ਹਰਿੰਦਰ ਨਿੱਕਾ
- ਕੋਰੋਨਾ ਸਬੰਧੀ ਸਰਕਾਰ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਦੀ ਉਲੰਘਣਾ ’ਤੇ ਹੋਵੇਗੀ ਸਖਤ ਕਾਰਵਾਈ
- ਰਾਤ ਦੇ ਕਰਫਿਊ ਦਾ ਸਮਾਂ ਰਾਤ 11 ਤੋਂ ਸਵੇੇਰੇ 5 ਵਜੇ
- ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਵੱਲੋਂ ਸੋਧੇ ਹੋਏ ਹੁਕਮ ਜਾਰੀ
ਬਰਨਾਲਾ, 4 ਅਗਸਤ 2020 - ਐਡੀਸ਼ਨਲ ਮੁੱਖ ਸਕੱਤਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਪੰਜਾਬ, ਚੰਡੀਗੜ੍ਹ ਵੱਲੋਂ 31 ਜੁਲਾਈ 2020 ਨੂੰ ਪ੍ਰਾਪਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਨ੍ਹਾਂ ਹੁਕਮਾਂ ਤਹਿਤ ਪੰਜਾਬ ਰਾਜ ਅੰਦਰ ਅਤੇ ਅੰਤਰਰਾਜੀ ਆਵਾਜਾਈ ’ਤੇ ਕੋਈ ਰੋਕ ਨਹੀਂ ਹੋਵੇਗੀ। ਇਸ ਲਈ ਕੋਈ ਵੱਖਰੀ ਆਗਿਆ ਜਾਂ ਕਿਸੇ ਪਰਮਿਟ ਦੀ ਜ਼ਰੂਰਤ ਨਹੀਂ ਹੋਵੇਗੀ।
ਸਕੂਲ/ਕਾਲਜ/ਵਿਦਿਅਕ ਸਥਾਨ ਅਤੇ ਕੋਚਿੰਗ ਸੈਂਟਰ ਮਿਤੀ 31/8/2020 ਤੱਕ ਬੰਦ ਰਹਿਣਗੇ। ਆਨਲਾਈਨ ਅਤੇ ਡਿਸਟੈਂਸ ਲਰਨਿੰਗ ਦੀ ਪੜ੍ਹਾਈ ਚਾਲੂ ਰਹੇਗੀ। ਸਿਨੇਮਾ ਹਾਲ, ਤੈਰਾਕੀ ਪੂਲ, ਮੰਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਬੰਦ ਰਹਿਣਗੇ। ਯੋਗਾ ਸੰਸਥਾਨ ਅਤੇ ਜਿਮਨੇਜੀਅਮਜ਼ ਖੁੱਲਣ ਸਬੰਧੀ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਵੱਖਰੇ ਹੁਕਮ ਜਾਰੀ ਕੀਤੇ ਜਾਣਗੇ। ਸਮਾਜਿਕ/ਰਾਜਨੀਤਿਕ/ਖੇਡਾਂ/ਮੰਨੋਰੰਜਨ/ਅਕਾਦਮਿਕ/ਸੱਭਿਆਚਾਰਕ/ਧਾਰਮਿਕ ਸਮਾਗਮ ਅਤੇ ਹੋਰ ਵੱਡੇ ਇੱਕਠਾਂ ’ਤੇ ਪਾਬੰਦੀ ਹੋਵੇਗੀ।
