ਅਸੀਂ ਕਿਸਾਨ ਦਿਲ ਦੇ ਸਿੱਧੇ ਪਰ ਠੋਸ ਤੇ ਸਪਸ਼ਟ ਲੋਕ ਹਾਂ, ਕਿਸੇ ਨੂੰ ਕਿਸਾਨੀ ਨਾਲ ਚਾਲਾਂ ਨਹੀਂ ਚੱਲਣ ਦੇ ਸਕਦੇ
ਚੰਡੀਗੜ/ਬਠਿੰਡਾ, 10 ਅਗਸਤ 2020: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਹੈ ਕਿ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ, ਸਰਕਾਰੀ ਖਰੀਦ ਅਤੇ ਕਿਸਾਨੀ ਨੂੰ ਮੁਫ਼ਤ ਬਿਜਲੀ ਪਾਣੀ ਦੇ ਮੁੱਦੇ 'ਤੇ ਕਿਸਾਨਾਂ ਨਾਲ ਕਦੇ ਵੀ ਕੋਈ ਬੇਇਨਸਾਫ਼ੀ ਹੋਈ ਤਾਂ ਉਹ ਕਿਸਾਨ ਹਿੱਤਾਂ ਦੀ ਰਾਖੀ ਲਈ ਵੱਡੀ ਤੋਂ ਵੱਡੀ ਨਿੱਜੀ ਤੇ ਸਿਆਸੀ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਹਨ। ਅਸੀਂ ਅਜਿਹਾ ਹੋਣ ਹੀ ਨਹੀਂ ਦੇ ਸਕਦੇ। ਕਿਸਾਨ ਹੀ ਸਾਡੀ ਜਿੰਦ ਜਾਂ ਹਨ ਤੇ ਕਿਸਾਨੀ ਹੀ ਦੇਸ਼ ਦੀ ਰੀੜ ਦੇ ਹੱਡੀ ਹੈ।
ਸਰਦਾਰ ਬਾਦਲ ਅੱਜ ਆਪਣੇ ਨਿਵਾਸ ਅਸਥਾਨ 'ਤੇ ਕੁਲ ਹਿੰਦ ਕਿਸਾਨ ਤਾਲਮੇਲ ਕਮੇਟੀ ਦੇ ਨੁਮਾਇੰਦਿਆਂ ਦੇ ਇਕ ਦੇ ਇਕ ਡੈਲੀਗੇਸ਼ਨ ਨਾਲ ਗਲੱਬਾਤ ਕਰ ਰਹੇ ਸਨ। ਮਸਲਾ ਭਾਵੇਂ ਫਸਲਾਂ ਨੂੰ ਘੱਟੋ-ਘੱਟ ਸਕਾਰੀ ਕੀਮਤ 'ਤੇ ਖਰੀਦਣ ਦਾ ਹੋਵੇ, ਮੰਡੀਆਂ ਵਿਚ ਸਰਕਾਰੀ ਖਰੀਦ ਨੂੰ ਜਾਰੀ ਰੱਖਣ ਦਾ ਹੋਵੇ ਜਾਂ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵਲੋਂ ਕਿਸਾਨਾਂ ਨੂੰ ਮੁਫ਼ਤ ਬਿਜਲੀ ਪਾਣੀ ਜਾਰੀ ਰੱਖਣ ਦਾ ਹੋਵੇ, ਮੈਂ ਅਤੇ ਮੇਰੀ ਪਾਰਟੀ ਕਦੇ ਵੀ ਕਿਸੇ ਨੂੰ ਇਹ ਇਜਾਜ਼ਤ ਨਹੀਂ ਦੇ ਸਕਦੇ ਨਾ ਦਵਾਂਗੇ ਕਿ ਉਹ ਭਾਂਤ-ਭਾਂਤ ਦੀਆਂ ਨਵੀਆਂ ਤੇ ਗੁੰਮਰਾਹਕੁਨ ਗੱਲਾਂ ਰਾਹੀਂ ਪਹਿਲਾਂ ਹੀ ਤਰਾਹ-ਤਰਾਹ ਕਰ ਰਹੀ ਕਿਸਾਨੀ ਦੇ ਹਿੱਤਾਂ ਦੇ ਘਾਣ ਕਰ ਜਾਵੇ। ਮੁਫ਼ਤ ਬਿਜਲੀ ਪਾਣੀ ਅਤੇ ਘੱਟੋ-ਘੱਟ ਮੁੱਲ 'ਤੇ ਸਰਕਾਰੀ ਖਰੀਦ ਕਿਸਾਨੀ ਜ਼ਿੰਦਗੀ ਮੌਤ ਦਾ ਸਵਾਲ ਹਨ ਤੇ ਮੈਂ ਤੇ ਮੇਰੀ ਪਾਰਟੀ ਇਨ•ਾਂ ਮੁੱਦਿਆਂ 'ਤੇ ਬਿਲਕੁਲ ਸਪਸ਼ਟ ਸੋਚ ਅਤੇ ਸਟੈਂਡ ਰੱਖਦੇ ਹਾਂ। ਇਨ•ਾਂ 'ਤੇ ਕੋਈ ਸਮਝੌਤਾ ਸੰਭਵ ਹੀ ਨਹੀਂ।
