ਬੱਚੇ ਦੇ ਮਾਪਿਆਂ ਨੇ ਐਸ.ਐਸ.ਪੀ ਡੀ ਸੁਡਰਵਿਲੀ ਦਾ ਕੀਤਾ ਧੰਨਵਾਦ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 10 ਅਗਸਤ 2020: ਕਰੋਨਾ ਵਾਇਰਸ ਬਿਮਾਰੀ ਦੌਰਾਨ ਜਿੱਥੇ ਪੁਲਿਸ ਵੱਲੋਂ ਆਪਣੀ ਡਿਊਟੀ ਫਰੰਟ ਲਾਈਨ ’ਤੇ ਵਧੀਆ ਤਰੀਕੇ ਨਾਲ ਨਿਭਾਈ ਜਾ ਰਹੀ ਹੈ। ਉਥੇ ਹੀ ਜ਼ਿਲ੍ਹੇ ਅੰਦਰ ਸ਼ਰਾਰਤੀ ਅਨਸਰਾਂ ’ਤੇ ਨਕੇਲ ਕੱਸੀ ਜਾ ਰਹੀ ਹੈ। ਡੀ.ਸੁਡਰਵਿਲੀ ਐਸ ਐਸ.ਐਸ.ਪੀ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪੁਲਿਸ ਦੇ ਅਵੈਅਰਨੈੱਸ ਟੀਮ ਵੱਲੋਂ ਇੱਕ 8 ਸਾਲ ਪਹਿਲਾਂ ਗੁੰਮ ਹੋਏ ਬੱਚੇ ਨੂੰ ਟੇ੍ਰਸ ਕਰਕੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ। ਪਿੰਡ ਕਾਬਲਵਾਲਾ ਜ਼ਿਲ੍ਹਾ ਫਰੀਦਕੋਟ ਦਾ ਇੱਕ ਲੜਕਾ ਮੋਹਨਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਜੋ ਕਿ 2013 ਵਿੱਚ ਆਪਣੇ ਪਰਿਵਾਰ ਨਾਲ ਸ੍ਰੀ ਅੰਮਿ੍ਰਤਸਰ ਸਾਹਿਬ ਮੱਥਾ ਟੇਕਣ ਗਿਆ ਸੀ, ਜਿੱਥੇ ਆਪਣੇ ਪਰਿਵਾਰ ਤੋਂ ਵਿੱਛੜ ਗਿਆ। ਜਿਸ ’ਤੇ ਅੱਜ ਜ਼ਿਲ੍ਹਾ ਪੁਲਿਸ ਦੀ ਐਵਰਨੈੱਸ ਟੀਮ ਦੇ ਏ.ਐਸ.ਆਈ ਕਾਸਮ ਅਲੀ, ਏ.ਐਸ.ਆਈ, ਗੁਰਜੰਟ ਸਿੰਘ ਅਤੇ ਇੰਚਾਰਜ ਏ.ਐਸ.ਆਈ ਗੁਰਾਂਦਿਤਾ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਇਹ ਲੜਕਾ ਟਰੱਕ ਡਰਾਇਵਰ ਨਾਲ ਗੁਜਰਾਤ ਤੋਂ ਬਾਬਾ ਬਕਾਲਾ ਜ਼ਿਲ੍ਹਾ ਅੰਮਿ੍ਰਤਸਰ ਵਿਖੇ ਪਹੁਚਿਆ ਹੈ ਜਿਸ ’ਤੇ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਦੇ ਮਾਪਿਆਂ ਦੀ ਭਾਲ ਕਰਦੇ ਹੋਏ ਪਿੰਡ ਕਾਬਲਵਾਲਾ ਪਹੁੰਚੇ ਜਿੱਥੇ ਮਾਪਿਆਂ ਦੀ ਲੜਕੇ ਮੋਹਨਜੀਤ ਸਿੰਘ ਨਾਲ ਮੋਬਾਇਲ ’ਤੇ ਵੀਡੀਓ ਕਾਲ ਰਾਹੀ ਗੱਲਬਾਤ ਕਰਵਾਈ ਅਤੇ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਪਹਿਚਾਣ ਲਿਆ ਅਤੇ ਆਪਣੇ ਪੁੱਤਰ ਨੂੰ ਬਾਬਾ ਬਕਾਲਾ ਤੋਂ ਵਾਪਿਸ ਲੈ ਆਏ। ਮੋਹਨਜੀਤ ਸਿੰਘ ਆਪਣੇ ਪਿਤਾ ਪਰਮਜੀਤ ਸਿੰਘ ਅਤੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਐਸ.ਐਸ.ਪੀ ਸ੍ਰੀਮਤੀ ਡੀ.ਸੁਡਰਵਿਲੀ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਕੀਤਾ।