ਭਾਰਤ ਵਿਚ 30-40 ਫੀਸਦੀ ਲੋਕ ਫੈਟੀ ਲਿਵਰ ਦੀ ਸਮੱਸਿਆ ਤੋਂ ਪੀੜਤ : ਡਾ. ਰਾਜਨ ਮਿੱਤਲ
ਪਾਰਸ ਹਸਪਤਾਲ ਪੰਚਕੂਲਾ ਵਿਚ ਲਿਵਰ ਸਰਜਰੀ ਅਤੇ ਆਈਸੀਯੂ ਸ਼ੁਰੂ
ਪੰਚਕੂਲਾ, 06 ਅਗਸਤ 2020: ਵਿਸ਼ਵ ਹੈਪਾਟਾਈਟਸ ਦਿਵਸ ਮੌਕੇ ਜਾਗਰੂਕਤਾ ਪੈਦਾ ਕਰਨ ਅਤੇ ਇਸ ਖੇਤਰ ਵਿਚ ਲਿਵਰ ਦੀਆਂ ਬੀਮਾਰੀਆਂ ਦੇ ਵੱਧ ਰਹੇ ਰੁਝਾਨ ਸਬੰਧੀ ਜਾਣਕਾਰੀ ਦੇਣ ਲਈ ਪਾਰਸ ਹਸਪਤਾਲ ਪੰਚਕੂਲਾ ਦੇ ਡਾਕਟਰਾਂ ਦੀ ਟੀਮ ਨੇ ਮੀਡੀਆ ਨੂੰ ਸੰਬੋਧਨ ਕੀਤਾ। ਇਸ ਟੀਮ ਵਿਚ ਪਾਰਸ ਹਸਪਤਾਲ ਦੇ ਗੈਸਟਰੋ ਅਤੇ ਲਿਵਰ ਸਰਜਰੀ ਦੇ ਸੀਨੀਅਰ ਕੰਸਲਟੈਂਟ ਡਾ. ਗੌਰਵ ਮਹੇਸ਼ਵਰੀ ਅਤੇ ਗੈਸਟਰੋਐਂਟਰੋਲੋਜਿਸ ਵਿਭਾਗ ਦੇ ਕੰਸਲਟੈਂਟ ਡਾ. ਰਾਜਨ ਮਿੱਤਲ ਸ਼ਾਮਲ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਗੌਰਵ ਮਹੇਸ਼ਵਰੀ ਨੇ ਕਿਹਾ ਕਿ ਦੁਨੀਆ ਭਰ ਵਿਚ ਹਰ ਸਾਲ ਹੈਪਾਟਾਈਟਸ ਕਾਰਨ 13 ਲੱਖ ਲੋਕ ਮਾਰੇ ਜਾਂਦੇ ਹਨ। ਭਾਰਤ ਵਿਚ ਕੋਈ 4 ਕਰੋੜ ਲੋਕ ਹੈਪਾਟਾਈਟਸ ਬੀ ਅਤੇ 12 ਲੱਖ ਹੈਪਾਟਾਈਟਸ ਸੀ ਤੋਂ ਪੀੜਤ ਹਨ। ਉਨ•ਾਂ ਦੱਸਿਆ ਕਿ ਸ਼ਰਾਬ ਦੇ ਸੇਵਨ ਅਤੇ ਸ਼ਰਾਬ ਤੋਂ ਬਿਨ•ਾਂ ਫੈਟੀ ਲਿਵਰ ਕਾਰਨ ਲੋਕਾਂ ਨੂੰ ਲਿਵਰ ਸਿਰਿਓਸਿਸ ਵਰਗੀਆਂ ਬੀਮਾਰੀਆਂ ਵਿਚ ਭਾਰੀ ਵਾਧਾ ਹੋ ਰਿਹਾ ਹੈ ਅਤੇ ਭਾਰਤ ਵਿਚ ਹਰ ਸਾਲ 10 ਲੱਖ ਨਵੇਂ ਮਰੀਜ਼ ਆ ਰਹੇ ਹਨ। ਉਨ•ਾਂ ਇਹ ਵੀ ਦੱਸਿਆ ਕਿ ਅਜਿਹੇ ਹਾਲਤ ਵਿਚ ਲਿਵਰ ਬਦਲੀ ਤੋਂ ਬਿਨ•ਾਂ ਮਰੀਜ਼ ਵੱਧ ਤੋਂ ਵੱਧ 2-3 ਸਾਲ ਜਿੰਦਾ ਰਹਿ ਸਕਦਾ ਹੈ।
