂ 39 ਲੱਖ 54 ਹਜ਼ਾਰ ਰੁਪਏ ਦੀ ਲਾਗਤ ਨਾਲ ਖੰਨਾ ਰੋਡ ਅਤੇ 22 ਲੱਖ 60 ਹਜ਼ਾਰ ਰੁਪਏ ਦੀ ਲਾਗਤ ਨਾਲ ਬੱਸ ਸਟੈਂਡ ਤੋਂ ਲੋਹਾ ਬਾਜ਼ਾਰ ਵਿਖੇ ਖੂਬਸੂਰਤ ਚਿਲਡਰਨ ਪਾਰਕ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸਦੇ ਜਲਦ ਮੁਕੰਮਲ ਹੋਣ ਨਾਲ ਸ਼ਹਿਰ ਵਾਸੀਅੀ ਨੂੰ ਹਰਿਆ ਭਰਿਆ ਅਤੇ ਸ਼ੁੱਧ ਵਾਤਾਵਰਣ ਵਾਲਾ ਮਾਹੌਲ ਮਿਲੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰਵਾਸੀਆਂ ਨੂੰ ਸਵੇਰੇ ਸ਼ਾਮ ਦੀ ਸੈਰ ਕਰਨ ਲਈ ਇਹ ਪਾਰਕ ਕਾਫ਼ੀ ਲਾਹਵੰਦ ਸਾਬਿਤ ਹੋਣਗੇ।