ਇਸ ਦੌਰਾਨ ਸਾਲਾਨਾ ਪ੍ਰੀਖਿਆਵਾਂ/ ਦਾਖਲੇ ਦੀਆਂ ਪ੍ਰੀਖਿਆਵਾਂ ਜੋ ਯੂਨੀਵਰਸਿਟੀਆ, ਬੋਰਡ/ਪਬਲਿਕ ਸਰਵਿਸ ਕਮਿਸ਼ਨ ਅਤੇ ਹੋਰ ਸੰਸਥਾਵਾਂ ਵੱਲੋਂ ਲਈਆਂ ਜਾਂਦੀਆਂ ਹਨ, ਨੂੰ ਸਮਾਜਿਕ ਦੂਰੀ ਅਤੇ ਸੈਨੀਟਾਈਜ਼ਰ ਦੀ ਵਰਤੋਂ ਤਹਿਤ ਮਨਜ਼ੂਰੀ ਦਿੱਤੀ ਜਾਂਦੀ ਹੈ। ਇਨ੍ਹ੍ਹਾਂ ਹੁਕਮਾਂ ਅਨੁਸਾਰ ਵਿਆਹ–ਸ਼ਾਦੀਆਂ ਵਿੱਚ 30 ਵਿਅਕਤੀਆਂ ਤੋਂ ਵੱਧ ਦਾ ਇੱਕਠ ਨਾ ਹੋਵੇ। ਅੰਤਿਮ ਸਸਕਾਰ/ ਭੋਗ ਸਮੇਂ 20 ਵਿਅਕਤੀਆਂ ਤੋਂ ਵੱਧ ਦਾ ਇੱਕਠ ਨਾ ਹੋਵੇ। ਜਨਤਕ ਥਾਵਾਂ ’ਤੇ ਥੁੱਕਣ ਦੀ ਮਨਾਹੀ ਹੋਵੇਗੀ। ਇਸ ਦੀ ਉਲੰਘਣਾ ਕਰਨ ’ਤੇ ਜੁਰਮਾਨਾ ਲਗਾਇਆ ਜਾਵੇਗਾ। ਜਨਤਕ ਥਾਵਾਂ ’ਤੇ ਸ਼ਰਾਬ/ਪਾਨ/ਗੁਟਕਾ/ਤੰਬਾਕੂ ਆਦਿ ਦੇ ਸੇਵਨ ਦੀ ਮਨਾਹੀ ਹੋਵੇਗੀ।
ਜ਼ਿਲ੍ਹੇ ਅੰਦਰ ਪਬਲਿਕ ਲਈ ਧਾਰਮਿਕ/ਪੂਜਾ ਦੇ ਸਥਾਨਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 05:00 ਵਜੇ ਤੋਂ ਰਾਤ 08:00 ਵਜੇ ਤੱਕ ਹੋਵੇਗਾ। ਧਾਰਮਿਕ/ਪੂਜਾ ਸਥਾਨਾਂ ’ਤੇ ਇੱਕੋ ਸਮੇਂ 20 ਵਿਅਕਤੀਆਂ ਤੋਂ ਵੱਧ ਦਾ ਇੱਕਠ ਨਹੀਂ ਕੀਤਾ ਜਾਵੇਗਾ। ਧਾਰਮਿਕ/ ਪੂਜਾ ਸਥਾਨਾ ਦੇ ਪ੍ਰਬੰਧਕਾਂ ਵੱਲੋਂ ਸਾਫ-ਸਫਾਈ, ਸਮਾਜਿਕ ਦੂਰੀ ਤੇ ਸ਼ਰਧਾਲੂਆਂ ਦੇ ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇਗਾ। ਲੰਗਰ ਅਤੇ ਪ੍ਰਸਾਦ ਤਿਆਰ ਕਰਨ/ਵਰਤਾਉਣ ਲਈ ਕੋਵਿਡ-19 ਸਬੰਧੀ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਨਿਰਧਾਰਤ ਸੰਚਾਲਣ ਵਿਧੀ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ।
