← ਪਿਛੇ ਪਰਤੋ
ਬਲਜਿੰਦਰ ਸੇਖਾ ਕੈਨੇਡਾ ਰੈਵੇਨਿਊ ਏਜੰਸੀ ਵੱਲੋਂ ਸਾਈਬਰ ਹਮਲਿਆਂ ਤੋਂ ਬਾਅਦ ਆਪਣੀਆਂ ਆਨਲਾਈਨ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ । ਜਾਣਕਾਰੀ ਅਨੁਸਾਰ ਇਨ੍ਹਾਂ ਸੇਵਾਵਾਂ ਦੇ ਵਿੱਚ ਹੈਕਰਾਂ ਵੱਲੋਂ ਕੈਨੇਡੀਅਨਾਂ ਦੇ ਕਈ ਪਾਸਵਰਡ ਹੈਕ ਕੀਤੇ ਗਏ ