ਜਬਰ ਜਿਨ੍ਹਾਂ ਦੇ ਮਾਮਲੇ ' ਚ ਰਾਜਨੀਤੀ ਨਾਲੋਂ ਵੱਧ ਪ੍ਰਸਿੱਧ ਹੋਏ ਸਾਬਕਾ ਮੰਤਰੀ ਲੰਗਾਹ ਨੇ ਮੁੜ ਛਕਿਆ ਅੰਮ੍ਰਿਤ
ਲੋਕੇਸ਼ ਰਿਸ਼ੀ
ਗੁਰਦਾਸਪੁਰ, 03 ਅਗਸਤ 2020-ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਮੇਂ ਤੇ ਸਿਰ ਮੌਰ ਨੇਤਾ ਵਜੋਂ ਜਾਣੇ ਜਾਂਦੇ ਸੁੱਚਾ ਸਿੰਘ ਲੰਗਾਹ ਨੂੰ ਸਿੱਖਾਂ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਵੱਲੋਂ ਭਾਵੇਂ ਪੰਥ ਤੋਂ ਛੇਕੇ ਜਾਣ ਦੇ ਹੁਕਮ ਜਾਰੀ ਕੀਤਾ ਗਏ ਹਨ। ਪਰ ਇਸ ਮਾਮਲੇ ਵਿੱਚ ਇੱਕ ਨਵਾਂ ਵਿਵਾਦ ਖੜ੍ਹਾ ਹੁੰਦਾ ਵਿਖਾਈ ਦੇ ਰਿਹਾ ਹੈ। ਕਿਉਂ ਕਿ ਇੱਕ ਗੁਰਦੁਆਰਾ ਸਾਹਿਬ ਵਿਖੇ ਸੁੱਚਾ ਸਿੰਘ ਲੰਗਾਹ ਨੂੰ ਮੁੜ ਤੋਂ ਅੰਮ੍ਰਿਤ ਛਕਾ ਕੇ ਪੂਰਨ ਸਿੱਖ ਬਣਾਉਣ ਦਾ ਐਲਾਨ ਕੀਤਾ ਗਿਆ ਹੈ।
ਹਾਲਾਂ ਕਿ ਸ਼੍ਰੋਮਣੀ ਅਕਾਲੀ ਦਲ ਲੰਗਾਹ ਮਾਮਲੇ ਤੋਂ ਆਪਣਾ ਪੱਲਾ ਸਾਫ਼ ਤੋਰ ਤੇ ਝਾੜਦਿਆਂ, ਲੰਗਾਹ ਨਾਲ ਕੋਈ ਵੀ ਰਿਸ਼ਤਾ ਹੋਣ ਤੋਂ ਕੋਰੀ ਨਾਂਹ ਕਰ ਰਹੀ ਹੈ। ਪਰ ਨਾਲ ਹੀ ਪਾਰਟੀ ਦੇ ਨੁਮਾਇੰਦੇ ਇਸ ਮਾਮਲੇ ਨੂੰ ਰਿਸ਼ਤਾ ਸਤਾ ਅਕਾਲ ਤਖ਼ਤ ਸਾਹਿਬ ਦੇ ਅਧੀਨ ਦੱਸ ਕੇ। ਇਸ ਮਾਮਲੇ ਵਿੱਚ ਉਨ੍ਹਾਂ ਵੱਲੋਂ ਹੀ ਕੋਈ ਫ਼ੈਸਲਾ ਲਏ ਜਾਣ ਦੀ ਗੱਲ ਕਹਿ ਰਹੇ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਤਰਸੇਮ ਸਿੰਘ ਨਿਹੰਗ ਸਿੰਘ ਨੇ ਦੱਸਿਆ ਕਿ ਜਬਰ ਜਿਨ੍ਹਾਂ ਮਾਮਲੇ ਕਾਰਨ ਸੁਰਖ਼ੀਆਂ 'ਚ ਰਹੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਖੇ ਬਾਬਾ ਬੰਦਾ ਬਹਾਦਰ ਕੀ ਯਾਦ 'ਚ ਸਥਾਪਿਤ ਗੁਰਦੁਆਰਾ ਗੜੀ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਪੰਜ ਪਿਆਰਿਆਂ ਦੇ ਸਨਮੁੱਖ ਪੇਸ਼ ਹੋ ਕੇ ਜਬਰ ਜਿਨ੍ਹਾਂ ਮਾਮਲੇ ਵਿੱਚ ਮੁਆਫ਼ੀ ਮੂੰਗੀ। ਜਿਸ ਤੋਂ ਬਾਦ ਪੰਜ ਪਿਆਰਿਆਂ ਵੱਲੋਂ ਲੰਗਾਹ ਨੂੰ ਤਨਖ਼ਾਹ ਲਾਉਂਦੇ ਹੋਏ ਦੁਬਾਰਾ ਅੰਮ੍ਰਿਤ ਪਾਨ ਕਰਵਾ ਦਿੱਤਾ ਗਿਆ। ਪੰਜ ਪਿਆਰਿਆਂ ਵੱਲੋਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ 10 ਦਿਨ ਲਗਾਤਾਰ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਝਾੜੂ ਲਾਉਣ ਦੀ ਤਨਖ਼ਾਹ ਲਗਾਈ ਗਈ ਹੈ
