ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਪਿਛਲੇ 15 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ, ਅਤੇ ਮੌਜੂਦਾ ਸਮੇ ਹੜਤਾਲ ਤੇ ਚੱਲ ਰਹੇ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਵਲੋਂ ਪੰਜਾਬ ਭਰ ਚ ਜ਼ਿਲ੍ਹਾ ਪੱਧਰਾਂ ਤੇ ਚੱਲ ਰਿਹਾ ਧਰਨਾ ਅੱਜ 47ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਅੱਜ ਇਕੱਤਰ ਹੋਏ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਦੇ ਧਰਨੇ ਦੌਰਾਨ ਜ਼ਿਲ੍ਹਾ ਪ੍ਰਧਾਨ ਰਵੀਸ਼ ਕੁਮਾਰ , ਰਣਧੀਰ ਸਿੰਘ ਨੇ ਕਿਹਾ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਫਾਰਮਾਸਿਸਟ ਅਤੇ ਦਰਜਾ ਚਾਰ ਮੁਲਾਜ਼ਮਾਂ ਵਲੋਂ 47 ਦਿਨਾਂ ਤੋਂ ਕੀਤੀ ਜਾਂ ਰਹੀ ਹੜਤਾਲ ਨੂੰ ਲੈਕੇ ਕੋਈ ਸੁਣਵਾਈ ਨਾ ਹੋਣ ਅਤੇ ਪੰਚਾਇਤ ਮੰਤਰੀ ਵਲੋਂ ਪਿਛਲੇ ਦਿਨਾਂ ਤੋਂ ਲਗਾਏ ਜਾ ਰਹੇ ਲਾਰਿਆਂ ਤੋਂ ਤੰਗ ਆਕੇ ਜਥੇਬੰਦੀ ਦੁਆਰਾ ਮੁਲਤਵੀ ਕੀਤੇ ਅਲਟੀਮੇਟਮ ਸੰਘਰਸ਼ ਨੂੰ ਮੁੜ ਤੋਂ ਦੁਬਾਰਾ ਕੀਤੇ ਜਾਣ ਦੇ ਫੈਸਲੇ ਤਹਿਤ ਮਿਤੀ 10 ਅਗਸਤ ਨੂੰ ਪੰਚਾਇਤ ਮੰਤਰੀ ਦੀ ਰਿਹਾਇਸ਼ ਕਾਦੀਆਂ ਵਿਖੇ ਸੂਬਾ ਪੱਧਰੀ ਰੈਲੀ ਕਰਕੇ ਪੱਕਾ ਮੋਰਚਾ ਲਗਾਇਆ ਜਾਵੇਗਾ ਜੇਕਰ ਪੁਲਿਸ ਪ੍ਰਸਾਸ਼ਨ ਦੁਆਰਾ ਧੱਕੇਸ਼ਾਹੀ ਕੀਤੀ ਜਾਂਦੀ ਹੈ ਤਾਂ ਇਸ ਅੰਦੋਲਨ ਵਿਚ ਆਪਣੇ ਪਰਿਵਾਰਾਂ ਸਮੇਤ ਸ਼ਾਮਿਲ ਸੂਬੇ ਭਰ ਦੇ ਹਜ਼ਾਰਾਂ ਫਾਰਮਾਸਿਸਟ ਅਤੇ ਦਰਜਾ ਚਾਰ ਮੁਲਾਜ਼ਮਾਂ ਵਲੋਂ ਸਮੂਹਿਕ ਗਿਰਫਤਾਰੀਆਂ ਦਿੱਤੀਆਂ ਜਾਣਗੀਆਂ ਅਤੇ ਦੂਸਰੇ ਪੜਾਅ ਵਿਚ 15 ਅਗਸਤ ਪੰਚਾਇਤ ਮੰਤਰੀ ਦੁਆਰਾ ਗੁਰਦਾਸਪੁਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਮੌਕੇ ਸਮੂਹ ਮੁਲਾਜ਼ਮਾਂ ਵਲੋਂ ਸ਼ਹਿਰ ਵਿਚ ਕਾਲੀਆਂ ਝੰਡੀਆਂ ਨਾਲ ਫਲੈਗ ਮਾਰਚ ਕੀਤਾ ਜਾਵੇਗਾ ਉਸਦੇ ਬਾਅਦ ਵੀ ਜੇਕਰ ਪੰਚਾਇਤ ਮੰਤਰੀ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮੁਲਾਜ਼ਮਾਂ ਵਲੋਂ ਕਾਦੀਆਂ ਵਿਖੇ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ ਜਿਸਦੀ ਜਿੰਮੇਵਾਰੀ ਪੰਚਾਇਤ ਮੰਤਰੀ ਅਤੇ ਪੰਜਾਬ ਸਰਕਾਰ ਦੀ ਹੋਏਗੀ ਯੂਨੀਅਨ ਆਗੂਆਂ ਦਾ ਕਹਿਣਾ ਹੈ ਕੇ ਪੰਚਾਇਤ ਮੰਤਰੀ ਦੁਆਰਾ ਸਿਹਤਯਾਬ ਹੋਣ ਦੇ ਬਾਅਦ ਧਰਨੇ ਤੇ ਬੈਠੇ ਫਾਰਮਾਸਿਸਟਾਂ ਦੀ ਸਾਰ ਨਹੀਂ ਲਈ ਗਈ ਜਦੋਂ ਕੀ ਉਹ ਰਾਜਨੀਤਕ ਗਤੀਵਿਧੀਆਂ ਕਰ ਰਹੇ ਹਨ ਜਥੇਬੰਦੀ ਦਾ ਸਰਕਾਰ ਨੂੰ ਕਹਿਣਾ ਹੈ ਕੇ ਪੰਜਾਬ ਦੇ ਹਾਲਾਤ ਦਿਨ ਬਦਿਨ ਨਾਜ਼ੁਕ ਹੁੰਦੇ ਜਾ ਰਹੇ ਹਨ ਇਹਨਾਂ ਹਾਲਾਤਾਂ ਵਿਚ ਸਰਕਾਰ ਨੂੰ ਸਿਹਤ ਅਮਲੇ ਦੇ ਕੱਚੇ ਮੁਲਾਜ਼ਮਾਂ ਨੂੰ ਪਹਿਲ ਦੇ ਅਧਾਰ ਤੇ ਰੈਗੂਲਰ ਕਰਨਾ ਚਾਹੀਦਾ ਹੈ ਤਾਂ ਜੋ ਫਾਰਮਾਸਿਸਟ ਬਿਨਾਂ ਕਿਸੇ ਡਰ ਸੰਦੇਹ ਤੇ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਕਰ ਸਕਣ ਇਸ ਵੇਲੇ ਸਮੂਹ ਮੁਲਾਜ਼ਮ ਸਰਕਾਰ ਕੋਲੋਂ ਆਪਣੀਆਂ ਮੰਗਾਂ ਲਿਖਤੀ ਰੂਪ ਵਿਚ ਮਨਵਾਉਣ ਲਈ ਬਜਿਦ ਹਨ ਸਮੂਹ ਮੁਲਾਜ਼ਮ 10 ਅਗਸਤ ਨੂੰ ਆਪਣੇ ਪਰਿਵਾਰਾਂ ਸਮੇਤ ਕਾਦੀਆਂ ਵਿਖੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਕੇ ਹਜਾਰਾਂ ਦੀ ਗਿਣਤੀ ਵਿਚ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੀ ਕੋਠੀ ਵੱਲ ਨੂੰ ਕੂਚ ਕਰਨਗੇ ਅਤੇ 15 ਅਗਸਤ ਨੂੰ ਗੁਰਦਾਸਪੁਰ ਵਿਖੇ ਮੰਤਰੀ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ ਇਸ ਮੌਕੇ ਫਾਰਮੇਸੀ ਅਫਸਰ ਗੁਰਨੇਕ ਸਿੰਘ , ਗੁਰਮੀਤ ਸਿੰਘ, ਸੁਖਦੇਵ ਸਿੰਘ, ਰਣਧੀਰ ਸਿੰਘ, ਪਰਮਜੀਤ ਸਿੰਘ, ਅਮਰੀਕ ਸਿੰਘ, ਸਰਬਜੀਤ ਸਿੰਘ , ਸੀਤੋ ਹਾਜਿਰ ਸਨ