ਜਾਗਰੂਕਤਾ ਸਮੱਗਰੀ ਰਾਹੀ ਘਰ-ਘਰ ਸੁਨੇਹਾ ਦੇਣ ਦਾ ਉਪਰਾਲਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 05 ਅਗਸਤ 2020: ਸਿਵਲ ਸਰਜਨ, ਡਾ.ਰਜਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਕ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਿਭਾਗ ਵਿਖੇ ਐਸ.ਐਮ.ਓ ਡਾ.ਚੰਦਰ ਸ਼ੇਖਰ ਦੀ ਯੋਗ ਅਗਵਾਈ ਹੇਠ ਮਾਸ ਮੀਡੀਆ ਬ੍ਰਾਂਚ ਵੱਲੋਂ ਮਾਂ ਦਾ ਦੁੱਧ ਬੱਚੇ ਲਈ ਕੁਦਰਤੀ ਖੁਰਾਕ ਵਿਸ਼ੇ ਤੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਮੀਨਾ ਕੁਮਾਰੀ,ਡਿਪਟੀ ਮਾਸ ਮੀਡੀਆ ਅਫਸਰ ਅਮਰਜੀਤ ਕੌਰ,ਆਰ.ਐਮ.ਐਨ.ਸੀ.ਐਚ ਕੌਂਸਲਰ ਲਵਲੀ ਚਾਵਲਾ ਅਤੇ ਮੀਡੀਆ ਇੰਚਾਰਜ ਕੋਵਿਡ-19 ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਮਾਂ ਦੇ ਦੁੱਧ ਦੀ ਮਹੱਤਤਾ,ਹੱਥ ਧੋਣ ਦੀ ਵਿਧੀ,ਓ.ਆਰ.ਐਸ ਘੋਲ ਬਨਾਉਣ ਦੀ ਸਿਖਲਾਈ ਅਤੇ ਖੁੱਲੇ 'ਚ ਪਖਾਨਾ ਜਾਣ ਦੇ ਨੁਕਸਾਨ ਸਬੰਧੀ ਸੰਬੋਧਨ ਕੀਤਾ,Àਨ੍ਹਾਂ ਦੱਸਿਆ ਕਿ ਮਾਂ ਦਾ ਦੁੱਧ ਸਾਡੇ ਜੀਵਨ ਭਰ ਲਈ ਸਹਾਰਾ ਦੇਣ ਹਿੱਤ ਸਹਾਈ ਹੁੰਦਾ ਹੈ।ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਮਾਂ ਦਾ ਦੁੱਧ ਦੇਣਾ ਚਾਹੀਦਾ ਹੈ। ਮਾਂ ਅਤੇ ਬੱਚੇ ਲਈ ਜ਼ਰੂਰੀ ਟੀਕਾਕਰਨ ਅਤੇ ਸਤੁੰਲਿਤ ਖੁਰਾਕ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਉਨਾਂ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਡਾਇਰੀਆ ਕੰਟਰੋਲ ਪੰਦਰਰਵਾੜਾ ਵੀ ਮਨਾਇਆ ਜਾ ਰਿਹਾ ਹੈ ਸਮੂਹ ਫੀਲਡ ਸਟਾਫ ਅਤੇ ਆਸ਼ਾ ਵਰਕਰਾਂ ਨੂੰ ਅਪੀਲ ਕੀਤੀ ਕਿ ਪੰਦਰਵਾੜੇ ਸਬਧੀ ਮਮਤਾ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਏ ਜਾਣ ਤਾਂ ਜੋ ਇਸ ਸਬੰਧੀ ਜਾਣਕਾਰੀ ਘਰ-ਘਰ ਪਹੁੰਚ ਸਕੇ।ਇਸ ਮੌਕੇ ਕੋਰੋਨਾ ਦੀ ਰੋਕਥਾਮ ਅਤੇ ਸਾਵਧਾਨੀਆਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਕੋਵਾ ਐਪ ਜਰੀਏ ਮਿਸ਼ਨ ਫਤਿਹ ਮੁਹਿੰਮ ਨਾਲ ਜੁੜਨ ਦਾ ਸੱਦਾ ਵੀ ਦਿੱਤਾ ਗਿਆ।ਇਸ ਮੌਕੇ ਕੁਲਵੰਤ ਸਿੰਘ,ਸੁਜਾਨ ਕੁਮਾਰ ਅਤੇ ਆਸ਼ਾ ਵਰਕਰਾਂ ਨੇ ਪੂਰਨ ਸਹਿਯੋਗ ਦਿੱਤਾ।
ਐਮ.ਈ.ਓ ਮੀਨਾ ਕੁਮਾਰੀ ਅਤੇ,ਮੀਡੀਆ ਇੰਚਾਰਜ ਡਾ.ਪ੍ਰਭਦੀਪ ਸਿੰਘ ਚਾਵਲਾ ਜਾਣਕਾਰੀ ਸਾਂਝੀ ਕਰਦੇ ਹੋਏ।