ਕਿਸਾਨੀ ਆਰਡੀਨੈਂਸ ਦੀਆਂ ਧਾਰਾਵਾਂ ਦੀਆਂ ਕਥਿਤ ਬਰੀਕੀਆਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਅਸੀਂ ਕਿਸਾਨ ਲੋਕ ਦਿਲਾਂ ਦੇ ਸਿੱਧੇ ਸਾਦੇ, ਸਪਸ਼ਟ ਪਰ ਠੋਸ 'ਤੇ ਨਿਘਰ ਪਹੁੰਚ ਰੱਖਣ ਵਾਲੇ ਲੋਕ ਹਾਂ ਤੇ ਸਾਨੂੰ ਸਿੱਧੇ ਤੇ ਸਪਸ਼ਟ ਸ਼ਬਦਾਂ ਵਿਚ ਆਪਣੀ ਗੱਲ ਕਹਿਣ ਤੇ ਦੂਜੇ ਦੀ ਸੁਣਨ ਵਿਚ ਯਕੀਨ ਰੱਖਦੇ ਹਾਂ। ਮੈਂ ਇਹ ਗੱਲ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਸਪਸ਼ਟ ਅੱਖਰਾਂ ਵਿਚ ਸਪਸ਼ਟ ਕਰ ਚੁੱਕਿਆ ਹਾਂ ਕਿ ਘੱਟੋ-ਘੱਟ ਮੁੱਲ 'ਤੇ ਸਕਾਰੀ ਖਰੀਦ ਅਤੇ ਕਿਸਾਨੀ ਨੂੰ ਮੁਫ਼ਤ ਬਿਜਲੀ ਪਾਣੀ ਦੇ ਮੁੱਦਿਆਂ 'ਤੇ ਕੋਈ ਸਮਝੌਤਾ ਨਹੀਂ ਹੋ ਸਕਦਾ ਤੇ ਨਾ ਹੀ ਇਨ•ਾਂ ਮੁੱਦਿਆਂ ਨਾਲ ਖਿਲਵਾੜ ਬਰਦਾਸ਼ਤ ਕੀਤਾ ਜਾ ਸਕਦਾ ਹੈ।
ਉਨ•ਾਂ ਕਿਹਾ ਕਿ ਫਿਰ ਵੀ ਕਿਉਂਕਿ ਇਨ•ਾਂ ਮੁੱਦਿਆਂ 'ਤੇ ਰੋਸ ਪ੍ਰਗਟਾਵੇ ਹੋ ਰਹੇ ਸਨ ਤੇ ਰੋਸ ਪ੍ਰਗਟ ਕਰਨ ਵਾਲਿਆਂ ਵਿਚ ਕੁਝ ਸਹੀ ਸੋਚ ਵਾਲੇ ਲੋਕ ਵੀ ਸ਼ਾਮਲ ਸਨ। ਇਸ ਲਈ ਮੈਂ ਖੁਦ ਕੇਂਦਰ ਸਰਕਾਰ ਵਿਚ ਸਿਖਰ ਦੇ ਪੱਧਰ 'ਤੇ ਇਹ ਮੁੱਦਾ ਪੂਰੀ ਗੰਭੀਰਤਾ ਨਾਲ ਉਠਾਇਆ। ਉਨ•ਾਂ ਮੈਨੂੰ ਸਪਸ਼ਟ ਤੇ ਠੋਸ ਭਰੋਸਾ ਦਵਾਇਆ ਕਿ ਇਨ•ਾਂ ਸਰਕਾਰੀ ਖਰੀਦ ਤੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਖਤਮ ਕਰਨ ਦੀ ਨਾ ਕੋਈ ਮਨਸ਼ਾ ਹੈ ਤੇ ਨਾ ਹੀ ਕੋਈ ਅਜਿਹਾ ਫੈਸਲਾ ਲਿਆ ਗਿਆ ਹੈ ਤੇ ਨਾ ਲਿਆ ਜਾਵੇਗਾ। ਹਾਲਾਂਕਿ ਮੈਂ ਆਰਡੀਨੈਂਸ ਨੂੰ ਬਹੁਤ ਬਰੀਕੀ ਨਾ ਕਈ ਵਾਰ ਖੁਦ ਪੜਿ•ਆ ਤੇ ਮਾਹਰਾਂ ਦੀ ਮਦਦ ਨਾਲ ਸਮਝਿਆ ਤੇ ਮੈਂ ਕੇਂਦਰ ਵਲੋਂ ਦਿੱਤੇ ਭਰੋਸੇ ਨਾਲ ਸੰਤੁਸ਼ਟ ਹਾਂ ਫਿਰ ਵੀ ਕੇਂਦਰ ਖੁਦ ਇਸ ਸੰਬੰਧੀ ਜਨਤਕ ਤੌਰ 'ਤੇ ਸਪਸ਼ਟ ਕਰੇ ਅਤੇ ਕਿਸਾਨਾਂ ਨਾਲ ਆਪਣੀ ਵਚਨਬੱਧਤਾ ਕਿਸਾਨਾਂ ਦੀ ਕਚਹਿਰੀ ਵਿਚ ਦੋਹਰਾਵੇ। ਇਸ ਲਈ ਕੇਂਦਰੀ ਖੇਤਰੀ ਮੰਤਰੀ ਨੇ ਇਕ ਵਾਰ ਨਹੀਂ ਦੋ ਵਾਰੀ ਬਿਆਨ ਦੇ ਕੇ ਕਿਸਾਨਾਂ ਨੂੰ ਇਨ•ਾਂ ਮੁੱਦਿਆਂ 'ਤੇ ਮੁੜ ਵਿਸ਼ਵਾਸ ਦਵਾਇਆ ਸੀ।