48 ਮਰੀਜ਼ ਹੋਏ ਠੀਕ ਅਤੇ 3 ਦੀ ਹੋ ਗਈ ਮੌਤ
ਐਸ.ਏ.ਐਸ.ਨਗਰ, 16 ਅਗਸਤ 2020: ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 68 ਪਾਜੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਅਤੇ 48 ਮਰੀਜ਼ ਠੀਕ ਹੋਏ ਹਨ ਜਦਕਿ 3 ਮਰੀਜ਼ਾਂ ਦੀ ਮੌਤ ਹੋ ਗਈ ਹੈ । ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿੱਚ ਸੈਕਟਰ 117 ਤੋਂ 4, 40 ਸਾਲਾ ਪੁਰਸ਼, ਕਾਂਸਲ ਤੋਂ 42 ਸਾਲਾ ਪੁਰਸ਼, ਓਮੈਕਸ ਤੋਂ 9,27, 39 ਸਾਲਾ ਪੁਰਸ਼, ਬਲਟਾਣਾ ਤੋਂ 46 ਸਾਲਾ ਪੁਰਸ਼, ਫੇਜ 9 ਤੋਂ 35 ਸਾਲਾ ਪੁਰਸ਼, ਓਮੈਕਸ ਤੋਂ 38, 5 ਸਾਲਾ ਪੁਰਸ਼ ਤੇ 33 ਸਾਲਾ ਮਹਿਲਾ, ਸੈਕਟਰ 91 ਤੋਂ 50 ਸਾਲਾ ਪੁਰਸ਼, ਸੈਕਟਰ 70 ਤੋਂ 49 ਸਾਲਾ ਪੁਰਸ਼, ਫੇਜ 10 ਤੋਂ 30 ਸਾਲਾ ਮਹਿਲਾ ਤੇ 25, 29, 28 ਸਾਲਾ ਪੁਰਸ਼, ਐਰੋਸਿਟੀ ਤੋਂ 58 ਸਾਲਾ ਮਹਿਲਾ, 60 ਸਾਲਾ ਪੁਰਸ਼, ਫੇਜ 5 ਤੋਂ 28 ਸਾਲਾ ਪੁਰਸ਼, ਸੈਕਟਰ 69 ਤੋਂ 38 ਸਾਲਾ ਮਹਿਲਾ, ਮੋਹਾਲੀ ਤੋਂ 31 ਸਾਲਾ ਪੁਰਸ਼ ਤੇ 29 ਸਾਲਾ ਮਹਿਲਾ, ਖਰੜ ਤੋਂ 23 ਸਾਲਾ ਮਹਿਲਾ, ਨਯਾਗਾਓਂ ਤੋਂ 55, 27 ਸਾਲਾ ਪੁਰਸ਼, ਡੇਰਾਬੱਸੀ ਤੋਂ 25 ਸਾਲਾ ਮਹਿਲਾ, ਮੋਹਾਲੀ ਤੋਂ 54 ਸਾਲਾ ਮਹਿਲਾ, ਸੈਕਟਰ 68 ਤੋਂ 39 ਸਾਲਾ ਪੁਰਸ਼, ਸੈਕਟਰ 125 ਤੋਂ 28 ਸਾਲਾ ਪੁਰਸ਼, ਝਰਮਰੀ ਤੋਂ 35 ਸਾਲਾ ਮਹਿਲਾ, ਲਾਲੜੂ ਤੋਂ 14 ਸਾਲਾ ਲੜਕਾ, ਮਲਕਪੁਰ ਤੋਂ 26 ਸਾਲਾ ਮਹਿਲਾ, ਫੇਜ 11 ਤੋਂ 51 ਸਾਲਾ ਮਹਿਲਾ, ਜੀਰਕਪੁਰ ਤੋਂ 36, 59 ਸਾਲਾ ਪੁਰਸ਼ ਤੇ 33 ਸਾਲਾ ਮਹਿਲਾ, ਜੀਰਕਪੁਰ ਤੋਂ 32 ਸਾਲਾ ਮਹਿਲਾ, 4 ਸਾਲਾ ਲੜਕਾ, 21 ਸਾਲਾ ਮਹਿਲਾ, 32 ਸਾਲਾ ਮਹਿਲਾ, 33 ਸਾਲਾ ਪੁਰਸ਼, 34 ਸਾਲਾ ਮਹਿਲਾ, 