ਨਹਿਰਾਂ ਦੀ ਮਜ਼ਬੂਤੀ ਲਈ ਸਟੱਡ ਪਾਉਣ ਦਾ ਕੰਮ ਜੰਗੀ ਪੱਧਰ ਤੇ ਜਾਰੀ
ਹਰੀਸ਼ ਕਾਲੜਾ
ਰੂਪਨਗਰ, 05 ਅਗਸਤ 2020 : ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪਿੰਡਾਂ 'ਚ ਡਰੇਨਾਂ ਦੀ ਸਫਾਈ , ਨਹਿਰਾਂ ਨੂੰ ਮਜ਼ਬੂਤ ਕਰਨ ਲਈ ਸਟੱਡ(ਪੱਥਰ ਦੇ ਕੰਮ) ਜੰਗੀ ਪੱਧਰ ਤੇ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਰੂਪਨਗਰ ਵਿੱਚ ਤਕਰੀਬਨ 2 ਕਰੋੜ ਦੀ ਰਾਸ਼ੀ ਨਾਲ ਇਹ ਕੰਮ ਮਗਨਰੇਗਾ ਯੋਜਨਾ ਅਧੀਨ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮਿਸ ਈਸ਼ਾਨ ਚੌਧਰੀ ਨੇ ਦੱਸਿਆ ਕਿ ਬਲਾਕ ਰੂਪਨਗਰ ਅਧੀਨ ਹੜ੍ਹਾਂ ਦੀ ਰੋਕਥਾਮ ਲਈ ਮਾਣਯੋਗ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਸੋਨਾਲੀ ਗਿਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਗਨਰੇਗਾ ਤਹਿਤ ਡਰੇਨ ਵਿਭਾਗ ਨਾਲ ਮਿਲ ਕਿ ਬਲਾਕ ਰੂਪਨਗਰ ਅਧੀਨ ਵੱਖ ਵੱਖ ਪਿੰਡਾਂ ਵਿਚ ਡਰੇਨਾਂ ਦੀ ਸਫਾਈ,ਪੁਟਾਈ,ਬੰਨੇ ਕਰਨ ਲਈ ਸਟੱਡ(ਪੱਥਰ ਦੇ ਕੰਮ) ਕਰਵਾਏ ਜਾ ਰਹੇ ਹਨ।ਡਰੇਨ ਵਿਭਾਗ ਵੱਲੋ ਬਲਾਕ ਰੂਪਨਗਰ ਅਧੀਨ ਮਗਨਰੇਗਾ ਤਹਿਤ ਤਕਰੀਬਨ 2 ਕਰੋੜ ਦੇ ਕੰਮ ਕਰਵਾਏ ਜਾ ਰਹੇ ਹਨ। ਇਹਨਾਂ ਸਾਰੇ ਕੰਮਾਂ ਦੀ ਚੈਕਿੰਗ ਸਮੇਂ ਸਮੇਂ ਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਅਮਰਦੀਪ ਸਿੰਘ ਗੁਜ਼ਰਾਲ ਅਤੇ ਐਕਸੀਅਨ ਡਰੇਨ ਦਮਨਦੀਪ ਸਿੰਘ ਗਿੱਲ ਵੱਲੋ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜੋ ਕੰਮ ਖੈਰਾਬਾਦ ਵਿਖੇ ਸਟੱਡ ਦਾ ਚੱਲ ਰਿਹਾ ਹੈ।ਇਸ ਕੰਮ ਦਾ ਐਸਟੀਮੇਟ 17 ਲੱਖ ਦੇ ਕਰੀਬ ਹੈ।ਇਸ ਕੰਮ ਤੇ ਕਰੀਬ 15 ਲੱਖ ਦਾ ਖਰਚਾ ਹੋ ਚੁੱਕਾ ਹੈ। ਇਹ ਕੰਮ ਲਗਪਗ 80 ਪ੍ਰਤੀਸ਼ਤ ਮੁਕੰਮਲ ਹੋ ਗਿਆ ਹੈ। ਬਾਕੀ ਬੱਚਦਾ ਕੰਮ ਜਲਦੀ ਹੀ ਮੁਕੰਮਲ ਕਰ ਦਿੱਤਾ ਜਾਵੇਗਾ। ਇਸ ਤਰ੍ਹਾਂ ਇੱਕ ਹੋਰ ਸਟੱਡ ਦਾ ਕੰਮ ਆਈ.ਆਈ.ਟੀ ਰੂਪਨਗਰ ਦੇ ਸਾਹਮਣੇ ਐਚ.ਟੀ.ਸੀ.ਐਲ ਟਾਵਰ ਦੇ ਕੋਲ ਚੱਲ ਰਿਹਾ ਹੈ, ਇਸ ਕੰਮ ਦਾ ਐਸਟੀਮੇਟ 38 ਲੱਖ ਰੁ ਹੈ।ਇਹ ਕੰਮ ਵੀ ਪ੍ਰਗਤੀ ਅਧੀਨ ਹੈ।ਇਹ ਸਾਰੇ ਕੰਮ ਮਗਨਰੇਗਾ ਦੀਆਂ ਹਦਾਇਤਾਂ ਅਨੁਸਾਰ ਹੀ ਕਰਵਾਏ ਜਾ ਰਹੇ ਹਨ।ਕੰਮ ਦੇ ਦੌਰਾਨ ਪੰਜਾਬ ਸਰਕਾਰ ਵੱਲੋ ਕੋਵਿਡ-19 ਦੀਆਂ ਹਦਾਇਤਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾ ਰਿਹਾ ਹੈ।