ਇਸ ਪੂਰੇ ਮਾਮਲੇ ਸਬੰਧੀ ਜਦੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ਪ੍ਰਤੀਕਿਰਿਆ ਜਾਣਨੀ ਚਾਹੀ ਗਈ। ਤਾਂ ਉਨ੍ਹਾਂ ਸਾਫ਼ ਤੌਰ ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸੁੱਚਾ ਸਿੰਘ ਲੰਗਾਹ ਨਾਲ ਕੋਈ ਨਾਤਾ ਨਹੀਂ ਹੈ ਅਤੇ ਜਿਸ ਨਿਹੰਗ ਸਿੰਘ ਨੇ ਉਸ ਨੂੰ ਅੰਮ੍ਰਿਤਪਾਨ ਕਰਵਾਇਆ ਹੈ। ਉਹ ਨਿਹੰਗ ਤਾਂ ਆਪ ਕਾਂਗਰਸ ਪਾਰਟੀ ਦਾ ਸਮਰਥਕ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਵੱਲੋਂ ਅਜਿਹੇ ਕੰਮ ਪਾਰਟੀ ਨੂੰ ਬਦਨਾਮ ਕਰਨ ਲਈ ਕੀਤੇ ਜਾ ਰਹੇ ਹਨ ਅਤੇ ਵੈਸੇ ਵੀ ਇਹ ਮਾਮਲੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਹੀ ਇਸ ਮਾਮਲੇ ਨੂੰ ਵਿਚਾਰੇਗਾ ਅਤੇ ਉਹ ਹੀ ਲੰਗਾਹ ਦੇ ਮਾਮਲੇ ਸਬੰਧੀ ਕੋਈ ਫ਼ੈਸਲਾ ਲੈਣਗੇ।
ਨਿਹੰਗ ਸਿੰਘ ਜਥੇਬੰਦੀ ਦੇ ਨਿਹੰਗ ਆਗੂ ਤਰਸੇਮ ਸਿੰਘ ਦਾ ਕਹਿਣਾ ਸੀ ਦੇ ਗੁਰਦਵਾਰਾ ਸਾਹਿਬ ਵਿੱਚ ਅੰਮ੍ਰਿਤਪਾਨ ਕਰਵਾਇਆ ਜਾ ਰਿਹਾ ਸੀ ਅਤੇ ਸੱਚਾ ਸਿੰਘ ਲੰਗਾਹ ਵੀ ਗੁਰਦਵਾਰਾ ਸਾਹਿਬ ਵਿੱਚ ਆਏ ਸਨ। ਨਿਹੰਗ ਸਿੰਘ ਨੇ ਦੱਸਿਆ ਕਿ ਲੰਗਾਹ ਨੇ ਅੰਮ੍ਰਿਤ ਪਾਨ ਕਰਨ ਦੀ ਖਪਾਇਆ ਜ਼ਾਹਿਰ ਕੀਤੀ ਅਤੇ ਗੁਰਬਾਣੀ ਦੇ ਅਨੁਸਾਰ ਜੋ ਵੀ ਅੰਮ੍ਰਿਤਪਾਨ ਕਰਨਾ ਚਾਹੁੰਦਾ ਹੈ ਉਹ ਅੰਮ੍ਰਿਤਪਾਨ ਕਰ ਸਕਦਾ ਹੈ।
ਹੁਣ ਅੱਗੋਂ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਜਦੋਂ ਸਿੱਖਾਂ ਦੀ ਸਿਰਮੌਰ ਸੰਸਥਾ ਵੱਲੋਂ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਹੈ। ਤਾਂ ਇਕ ਇਕੱਲਾ ਗੁਰਦੁਆਰਾ ਕਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਬੇਪਰਵਾਹੀ ਕਰਦਿਆਂ। ਲੰਗਾਹ ਨੂੰ ਮੁੜ ਤੋਂ ਅੰਮ੍ਰਿਤ ਛਕਾ ਕੇ ਸਾਬਿਤ ਸੂਰਤ ਸਿੱਖ ਸਾਜ਼ ਸਕਦੀ ਹੈ। ਇਸ ਦੇ ਨਾਲ ਹੁਣ ਵੇਖਣਾ ਇਹ ਵੀ ਹੋਵੇਗਾ ਕਿ ਕੀ ਸ੍ਰੀ ਅਕਾਲ ਤਖ਼ਤ ਇੱਕ ਗੁਰਦੁਆਰੇ ਦੇ ਨੁਮਾਇੰਦਿਆਂ ਵੱਲੋਂ ਆਦੇਸ਼ਾਂ ਦੀ ਹੁਕਮ-ਅਦੂਲੀ ਅਕਾਲ ਤਖ਼ਤ ਸਾਹਿਬ ਕੀ ਕਦਮ ਚੁੱਕਾ ਹੈ।