36 ਸਾਲਾ ਪੁਰਸ਼, ਜੈਪੁਰੀਆ ਸਨਰਾਈਜ਼ ਤੋਂ 35 ਸਾਲਾ ਪੁਰਸ਼, ਤਰਖਾਣ ਮੁਹੱਲਾ ਬਨੂੜ ਤੋਂ 63 ਸਾਲਾ ਪੁਰਸ਼ ਤੇ 60, 27, 34 ਸਾਲਾ ਮਹਿਲਾ, ਡੇਰਾਬੱਸੀ ਤੋਂ 25 ਸਾਲਾ ਪੁਰਸ਼, ਸਕਾਈਨੈਟ ਤੋਂ 32 ਸਾਲਾ ਮਹਿਲਾ, ਫੇਜ 7 ਤੋਂ 30 ਸਾਲਾ ਪੁਰਸ਼, ਮੋਹਾਲੀ ਤੋਂ 63 ਸਾਲਾ ਪੁਰਸ਼, ਜੀਰਕਪੁਰ ਤੋਂ 60 ਸਾਲਾ ਮਹਿਲਾ, ਫੇਜ 10 ਤੋਂ 33 ਸਾਲਾ ਮਹਿਲਾ, ਖਰੜ ਤੋਂ 40 ਸਾਲਾ ਮਹਿਲਾ, ਮੋਹਾਲੀ ਤੋਂ 51 ਸਾਲਾ ਪੁਰਸ਼, ਫੇਜ 2 ਤੋਂ 42 ਸਾਲਾ ਪੁਰਸ਼, ਕੁਢਾਵਾਲਾ ਤੋਂ 22 ਸਾਲਾ ਪੁਰਸ਼, ਸੈਕਟਰ 71 ਤੋਂ 41 ਸਾਲਾ ਪੁਰਸ਼, ਢਕੋਲੀ ਤੋਂ 40 ਸਾਲਾ ਪੁਰਸ਼, ਖਰੜ ਤੋਂ 53 ਸਾਲਾ ਪੁਰਸ਼, ਭਾਗੋਮਾਜਰਾ ਤੋਂ 30 ਸਾਲਾ ਪੁਰਸ਼, ਖਰੜ ਤੋਂ 31, 22 ਸਾਲਾ ਮਹਿਲਾਵਾਂ, ਕੁਰਾਲੀ ਤੋਂ 22 ਸਾਲਾ ਪੁਰਸ਼, ਫੇਜ 1 ਤੋਂ 32 ਸਾਲਾ ਮਹਿਲਾ ਅਤੇ ਸੈਕਟਰ 70 ਤੋਂ 32 ਸਾਲਾ ਪੁਰਸ਼ ਸ਼ਾਮਲ ਹੈ।
ਅੱਜ 48 ਮਰੀਜ਼ ਠੀਕ ਹੋ ਗਏ ਜਦਕਿ 3 ਮਰੀਜ਼ਾਂ ਦੀ ਮੌਤ ਹੋ ਗਈ। ਜਿਨ੍ਹਾ ਵਿੱਚ ਸੈਕਟਰ 91 ਤੋਂ 53 ਸਾਲਾ ਮਹਿਲਾ ਦੀ ਜੀਐਮਸੀਐਚ ਪਟਿਆਲਾ ਵਿਖੇ ਮੌਤ ਹੋ ਗਈ। ਉਹ ਹੈਪੀਟਾਈਟਸ ਸੀ ਅਤੇ ਹਾਈਪਰਟੈਂਸ਼ਨ ਤੋਂ ਪੀੜਤ ਸੀ। ਦੂਜਾ ਮਰੀਜ ਲਾਲੜੂ ਤੋਂ 35 ਸਾਲਾ ਮਹਿਲਾ ਹੈ ਜਿਸ ਦੀ ਸਿਵਲ ਹਸਪਤਾਲ ਅੰਬਾਲਾ ਵਿਖੇ ਮੌਤ ਹੋ ਗਈ। ਉਹ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਤੀਜਾ ਮਰੀਜ ਡੇਰਾਬੱਸੀ ਤੋਂ 25 ਸਾਲਾ ਮਹਿਲਾ ਸੀ ਜਿਸ ਦੀ ਪੀਜੀਆਈ ਵਿਖੇ ਮੌਤ ਹੋ ਗਈ ਹੈ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 1809 ਹੋ ਗਈ ਹੈ । ਐਕਟਿਵ ਕੇਸਾਂ ਦੀ ਗਿਣਤੀ 824, ਠੀਕ ਹੋਏ ਮਰੀਜਾਂ ਦੀ ਗਿਣਤੀ 949 ਹੈ ਅਤੇ 36 ਮਰੀਜਾਂ ਦੀ ਮੌਤ ਹੋ ਚੁੱਕੀ ਹੈ।