35 ਮਰੀਜ਼ ਹੋਏ ਠੀਕ ਅਤੇ ਦੋ ਦੀ ਹੋ ਗਈ ਮੌਤ
ਐਸ.ਏ.ਐਸ.ਨਗਰ, 12 ਅਗਸਤ 2020: ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 84 ਪਾਜੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਅਤੇ 35 ਮਰੀਜ਼ ਠੀਕ ਹੋਏ ਹਨ ਜਦਕਿ ਦੋ ਮਰੀਜ਼ਾਂ ਦੀ ਮੌਤ ਹੋ ਗਈ ਹੈ । ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿੱਚ ਸੰਨੀ ਇਨਕਲੇਵ ਖਰੜ ਤੋਂ 45 ਸਾਲਾ ਮਹਿਲਾ ਤੇ 16 ਸਾਲਾ ਲੜਕਾ, ਖਾਨਪੁਰ ਤੋਂ 29 ਸਾਲਾ ਮਹਿਲਾ, ਸੈਕਟਰ 69 ਤੋਂ 52 ਸਾਲਾ ਮਹਿਲਾ, ਫੇਜ 1 ਤੋਂ 23 ਸਾਲਾ ਮਹਿਲਾ, ਖਰੜ ਤੋਂ 18 ਸਾਲਾ ਮਹਿਲਾ, ਫੇਜ 7 ਤੋਂ 35 ਸਾਲਾ ਮਹਿਲਾ, ਸੈਕਟਰ 66 ਤੋਂ 49 ਸਾਲਾ ਪੁਰਸ਼, ਸੈਕਟਰ 71 ਤੋਂ 24, 82 ਸਾਲਾ ਮਹਿਲਾ, ਫੇਜ 9 ਤੋਂ 36 ਸਾਲਾ ਪੁਰਸ਼, ਮੋਹਾਲੀ ਤੋਂ 28 ਸਾਲਾ ਪੁਰਸ਼, ਬੱਡਮਾਜਰਾ ਤੋਂ 50 ਸਾਲਾ ਮਹਿਲਾ, ਬਲੌਂਗੀ ਤੋਂ 33 ਸਾਲਾ ਪੁਰਸ਼, ਤੰਗਰੀ ਤੋਂ 80 ਸਾਲਾ ਮਹਿਲਾ, ਖਰੜ ਤੋਂ 47 ਸਾਲਾ ਮਹਿਲਾ, ਸੈਕਟਰ 70 ਤੋਂ 19 ਸਾਲਾ ਲੜਕੀ ਤੇ 08 ਸਾਲਾ ਲੜਕਾ, ਤੇ 45 ਸਾਲਾ ਪੁਰਸ਼, ਫੇਜ 9 ਤੋਂ 80 ਸਾਲਾ ਪੁਰਸ਼, ਸੋਹਾਣਾ ਤੋਂ 39 ਸਾਲਾ ਪੁਰਸ਼, ਜੀਰਕਪੁਰ ਤੋਂ 1 ਸਾਲਾ ਬੱਚੀ, ਖਾਨਪੁਰ ਤੋਂ 62 ਸਾਲਾ ਪੁਰਸ਼, ਡੇਰਾਬੱਸੀ ਤੋਂ 49 ਸਾਲਾ ਪੁਰਸ਼, ਜੀਰਕਪੁਰ ਤੋਂ 32 ਸਾਲਾ ਪੁਰਸ਼, ਸੈਕਟਰ 77 ਤੋਂ 59 ਸਾਲਾ ਮਹਿਲਾ, ਫੇਜ 1 ਤੋਂ 65 ਸਾਲਾ ਪੁਰਸ਼, ਨਯਾਗਾਓਂ ਤੋਂ 59 ਸਾਲਾ ਪੁਰਸ਼ ਤੇ 30 ਸਾਲਾ ਮਹਿਲਾ, ਸੈਕਟਰ 78 ਤੋਂ 45 ਸਾਲਾ ਮਹਿਲਾ, ਸੈਕਟਰ 91 ਤੋਂ 53 ਸਾਲਾ ਮਹਿਲਾ, ਜੀਰਕਪੁਰ ਤੋਂ 33 ਸਾਲਾ ਪੁਰਸ਼, ਨਯਾਗਾਓਂ ਤੋਂ 1 ਸਾਲਾ ਲੜਕਾ, ਸੈਕਟਰ 80 ਤੋਂ 71 ਸਾਲਾ ਮਹਿਲਾ, ਮੋਹਾਲੀ ਤੋਂ 80 ਸਾਲਾ ਪੁਰਸ਼, ਫੇਜ 3ਬੀ2 ਤੋਂ 64 ਸਾਲਾ ਮਹਿਲਾ, ਫੇਜ 1 ਤੋਂ 22 ਸਾਲਾ ਪੁਰਸ਼, ਫੇਜ 4 ਤੋਂ 42 ਸਾਲਾ ਪੁਰਸ਼, ਬਲਟਾਣਾ ਤੋਂ 40 ਸਾਲਾ ਪੁਰਸ਼, 49 ਸਾਲਾ ਪੁਰਸ਼, ਨਯਾਗਾਓਂ ਤੋਂ 36 ਸਾਲਾ ਮਹਿਲਾ, ਬੈਦਵਾਣ ਤੋਂ 71 ਸਾਲਾ ਮਹਿਲਾ, ਖਰੜ ਤੋਂ 30 ਸਾਲਾ ਪੁਰਸ਼, 33 ਸਾਲਾ ਪੁਰਸ਼, ਸੈਕਟਰ 70 ਤੋਂ 68 ਸਾਲਾ ਪੁਰਸ਼, ਕੁਰਾਲੀ ਤੋਂ 32 ਸਾਲਾ ਮਹਿਲਾ, ਡੇਰਾਬੱਸੀ ਤੋਂ 43 ਸਾਲਾ ਪੁਰਸ਼, ਡੇਰਾਬੱਸੀ ਤੋਂ 5 ਸਾਲਾ ਬੱਚਾ, ਖਰੜ ਤੋਂ 29 ਸਾਲਾ ਪੁਰਸ਼, ਸੈਕਟਰ 70 ਤੋਂ 62 ਸਾਲਾ ਪੁਰਸ਼, ਕੁਰਾਲੀ ਤੋਂ 60 ਸਾਲਾ ਪੁਰਸ਼, ਜੀਰਕਪੁਰ ਤੋਂ 31 ਸਾਲਾ ਪੁਰਸ਼, ਨਯਾਗਾਓਂ ਤੋਂ 36 ਸਾਲਾ ਪੁਰਸ਼, ਸੈਕਟਰ 65 ਤੋਂ 36 ਸਾਲਾ ਪੁਰਸ਼, ਐਰੋਸਿਟੀ ਤੋਂ 41 ਸਾਲਾ ਪੁਰਸ਼, ਫੇਜ 11 ਤੋਂ 3 ਸਾਲਾ ਦੀ ਬੱਚੀ, ਸੈਕਟਰ 68 ਤੋਂ 55 ਸਾਲਾ ਪੁਰਸ਼, ਬਲਟਾਣਾ ਤੋਂ 48 ਸਾਲਾ ਪੁਰਸ਼, ਜੀਰਕਪੁਰ ਤੋਂ 32 ਸਾਲਾ ਪੁਰਸ਼, ਸੈਕਟਰ 126 ਤੋਂ 39 ਸਾਲਾ ਪੁਰਸ਼, ਪਿੰਡ ਬੱਤਾ ਤੋਂ 88 ਸਾਲਾ ਪੁਰਸ਼, ਬਲਟਾਣਾ ਤੋਂ 46 ਸਾਲਾ ਮਹਿਲਾ, ਡੇਰਾਬੱਸੀ ਤੋਂ 58 ਸਾਲਾ ਪੁਰਸ਼, ਡੇਰਾਬੱਸੀ ਤੋਂ 35, 53, 40 ਸਾਲਾ ਪੁਰਸ਼ ਤੇ 18, 56, 44 ਸਾਲਾ ਮਹਿਲਾਵਾਂ, ਹਰੀਪੁਰ ਹਿੰਦੂਆ ਤੋਂ 26 ਸਾਲਾ ਪੁਰਸ਼, ਅਦਰਸ਼ ਨਗਰ ਤੋਂ 30 ਸਾਲਾ ਮਹਿਲਾ, ਖਰੜ ਤੋਂ 29 ਸਾਲਾ ਪੁਰਸ਼, ਜੀਰਕਪੁਰ ਤੋਂ 45 ਸਾਲਾ ਪੁਰਸ਼ ਤੇ 74 ਸਾਲਾ ਮਹਿਲਾ, ਡੇਰਾਬੱਸੀ ਤੋਂ 31 ਸਾਲਾ ਮਹਿਲਾ, ਡੇਰਾਬੱਸੀ ਤੋਂ 30 ਸਾਲਾ ਮਹਿਲਾ ਤੇ 30 ਸਾਲਾ ਪੁਰਸ਼, ਸੁੱਖਗੜ੍ਹ ਤੋਂ 16 ਸਾਲਾ ਲੜਕੀ ਤੇ 38 ਸਾਲਾ ਪੁਰਸ਼, ਫੇਜ 7 ਤੋਂ 65 ਸਾਲਾ ਪੁਰਸ਼, ਸੈਕਟਰ 79 ਤੋਂ 34 ਸਾਲਾ ਮਹਿਲਾ, ਨਯਾਗਾਓਂ ਤੋਂ 23 ਸਾਲਾ ਮਹਿਲਾ, ਢਕੋਲੀ ਤੋਂ 33 ਸਾਲਾ ਪੁਰਸ਼ ਸ਼ਾਮਲ ਹਨ।
ਅੱਜ 35 ਮਰੀਜ਼ ਠੀਕ ਹੋ ਗਏ ਜਦਕਿ ਦੋ ਮਰੀਜ਼ਾਂ ਦੀ ਮੌਤ ਹੋ ਗਈ। ਜਿਨ੍ਹਾ ਵਿੱਚ 45 ਸਾਲ ਵਿਅਕਤੀ ਦੀ ਜੀਐਮਸੀਐਚ ਵਿਚ ਮੌਤ ਹੋ ਗਈ ਉਸ ਨੂੰ ਸ਼ੂਗਰ ਦੀ ਬਿਮਾਰੀ ਸੀ। ਦੂਜਾ ਮਰੀਜ਼ ਫੇਜ 6 ਤੋਂ 62 ਸਾਲਾ ਵਿਅਕਤੀ ਸੀ ਜਿਸ ਦਾ ਕੁਝ ਦਿਨ ਪਹਿਲਾਂ ਉਪਰੇਸ਼ਨ ਹੋਇਆ ਸੀ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 1536 ਹੋ ਗਈ ਹੈ । ਐਕਟਿਵ ਕੇਸਾਂ ਦੀ ਗਿਣਤੀ 736, ਠੀਕ ਹੋਏ ਮਰੀਜਾਂ ਦੀ ਗਿਣਤੀ 775 ਹੈ ਅਤੇ 25 ਮਰੀਜਾਂ ਦੀ ਮੌਤ ਹੋ ਚੁੱਕੀ ਹੈ।