ਅਸ਼ੋਕ ਵਰਮਾ
ਬਠਿੰਡਾ, 17 ਅਗਸਤ 2020: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਿਛਲੇ ਦਿਨੀਂ ਐਲਾਨੇ ਗਏ ਬਾਰਵੀਂ ਕਲਾਸ ਦੇ ਨਤੀਜਿਆਂ ਵਿਚੋਂ ਸਰਕਾਰੀ ਸੈਕੰਡਰੀ ਸਕੂਲ ਭੁੱਚੋਂ ਕਲਾਂ (ਬਠਿੰਡਾ) ਦੇ ਆਰਟਸ, ਸਾਇੰਸ ਅਤੇ ਕਾਮਰਸ ਵਿਸ਼ਿਆ ਦੇ ਨਤੀਜੇ ਸੌ ਫੀਸਦੀ ਰਹੇ ਹਨ। ਸਕੂਲ ਪਿ੍ਰੰਸੀਪਲ ਮੈਡਮ ਗੀਤਾ ਅਰੋੜਾ ਨੇ ਦੱਸਿਆ ਕਿ ਆਰਟਸ ਗਰੁੱਪ ਵਿੱਚ ਗਗਨਦੀਪ ਕੌਰ ਨੇ 97.5 ਪ੍ਰਤੀਸ਼ਤ, ਸਾਇੰਸ ਗਰੱੁਪ ਵਿਚੋਂ ਅਮਨਪ੍ਰੀਤ ਕੌਰ ਨੇ 97.1 ਪ੍ਰਤੀਸ਼ਤ ਅਤੇ ਕਾਮਰਸ ਗਰੁੱਪ ਵਿਚੋਂ ਵਿਦਿਆਰਥਣ ਲਵਪ੍ਰੀਤ ਕੌਰ ਨੇ 88.6 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਆਰਟਸ ਗਰੁੱਪ ਦੀ ਵਿਦਿਆਰਥਣ ਹਰਸ਼ਦੀਪ ਕੌਰ, ਸਾਇੰਸ ਗਰੁੱਪ ਦੀ ਨਵਦੀਪ ਕੌਰ ਅਤੇ ਕਮਰਸ ਗਰੁੱਪ ਦੀ ਵੀਰਾਂ ਨੇ ਦੂਜਾ ਸਥਾਨ ਅਤੇ ਆਰਟਸ ਗਰੁੱਪ ਦੀ ਅਮਨਪ੍ਰੀਤ ਕੌਰ ਅਤੇ ਜਸਵਿੰਦਰ ਕੌਰ, ਸਾਇੰਸ ਗਰੁੱਪ ਦੀ ਨਿਹਾਰਿਕਾ ਅਤੇ ਕਮਰਸ ਗਰੁੱਪ ਦੇ ਰੱਜਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨਾਂ ਇਹ ਵੀ ਦੱਸਿਆ ਕਿ ਇਸ ਸਕੂਲ ਦੇ 25 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਲੈ ਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਉਨਾਂ ਇਸ ਮੌਕੇ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨਾਂ ਦੀ ਹੌਂਸਲਾ ਅਫਜ਼ਾਈ ਕੀਤੀ। ਉਨਾਂ ਨੇ ਲੜਕੀਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਹੋਇਆ ਹੋਰ ਮਿਹਨਤ ਕਰਨ ਲਈ ਪ੍ਰੇਰਣਾ ਦਿੱਤੀ ਤਾਂ ਜੋ ਉਹ ਅੱਗੇ ਵੀ ਜਿੰਦਗੀ ਵਿੱਚ ਮਿਹਨਤ ਕਰਕੇ ਹੋਰ ਉੱਚੇ ਮੁਕਾਮ ਹਾਸਲ ਕਰ ਸਕਣ। ਇਸ ਮੌਕੇ ਸ੍ਰੀਮਤੀ ਗੁਰਵਿੰਦਰਜੀਤ ਕੌਰ ਲੈਕਚਰਾਰ ਅੰਗਰੇਜੀ, ਸ੍ਰੀਮਤੀ ਨਵਰਾਜ ਕੌਰ ਲੈਕਚਰਾਰ ਅਰਥ ਸ਼ਾਸ਼ਤਰ ਅਤੇ ਸ੍ਰੀਮਤੀ ਅਨੀਤਾ ਰਾਣੀ ਲੈਕਚਰਾਰ ਹਿਸਾਬ ਹਾਜ਼ਰ ਸਨ।