ਮਾਜਰੀ ਬਲਾਕ ਦੀਆਂ ਹੋਰ ਪੰਚਾਇਤਾਂ ਵਿਚ ਪਾਰਕ, ਪਲੇਅ ਗਰਾਊਂਡ ਅਤੇ ਸਕੂਲਾਂ ਦੀ ਚਾਰਦੀਵਾਰੀ ਦੀ ਕੀਤੀ ਗਈ ਉਸਾਰੀ
ਐਸ.ਏ.ਐਸ.ਨਗਰ, 06 ਅਗਸਤ 2020: ਗ੍ਰਾਮ ਪੰਚਾਇਤ ਮਾਜਰੀ ਵਿਖੇ 400 ਸਾਲ ਪੁਰਾਣੇ ਇਤਿਹਾਸਿਕ ਤਲਾਅ ਦੀ ਮੁਰੰਮਤ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਮਾਜਰੀ ਵੱਲੋਂ ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਇਸ ਤਲਾਅ ਦੀ ਮੁਰੰਮਤ ਕੀਤੀ ਗਈ ਹੈ ਜਿਸ ਵਿੱਚ ਪੌੜੀਆਂ ਦੀ ਮੁਰੰਮਤ ,ਭਰਤ ,ਬ੍ਰਿਜ ਅਤੇ ਪੇਂਟ ਕੀਤਾ ਗਿਆ ਹੈ।ਇਸ ਪ੍ਰਾਜੈਕਟ ਤੇ ਲਗਭਗ 780000/- ਰੁਪਏ ਦਾ ਖਰਚ ਕੀਤਾ ਗਿਆ ।
ਗ੍ਰਾਮ ਪੰਚਾਇਤ ਕਾਦੀਮਾਜਰਾ ਵਿਖੇ ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਪਾਰਕ ਦੀ ਉਸਾਰੀ ਕੀਤੀ ਗਈ ਹੈ । ਪਾਰਕ ਵਿੱਚ ਅੰਗਰੇਜੀ ਘਾਹ,ਬੂਟੇ ,ਇੰਟਰਲੌਕ ਟਾਇਲ,ਕੰਡਾ ਤਾਰ ਆਦਿ ਲਗਾਏ ਗਏ ਹਨ । ਇਸ ਪ੍ਰਾਜੈਕਟ ਤੇ ਲਗਭਗ ਰੁਪਏ ਦਾ 750000/-ਰੁਪਏ ਦਾ ਖਰਚ ਕੀਤਾ ਗਿਆ।
ਇਸੇ ਤਰ੍ਹਾਂ ਗ੍ਰਾਮ ਪੰਚਾਇਤ ਬਰਸਾਲਪੁਰ ਵਿਖੇ ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਪਲੇਅ ਗਰਾਊਂਡ ਦੀ ਉਸਾਰੀ ਕੀਤੀ ਗਈ ਹੈ ਜਿਸ ਵਿੱਚ ਅੰਗਰੇਜੀ ਘਾਹ,ਬੂਟੇ ,ਇੰਟਰਲੌਕ ਟਾਇਲ ਆਦਿ ਲਗਾਏ ਗਏ ਹਨ । ਪ੍ਰਾਜੈਕਟ ਤੇ ਲਗਭਗ 486000/- ਰੁਪਏ ਦਾ ਖਰਚ ਕੀਤਾ ਗਿਆ ।
ਗ੍ਰਾਮ ਪੰਚਾਇਤ ਮੀਆਂਪੁਰ ਚੰਗਰ ਵਿਖੇ ਲਗਭਗ 138000/- ਰੁਪਏ ਦੀ ਰਾਸ਼ੀ ਅਤੇ ਗ੍ਰਾਮ ਪੰਚਾਇਤ ਰਤਨਗੜ੍ਹ ਸਿੰਬਲ ਵਿਖੇ ਲਗਭਗ 100000/-ਰੁਪਏ ਨਾਲ ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਸਕੂਲ ਦੀ ਚਾਰ ਦਿਵਾਰੀ ਦੀ ਉਸਾਰੀ ਕੀਤੀ ਗਈ ਹੈ ।