ਅਧਿਆਪਕਾਂ ਨੇ ਫਰੀਦਕੋਟ ਤੋਂ ਜੈਤੋ ਤੱਕ ਮੋਟਰਸਾਈਕਲਾਂ ਤੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੇ ਹੋਏ ਰੋਡ ਸੋ ਕੀਤਾ
ਮਨਿੰਦਰਜੀਤ ਸਿੱਧੂ
ਜੈਤੋ 05 ਅਗਸਤ 2020: ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਅੱਜ ਜੈਤੋ ਬੱਸ ਅੱਡਾ ਚੌਂਕ ਵਿਖੇ ਕੈਪਟਨ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਖਿਲਾਫ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ। ਅਧਿਆਪਕਾਂ ਨੇ ਫਰੀਦਕੋਟ ਤੋਂ ਜੈਤੋੋ ਤੱਕ ਮੋਟਰਸਾਇਕਲਾਂ ‘ਤੇ ਵੱਖ-ਵੱਖ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਰੋਡ ਸ਼ੋਅ ਕੀਤਾ ਗਿਆ। ਅਧਿਆਪਕਾਂ ਨੇ ਮੰਗ ਕੀਤੀ ਕੇ ਨਵੀਂ ਪੈਨਸ਼ਨ ਪ੍ਰਣਾਲੀ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਪਿਛਲਾ ਡੀ.ਏ.ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ,ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਜਜ਼ੀਆ ਟੈਕਸ 200 ਰੁਪਏ ਪ੍ਰਤੀ ਮਹੀਨਾ ਬੰਦ ਕੀਤਾ ਜਾਵੇ, ਕਰੋਨਾ ਸਮੇਂ ਦੌਰਾਨ ਵੀ ਅਧਿਆਪਕਾਂ ਵੱਲੋਂ ਆਪਣੇ ਮੋਬਾਈਲ ‘ਤੇ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ, ਪਰ ਸਰਕਾਰ ਨੇ ਅਧਿਆਪਕਾਂ ਦੇ ਮੋਬਾਈਲ ਭੱਤੇ ‘ਤੇ ਭਾਰੀ ਕੱਟ ਲਾ ਦਿੱਤਾ ਹੈ, ਜਿਸ ਦਾ ਅਧਿਆਪਕ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ। ਇਸ ਸਮੇਂ ਹਰਮੀਤ ਸਿੰਘ ਬਾਜਾਖਾਨਾ, ਵਿਜੇਪਾਲ ਰਾਣਾ, ਰਾਜਪਾਲ ਸਿੰਘ ਬਰਾੜ, ਸਤਨਾਮ ਸਿੰਘ ਬਾਜਾਖਾਨਾ, ਰਜਿੰਦਰ ਸਿੰਘ ਘਣੀਆਂ, ਪਰਗਟ ਸਿੰਘ, ਲੇਖਰਾਜ,ਕਰਨਵੀਰ ਸਿੰਘ ਸਿੱਧੂ,ਰਾਮਦਾਸ ਬਰਗਾੜੀ,ਰਜਿੰਦਰ ਸਿੰਘ ਬਰਾੜ ਗੁਰਮਿੰਦਰ ਸਿੰਘ ਝੱਖੜਵਾਲਾ, ਹਰਭਗਵਾਨ ਸਿੰਘ ਘਣੀਆਂ, ਪ੍ਰਮੋਦ ਧੀਰ,ਰਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ ਬਰਾੜ, ਰੇਸਮ ਸਿੰਘ, ਦੀਦਾਰ ਸਿੰਘ, ਜਗਸੀਰ ਸਿੰਘ ਬਰਗਾੜੀ, ਜਸਵਿੰਦਰ ਸਿੰਘ ਵਾਂਦਰ,ਜਸਵੰਤ ਸਿੰਘ ਝੱਖੜਵਾਲਾ, ਹੇਮਰਾਜ,ਰਾਜ ਕੁਮਾਰ ਟੋਨੀ ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ, ਵੀਰਪਾਲ ਕੌਰ, ਰੇਨੂੰ ਗੋਇਲ, ਅਮਨਦੀਪ ਕੌਰ, ਸਿਮਰਜੀਤ ਕੌਰ ਆਦਿ ਅਧਿਆਪਕ ਹਾਜਰ ਸਨ।