ਡਾ. ਰਾਜਨ ਮਿੱਤਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਤੌਰ 'ਤੇ ਹੈਪਾਟਾਈਟਸ ਰੋਗਾਣੂ ਪੰਜ ਕਿਸਮ ਦਾ ਹੁੰਦਾ ਹੈ, ਜਿਨ•ਾਂ ਵਿੱਚੋਂ ਹੈਪਾਟਾਈਟਸ ਬੀ ਅਤੇ ਸੀ ਵਧੇਰੇ ਘਾਤਕ ਹੈ, ਜੋ ਲਿਵਰ ਨੂੰ ਖਤਮ ਕਰ ਦਿੰਦਾ ਹੈ। ਉਨ•ਾਂ ਕਿਹਾ ਕਿ ਹੈਪਾਟਾਈਟਸ ਏ ਅਤੇ ਈ ਦੁਸ਼ਿਤ ਖੁਰਾਕ ਜਾਂ ਪਾਣੀ ਕਾਰਨ ਹੁੰਦਾ ਹੈ, ਜਦਕਿ ਬੀ, ਸੀ ਅਤੇ ਡੀ ਕਿਸੇ ਸੰਕਰਮਤ ਰੋਗੀ ਦੇ ਖੂਨ ਜਾਂ ਸ਼ਰੀਰ ਅੰਦਰਲੇ ਕੁੱਝ ਪਦਾਰਥ ਜਾਂ ਸੰਕਰਮਤ ਸਰਿੰਜਾਂ ਸੂਈਆਂ ਦੀ ਵਰਤੋਂ ਅਤੇ ਜਿਨਸੀ ਸਬੰਧੀ ਵਰਗੇ ਕਾਰਨ ਸ਼ਾਮਲ ਹਨ। ਉਨ•ਾਂ ਦੱÎਸਿਆ ਕਿ ਹੈਪਾਟਾਈਟਸ ਦਾ ਮੁੱਖ ਲੱਛਣ ਪੀਲੀਆ, ਅੱਖਾਂ ਤੇ ਚਮੜੀ ਦਾ ਰੰਗ ਪੀਲਾ ਪੈਣਾ ਪਿਸ਼ਾਬ ਦਾ ਰੰਗ ਗਹਿਰਾ ਪੀਲਾ ਹੋਣਾ, ਥਕਾਵਟ ਮਹਿਸੂਸ ਹੋਣਾ, ਪੇਟ ਦਰਦ ਜਾ ਉਲਟੀਆਂ ਹਨ।
ਡਾ. ਰਾਜਨ ਨੇ ਦੱਸਿਆ ਕਿ ਜਿੰਨੀ ਛੇਤੀ ਇਸ ਬੀਮਾਰੀ ਦਾ ਪਤਾ ਲੱਗ ਸਕੇ, ਉਨੀ ਛੇਤੀ ਹੀ ਇਲਾਜ ਸੰਭਵ ਹੈ। ਉਨ•ਾਂ ਇਹ ਵੀ ਦੱਸਿਆ ਕਿ ਪਾਰਸ ਹਸਪਤਾਲ ਵਿਚ ਹੁਣ ਲਿਵਰ ਦੀ ਜਾਂਚ ਲਈ ਫਾਈਬਰੋ ਸਕੈਨ ਅਤੇ ਸਰਜਰੀ ਤੇ ਆਈਸੀਯੂ ਦੀ ਸਹੂਲਤ ਉਪਲਬੱਧ ਹੈ।