ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਸ ਯੂਨੀਅਨ ਪੰਜਾਬ ਦੀ ਹਾਈਪਾਵਰ ਕਮੇਟੀ ਵਲੋਂ ਮੁਲਾਜਮਾਂ ਦੀਆਂ ਮੰਗਾਂ ਜਿਵੇਂ ਪੇ ਕਮਿਸ਼ਨ ਦੀ ਰਿਪੋਰਟ, ਡੀ.ਏ. ਦੀਆਂ ਕਿਸਤਾਂ, ਡੀ.ਏ. ਦਾ ਬਕਾਇਆ, ਪੁਰਾਣੀ ਪੈਨਸ਼ਨ ਦੀ ਬਹਾਲੀ, ਕੱਚੇ ਕਾਮੇ ਪੱਕੇ ਕਰਨਾ, ਪ੍ਰੋਬੇਸ਼ਨ ਸਮੇਂ ਦੌਰਾਨ ਪੂਰੀ ਤਨਖਾਹ ਦੇਣਾ, ਕੱਟਿਆ ਗਿਆ ਟੈਲੀਫੋਨ ਅਲਾਉਂਸ ਬਹਾਲ ਕਰਨਾ ਅਤੇ ਨਵੇਂ ਭਰਤੀ ਹੋਣ ਵਾਲੇ ਕਰਮਚਾਰੀਆਂ ਨੂੰ ਕੇਂਦਰ ਦੇ ਪੇਅ ਸਕੇਲ ਦੀ ਥਾਂ ਤੇ ਪੰਜਾਬ ਦਾ ਪੇਅ ਸਕੇਲ ਬਹਾਲ ਰੱਖਣ ਲਈ ਮਿਤੀ 06.08.2020 ਤੋ 14.08.2020 ਤੱਕ ਕਲਮਛੋੜ ਹੜਤਾਲ ਸੁਰੂ ਕੀਤੀ ਗਈ ਹੈ, ਜੋ ਕਿ ਅੱਜ 6ਵੇਂ ਦਿਨ ਵਿੱਚ ਪਹੁੰਚ ਚੁੱਕੀ ਹੈ।
ਅੱਜ ਮਿਤੀ 11.08.2020 ਨੂੰ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਸ ਯੂਨੀਅਨ ਪੰਜਾਬ ਦੇ ਹਾਈਪਾਵਰ ਕਮੇਟੀ ਮੈਬਰ ਅਤੇ ਜਲ ਸਰੋਤ ਵਿਭਾਗ ਮਨਿਸਟੀਰੀਅਲ ਸਟਾਫ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰੀ ਖੁਸਵਿੰਦਰ ਕਪਿਲਾ, ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਸ ਯੂਨੀਅਨ ਪਟਿਆਲਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਬਚਿੱਤਰ ਸਿੰਘ, ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਸ ਯੂਨੀਅਨ ਪਟਿਆਲਾ ਦੇ ਜਿਲ੍ਹਾ ਜਰਨਲ ਸਕੱਤਰ ਸ੍ਰੀ ਜਸਵਿੰਦਰ ਸਿੰਘ, ਸ੍ਰੀ ਗੁਰਪ੍ਰੀਤ ਸਿੰਘ ਪ੍ਰਧਾਨ ਹੈਲਥ ਵਿਭਾਗ, ਸ੍ਰੀ ਅਮਰ ਬਹਾਦਰ ਸਿੰਘ ਜਲ ਸਰੋਤ ਵਿਭਾਗ ਅਤੇ ਸ੍ਰੀ ਜਸਵਿੰਦਰ ਸਿੰਘ ਪ੍ਰਧਾਨ ਸਿੱਖਿਆ ਵਿਭਾਗ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਰਜਿੰਦਰਾ ਹਸਪਤਾਲ ਪਟਿਆਲਾ, ਆਬਕਾਰੀ ਅਤੇ ਕਰ ਕਮਿਸਨਰ ਨਾਭਾ ਰੋਡ ਪਟਿਆਲਾ, ਭਾਖੜਾ ਮੇਨ ਲਾਈਨ ਜਲ ਸਰੋਤ ਵਿਭਾਗ ਪਟਿਆਲਾ, PWD ਬੀ. ਐਡ ਆਰ. ਵਿਭਾਗ, ਰੋਜਗਾਰ ਵਿਭਾਗ, ਡੀ.