ਸਾਹਿਬਜ਼ਾਦਾ ਅਜੀਤ ਸਿੰਘ ਨਗਰ , 17 ਅਗਸਤ 2020: ਅਜਾਦੀ ਦਾ 74ਵਾਂ ਦਿਹਾੜਾ ਉਪ ਮੰਡਲ ਪ੍ਰਸ਼ਾਸ਼ਨ ਖਰੜ੍ਹ ਵਲੋਂ ਅਨਾਜ ਮੰਡੀ ਖਰੜ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਉਪ ਮੰਡਲ ਅਫ਼ਸਰ ਸ੍ਰੀ ਹਿਮਾਂਸੂ ਜੈਨ IAS, ਵਲੋਂ ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ ਮੋਹਾਲੀ ਦੇ ਪ੍ਰਿੰਸੀਪਲ ਸਾਹਿਬ, ਸ੍ਰੀ ਰਾਜੀਵ ਪੁਰੀ ਅਤੇ 05 ਸਟਾਫ਼ ਮੈਂਬਰ, ਸ੍ਰੀ ਦਰਸ਼ਨ ਸਿੰਘ ਮੁੱਖੀ ਵਿਭਾਗ, ਸ੍ਰੀ ਕੁਲਦੀਪ ਰਾਏ ਵਰਕਸਾਪ ਸੁਪਰਡੈੰੰਟ, ਸ੍ਰੀ ਹਰਪ੍ਰੀਤ ਸੋਢੀ ਲੈਕਚਰਾਰ, ਡਾਕਟਰ ਰਵਿੰਦਰ ਕੁਮਾਰ ਲੈਕਚਰਾਰ, ਸ੍ਰੀ ਵਰੁਣ ਭਗਤ ਲੈਕਚਰਾਰ ਨੂੰ ਕੋਵਿਡ 19 ਦੌਰਾਨ ਬੜੀ ਮਿਹਨਤ ਅਤੇ ਲਗਨ ਨਾਲ ਡਿਊਟੀ ਨਿਭਾਉਣ ਲਈ ਕਰੋਨਾ ਵਾਰੀਅਰਜ਼ ਵਜੋਂ ਸਨਮਾਨਿਤ ਕੀਤਾ ਗਿਆ।
ਇਹ ਵਰਨਣਯੋਗ ਹੈ ਕਿ ਸਰਕਾਰੀ ਬਹੁਤਕਨੀਕੀ ਕਾਲਜ ਦੇ ਇਨ੍ਹਾਂ ਸਟਾਫ ਮੈਂਬਰਾਂ ਦੀ ਡਿਊਟੀ 21 ਮਾਰਚ ਤੋਂ 03 ਜੂਨ 2020 ਤਕ ਪੰਜਾਬ ਸਰਕਾਰ ਦੇ ਨਿਰਦੇਸਾਂ ਅਨੁਸਾਰ ਰੋਜਾਨਾ ਲੰਗਰ ਤਿਆਰ ਕਰਵਾਕੇ ਅਤੇ ਖਰੜ੍ਹ ਤਹਿਸੀਲ ਅੰਦਰ ਰਹਿੰਦੇ ਹਜਾਰਾਂ ਗਰੀਬ ਲੋਕਾਂ ਨੂੰ ਤਕ ਪਹੁੰਚਾਉਣ ਦੀ ਸੀ । ਪ੍ਰਿੰਸੀਪਲ ਸਾਹਿਬ ਜੀ ਨੂੰ ਲੰਗਰ ਦਾ ਨੋਡਲ ਅਫ਼ਸਰ ਲਗਾਇਆ ਗਿਆ ਸੀ। ਖਰੜ ਤਹਿਸੀਲ ਦੇ ਅਲੱਗ ਅਲੱਗ ਵਾਰਡਾਂ ਤਕ ਸੰਚਾਰੂ ਢੰਗ ਨਾਲ ਲੰਗਰ ਪਹੁੰਚਾਉਣ ਲਈ 26 ਟੀਮਾਂ ਲਗਾਤਾਰ ਕੰਮ ਕਰ ਰਹੀਆਂ ਸਨ। ਇਸ ਕੋਵਿੰਦ ਡਿਊਟੀ ਦੇ ਨਾਲ ਨਾਲ ਸਬੰਧਿਤ ਸਟਾਫ ਵਲੋਂ ਕਾਲਜ ਦੇ ਵਿਦਿਆਰਥੀਆਂ ਦੀਆਂ ਆਨਲਾਇਨ ਕਲਾਸਾਂ ਵਿੱਚ ਵੀ ਪੜ੍ਹਾਇਆ ਜਾਦਾਂ ਸੀ ਅਤੇ ਸਰਕਾਰ ਦੇ ਸਮੇਂ ਸਮੇਂ ਉੱਪਰ ਹੋਰ ਮਿਲੀਆਂ ਡਿਊਟੀਆਂ ਨੂੰ ਵੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ ਜਾਦਾਂ ਸੀ।
ਇਸ ਮੌਕੇ ਤੇ ਕਾਲਜ ਦੇ ਸਟਾਫ ਮੈਂਬਰਾਂ ਤੋਂ ਇਲਾਵਾ ਹੋਰ ਵੱਖ ਵੱਖ ਵਿਭਾਗਾਂ ਦੇ ਮੁਲਾਜਮਾਂ ਨੂੰ ਵੀ ਕਰੌਨਾ ਵਾਰਰਿਅਰਜ਼ ਵਜੋਂ ਡਿਊਟੀ ਨਿਭਾਉਣ ਲਈ ਸਨਮਾਨਿਤ ਕੀਤਾ ਗਿਆ।
ਇਸ ਦੇ ਨਾਲ ਹੀ ਪ੍ਰਿੰਸੀਪਲ ਸਾਹਿਬ ਵਲੋਂ ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ ਵਲੋਂ ਅਜਾਦੀ ਦਿਵਸ ਮੌਕੇ ਝੰਡਾ ਵੀ ਲਹਿਰਾਇਆ ਗਿਆ। ਇਸ ਤ੍ਹਰਾ ਸਨਮਾਨਿਤ ਸਟਾਫ ਵਲੋਂ ਇਸ ਮੋਕੇ ਉੱਪਰ ਵਣ੍ਹ ਵਿਭਾਗ ਵਲੋਂ ਮਿਲੇ ਪੌਦਿਆ ਨੂੰ ਸੰਸਥਾ ਵਿਖੇ ਲਗਾ ਕੇ ਵਾਤਾਵਰਣ ਸੰਭਾਲ ਸਬੰਧੀ ਪ੍ਰਚਾਰ ਕੀਤਾ ਗਿਆ।