ਸਪੋਰਟਸ ਕੰਪਲੈਕਸ, ਸਟੇਡੀਅਮ ਅਤੇ ਪਬਲਿਕ ਪਾਰਕ ਸਵੇਰੇ 5 ਵਜੇ ਤੋਂ ਰਾਤ 8:00 ਵਜੇ ਤੱਕ ਬਿਨਾਂ ਦਰਸ਼ਕਾਂ ਤੋਂ ਸਿਹਤ ਵਿਭਾਗ ਦੀਆਂ ਐਸ.ਓ.ਪੀ. ਮੁਤਾਬਿਕ ਖੁੱਲੇ ਰਹਿਣਗੇ। ਉਦਯੋਗ ਅਤੇ ਉਦਯੋਗਿਕ ਇਕਾਈਆਂ ਦੀ ਉਸਾਰੀ ਦੀਆਂ ਗਤੀਵਿਧੀਆਂ ਨੂੰ ਚਲਾਉਣ ਦੀ ਆਗਿਆ ਦਿੱਤੀ ਜਾਂਦੀ ਹੈ। ਹਰੇਕ ਗਤੀਵਿਧੀ ਲਈ ਘੱਟੋਂ-ਘੱਟ 6 ਫੁੱਟ ਦੀ ਸਮਾਜਿਕ ਦੂਰੀ ਜ਼ਰੂਰੀ ਹੋਵੇਗੀ। ਜਨਤਕ ਥਾਵਾਂ ’ਤੇ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।
ਉਪਰੋਕਤ ਹੁਕਮਾਂ ਅਤੇ ਤਾਲਾਬੰਦੀ ਸਬੰਧੀ ਜਾਰੀ ਕੀਤੇ ਗਏ ਮਾਪਦੰਡਾਂ ਦੀ ਪਾਲਣਾ ਨਾ ਕਰਨ ’ਤੇ ਆਫਤ ਪ੍ਰਬੰਧਨ ਐਕਟ, 2005 ਦੀ ਧਾਰਾ 51 ਤੋ 60 ਅਤੇ ਭਾਰਤੀ ਦੰਡਕਾਰੀ ਐਕਟ ਦੀ ਧਾਰਾ 188 ਤਹਿਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ 31 ਅਗਸਤ 2020 ਤੱਕ ਕੰਨਟੇਨਮੈਂਟ ਜ਼ੋਨ ਤੋਂ ਬਾਹਰ ਦੇ ਇਲਾਕਿਆਂ ਵਿੱਚ ਲਾਗੂ ਰਹਿਣਗੇ।
- ਰੈਸਟੋਰੈਂਟ ਰਾਤ 10 ਤੱਕ ਖੋਲ੍ਹਣ ਦੀ ਪ੍ਰਵਾਨਗੀ
ਰੈਸਟੋਰੈਂਟਾਂ ਨੂੰ 50 ਫੀਸਦੀ ਬੈਠਣ ਦੀ ਸਮਰੱਥਾ ਜਾਂ 50 ਮਹਿਮਾਨ ਜਾਂ ਜੋ ਵੀ ਘੱਟ ਹੋਵੇ ਦੇ ਆਧਾਰ ’ਤੇ ਰਾਤ 10:00 ਵਜੇ ਤੱਕ ਖੋਲ੍ਹਣ ਦੀ ਇਜ਼ਾਜਤ ਦਿੱਤੀ ਜਾਂਦੀ ਹੈ। ਰੈਸਟੋਰੈਂਟਾਂ ਦੇ ਪ੍ਰਬੰਧਕਾਂ ਵੱਲੋਂ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਨਿਰਧਾਰਤ ਸੰਚਾਲਨ ਵਿਧੀ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਹੋਟਲਾਂ ਵਿੱਚ ਰੈਸਟੋਰੈਂਟਸ ਨੂੰ 50 ਫੀਸਦੀ ਬੈਠਣ ਦੀ ਸਮਰੱਥਾ ਜਾਂ 50 ਮਹਿਮਾਨ ਜਾਂ ਜੋ ਵੀ ਘੱਟ ਹੋਵੇ ਦੇ ਆਧਾਰ ’ਤੇ ਖਾਣਾ ਵਰਤਾਉਣ ਲਈ ਰਾਤ 10 ਵਜੇ ਤੱਕ ਇਜਾਜ਼ਤ ਦਿੱਤੀ ਜਾਂਦੀ ਹੈ। ਰੈਸਟੋਰੈਂਟਾਂ ਵਿੱਚ ਹੋਟਲ ਦੇ ਮਹਿਮਾਨਾਂ ਤੋਂ ਇਲਾਵਾ ਹੋਰ ਵਿਅਕਤੀਆਂ ਨੂੰ ਵੀ ਖਾਣਾ ਖਾਣ ਦੀ ਇਜਾਜ਼ਤ ਹੋਵੇਗੀ, ਪਰ ਦੋਵਾਂ ਲਈ ਸਮਾਂ ਰਾਤ 10:00 ਵਜੇ ਹੀ ਹੋਵੇਗਾ।
