ਅੰਮ੍ਰਿਤਸਰ, 15 ਅਗਸਤ 2020 - ਭਾਵੇਂ ਕੈਪਟਨ ਸਰਕਾਰ ਵੱਲੋਂ ਸਰਕਾਰ ਬਣਾਉਂਦੇ ਸਮੇਂ ਇਹ ਗੱਲ ਕਹੀ ਗਈ ਸੀ ਕਿ ਪੰਜਾਬ ਵਿੱਚ ਵੀਆਈਪੀ ਕਲਚਰ ਨੂੰ ਖਤਮ ਕੀਤਾ ਜਾਏਗਾ, ਗੱਡੀਆਂ ਤੋਂ ਲਾਲ ਬੱਤੀਆਂ ਤਾਂ ਲੱਥ ਗਈਆਂ, ਪਰ ਹਾਲੇ ਵੀ ਵੀਆਈਪੀ ਕਲਚਰ ਸਮਾਜ ਉੱਤੇ ਭਾਰੂ ਹੈ।
ਅੱਜ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਸਟੇਡੀਅਮ ਵਿੱਚ ਜਦੋਂ ਝੰਡਾ ਰਸਮ ਅਦਾ ਕਰਨ ਦੀ ਰਸਮ ਕੈਬਨਿਟ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਉਨ੍ਹਾਂ ਦੇ ਨਾਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ ਸੁਖਚੈਨ ਸਿੰਘ ਗਿੱਲ ਅਤੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਦੇ ਨਾਲ ਕਈ ਹੋਰ ਅਧਿਕਾਰੀ ਸ਼ਾਮਲ ਸਨ। ਉੱਥੇ ਗਰਾਊਂਡ ਵਿੱਚ ਸਾਫ਼ ਸਫ਼ਾਈ ਅਤੇ ਰਖਵਾਲੀ ਦੀ ਸਵੇਰ ਤੋਂ ਹੀ ਆਪਣੀ ਸੇਵਾ ਨਿਭਾ ਰਹੇ ਸਫ਼ਾਈ ਕਰਮਚਾਰੀ ਪਿਆਸ ਨਾਲ ਤਰਸਦੇ ਰਹੇ ਅਤੇ ਜਦੋਂ ਉਨ੍ਹਾਂ ਪਾਣੀ ਮੰਗਿਆ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਨਾਂਹ ਕਰ ਦਿੱਤੀ ਗਈ ਕਿ ਇਹ ਪਾਣੀ ਅਫਸਰਾਂ ਅਤੇ ਮੰਤਰੀਆਂ ਵਾਸਤੇ ਹੈ ਨਾ ਕਿ ਤੁਹਾਡੇ ਵਾਸਤੇ।
ਕੀ ਹੁਣ ਕੋਰੋਨਾ ਵਾਰੀਅਰਜ਼ ਕਹਿ ਕੇ ਸਨਮਾਨਿਤ ਕੀਤੇ ਜਾਣ ਵਾਲੇ ਸਫ਼ਾਈ ਕਰਮਚਾਰੀ ਅਤੇ ਪੁਲਿਸ ਮੁਲਾਜ਼ਮ ਪਾਣੀ ਤੋਂ ਵੀ ਤਰਸਣਗੇ। ਕੁਝ ਅਜਿਹਾ ਨਜ਼ਾਰਾ ਹੀ ਅੱਜ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਝੰਡਾ ਰਸਮ ਅਦਾ ਕਰ ਰਹੇ ਸਮੇਂ ਹੋਇਆ। ਜਿਸ ਵਿੱਚ ਸਫਾਈ ਕਰਮਚਾਰੀਆਂ ਨੇ ਕਿਹਾ ਕਿ ਉਹ ਸਵੇਰ ਤੋਂ ਹੀ ਆਪਣੀ ਡਿਊਟੀ ਨਿਭਾ ਰਹੇ ਹਨ ਅਤੇ ਉਨ੍ਹਾਂ ਦੇ ਕੱਪੜੇ ਪਸੀਨੇ ਨਾਲ ਤਰ ਹੋ ਗਏ, ਜਦੋਂ ਉਨ੍ਹਾਂ ਨੇ ਉੱਥੇ ਤੈਨਾਤ ਕਰਮੀਆਂ ਕੋਲੋਂ ਪਾਣੀ ਮੰਗਿਆ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਨਾਂਹ ਕਰ ਦਿੱਤੀ ਗਈ ਕਿ ਇਹ ਪਾਣੀ ਮੰਤਰੀਆਂ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਵਾਸਤੇ ਹੈ ਨਾ ਕਿ ਤੁਹਾਡੇ ਵਾਸਤੇ।