ਹਰੀਸ਼ ਕਾਲੜਾ
ਰੂਪਨਗਰ, 05 ਅਗਸਤ 2020: ਮਿਸ਼ਨ ਫਤਿਹ ਅਧੀਨ ਕੋਵਿਡ ਵਿਰੁੱਧ ਜਾਰੀ ਜੰਗ ਵਿੱਚ ਫਰੰਟ ਲਾਇਨ ਤੇ ਲੜ ਰਹੇ ਸਿਹਤ ਵਿਭਾਗ ਰੂਪਨਗਰ ਦੇ ਵੀ ਕਈ ਕਰਮਚਾਰੀ ਕੋਰੋਨਾ ਪਾਜਿਟਿਵ ਪਾਏ ਗਏ ਸਨ। ਪਿੰਡ ਮਨਸੂਹਾਂ ਕਲਾਂ ਬਲਾਕ ਭਰਤਗੜ੍ਹ ਦੀ ਆਸ਼ਾ ਵਰਕਰ ਰੇਖਾ ਰਾਣੀ ਵੀ ਇਹਨਾਂ ਵਿੱਚੋਂ ਇੱਕ ਵਰਕਰ ਸੀ ਜੋ ਕੁੱਝ ਦਿਨ ਪਹਿਲਾਂ ਪਾਜਿਟਿਵ ਪਾਈ ਗਈ ਸੀ।ਸਿਹਤਯਾਬ ਹੋਣ ਉਪਰੰਤ ਆਸ਼ਾ ਵਰਕਰ ਵੱਲੋਂ ਮੁੜ ਤੋ ਪੂਰੇ ਜਜਬੇ ਨਾਲ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਰਾਜ ਪੱਧਰ ਤੋਂ ਪ੍ਰਾਪਤ ਹਦਾਇਤਾਂ ਮੁਤਾਬਿਕ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਸੋਨਾਲੀ ਗਿਰੀ ਅਤੇ ਸਿਵਲ ਸਰਜਨ ਡਾ.ਐਚ. ਐਨ.ਸ਼ਰਮਾ, ਵੱਲੋਂ ਆਸ਼ਾ ਵਰਕਰ ਦੀ ਹੋਂਸਲਾ ਅਫਜਾਈ ਕਰਦਿਆਂ ਉਸਨੂੰ 10,000/- ਰੁਪਏ ਦਾ ਸਪੈਸ਼ਲ ਭੱਤੇ ਦਾ ਚੈੱਕ ਦਿੱਤਾ ਗਿਆ।ਇਸ ਮੋਕੇ ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਸਿਹਤ ਵਿਭਾਗ ਦੇ ਬਾਕੀ ਸਟਾਫ ਮੈਂਬਰ ਵੀ ਜੋ ਕਿ ਕੋਵਿਡ ਪਾਜਿਟਿਵ ਪਾਏ ਗਏ ਸਨ, ਸਿਹਤਯਾਬ ਹੋ ਕੇ ਮੁੜ ਤੋ ਪਹਿਲਾਂ ਵਾਲੇ ਜਜਬੇ ਨਾਲ ਡਿਊਟੀ ਤੇ ਪਰਤ ਆਏ ਹਨ ਅਤੇ ਨਿਸ਼ਚਿਤ ਰੂਪ ਵਿੱਚ ਹੀ ਅਸੀਂ ਸਾਰੇ ਮਿਲ ਕੇ ਇਸ ਮਹਾਂਮਾਰੀ ਖਿਲਾਫ ਫਤਿਹ ਹਾਸਿਲ ਕਰਨਗੇ।
ਇਸ ਮੋਕੇ ਡਾ. ਭੀਮ ਸੈਨ ਐਪੀਡੀਮਾਲੋਜਿਸਟ, ਡਾ. ਪਵਨ ਕੁਮਾਰ ਐਸ.ਐਮ.ਓ. ਸਿਵਲ ਹਸਪਤਾਲ ਰੂਪਨਗਰ, ਡਾ. ਰਜੀਵ ਅਗਰਵਾਲ ਮੈਡੀਕਲ ਸਪੈਸ਼ਲਿਸਟ, ਡਾ. ਜਤਿੰਦਰ ਕੋਰ, ਡੀ.ਪੀ.ਐਮ. ਡੋਲੀ ਸਿੰਗਲਾ, ਮਨਜਿੰਦਰ ਸਿੰਘ ਅਕਾਂਊਟ ਅਫਸਰ, ਅਨੂਰਾਧਾ ਨਗੋਤਰਾ ਕਮਿਊਨਿਟੀ ਮੋਬਲਾਇਜਰ ਅਤੇ ਸੁਖਜੀਤ ਕੰਬੋਜ ਬੀ.ਸੀ.ਸੀ. ਕੋਆਰਡੀਨੇਟਰ ਮੋਜੂਦ ਸਨ।