ਸੀ. ਦਫਤਰ ਪਟਿਆਲਾ, ਜਲ ਸਪਲਾਈ ਅਤੇ ਸੀਵਰੇਜ ਬੋਰਡ ਪਟਿਆਲਾ ਅਤੇ ਹੋਰ ਕਈ ਵਿਭਾਗਾਂ ਦਾ ਦੋਰਾ ਕੀਤਾ ਗਿਆ ਅਤੇ ਪਾਇਆ ਗਿਆ ਹੈ ਕਿ ਪਟਿਆਲਾ ਦੇ ਸਮੂਹ ਵਿਭਾਗਾਂ ਵਿਚ 100 ਪ੍ਰਤੀਸ਼ਤ ਕਲਮਛੋੜ ਹੜਤਾਲ ਚੱਲ ਰਹੀ ਹੈ।
ਇਸ ਦੋਰਾਨ ਜਿਲ੍ਹਾ ਸਿੱਖਿਆ ਅਫਸਰ ਦਫਤਰ ਪਟਿਆਲਾ, ਆਬਕਾਰੀ ਅਤੇ ਕਰ ਕਮਿਸਨਰ ਨਾਭਾ ਰੋਡ ਪਟਿਆਲਾ, ਭਾਖੜਾ ਮੇਨ ਲਾਈਨ ਜਲ ਸਰੋਤ ਵਿਭਾਗ ਪਟਿਆਲਾ, ਫੋਰੈਸਟ ਵਿਭਾਗ ਦੇ ਮੰਡਲ ਅਤੇ ਹਲਕਾ ਦਫਤਰ, ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਦਫਤਰ ਪਟਿਆਲਾ ਅਤੇ ਮੰਡਲ ਦਫਤਰਾਂ ਵਿਚ ਜੋਰਦਾਰ ਰੈਲੀਆਂ ਕੀਤੀਆਂ ਗਈਆਂ। ਇਨਾਂ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਵਲੋ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਾਡੀ ਹੱਕੀ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਜੋਰਦਾਰ ਸੰਘਰਸ ਕੀਤਾ ਜਾਏਗਾ,ਇਸ ਮੋਕੇ ਤੇ ਸ੍ਰੀ ਰਣਜੀਤ ਸਿੰਘ ਮਾਨ ਸੀਨੀਅਰ ਮੀਤ ਪ੍ਰਧਾਨ ਗੌਰਮਿੰਟ ਟੀਚਰ ਯੂਨੀਆਨ ਪੰਜਾਬ, ਸ੍ਰੀ ਪ੍ਰਮਜੀਤ ਸਿੰਘ, ਜਿਲ੍ਹਾ ਪ੍ਰਧਾਨ ਗੌਰਮਿੰਟ ਟੀਚਰ ਯੂਨੀਆਨ ਪਟਿਆਲਾ, ਸ੍ਰੀ ਸਤਨਾਮ ਸਿੰਘ ਲੁਬਾਣਾ ਪ੍ਰਧਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਪਟਿਆਲਾ, ਸ੍ਰੀ ਟੋਨੀ ਭਗਰੀਆ ਪੀ.ਡਬਲਿੳ.ਡੀ ਬੀ. ਐਡ ਆਰ., ਸ੍ਰੀ ਉਪਨੈਨ ਜਲ ਸਰੋਤ ਵਿਭਾਗ, ਸ੍ਰੀ ਗਗਨਦੀਪ ਸਿੰਘ, ਸ੍ਰੀ ਉਕਾਂਰਦੀਪ ਸਿੰਘ ਉਦਯੋਗ ਕੇਂਦਰ ਵਿਭਾਗ ਅਤੇ ਆਦਿ ਸਾਮਲ ਸਨ।