- ਸ਼ਾਪਿੰਗ ਮਾਲਾਂ ਅਤੇ ਦੁਕਾਨਾਂ ਸਬੰਧੀ ਹੁਕਮ
ਜ਼ਿਲ੍ਹੇ ਵਿੱਚ ਸਾਪਿੰਗ ਮਾਲਜ਼, ਸ਼ਹਿਰੀ ਤੇ ਪੇਂਡੂ ਇਲਾਕੇ ਦੀਆਂ ਮੁੱਖ ਬਾਜ਼ਾਰਾਂ ਦੀਆਂ ਦੁਕਾਨਾਂ ਖੁੱਲ੍ਹਣ ਦਾ ਸਮਾਂ ਸਵੇਰੇ 07:00 ਵਜੇ ਤੋਂ ਰਾਤ 08:00 ਵਜੇ ਤੱਕ ਹੋਵੇਗਾ। ਰੈਸਟੋਰੈਂਟ/ਹੋਟਲ ਜੋ ਕਿ ਸ਼ਾਪਿੰਗ ਮਾਲ ਦੇ ਅੰਦਰ ਬਣੇ ਹੋਏ ਹਨ, ਉਹ ਰਾਤ 10:00 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹਣਗੇ। ਬਾਰਬਰ /ਹੇਅਰ ਕੱਟ ਸਲੂਨ /ਬਿਊਟੀ ਪਾਰਲਰ ਅਤੇ ਮਸਾਜ ਦੀਆਂ ਦੁਕਾਨਾਂ ਖੁੱਲਣ ਦਾ ਸਮਾਂ ਸਵੇਰੇ 7:00 ਵਜੇ ਤੋਂ ਰਾਤ ਦੇ 8:00 ਵਜੇ ਤੱਕ ਹੋਵੇਗਾ। ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਹਫਤੇ ਦੇ ਸਾਰੇ ਦਿਨ ਰਾਤ 8 ਵਜੇ ਤੱਕ ਖੁੱਲ੍ਹੀਆ ਰਹਿਣਗੀਆਂ। ਰੈਸਟੋਰੈਂਟਸ ਅਤੇ ਸ਼ਰਾਬ ਦੇ ਠੇਕੇ ਹਫਤੇ ਦੇ ਸਾਰੇ ਦਿਨ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ। ਐਤਵਾਰ (ਜ਼ਰੂਰੀ ਵਸਤਾਂ ਤੋਂ ਇਲਾਵਾ) ਨੂੰ ਦੁਕਾਨਾਂ ਅਤੇ ਸ਼ਾਪਿੰਗ ਮਾਲਜ਼ ਬੰਦ ਰਹਿਣਗੇ।
- ਰਾਤ ਦੇ ਕਰਫਿਊ ਦਾ ਸਮਾਂ ਰਾਤ 11 ਤੋਂ ਸਵੇੇਰੇ 5 ਵਜੇ
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਰਾਤ ਸਮੇਂ ਦਾ ਕਰਫਿਊ ਰਾਤ 11:00 ਵਜੇ ਤੋਂ ਲੈ ਕੇ ਸਵੇਰੇ 05:00 ਵਜੇ ਤੱਕ ਲਾਗੂ ਰਹੇਗਾ। ਇਸ ਸਮੇਂ ਦੌਰਾਨ ਸਿਰਫ ਜ਼ਰੂਰੀ ਵਸਤਾਂ ਦੀ ਆਵਾਜਾਈ ਤੋਂ ਇਲਾਵਾ ਬਾਕੀ ਆਵਾਜਾਈ ਲਈ ਮਨਾਹੀ ਹੋਵੇਗੀ।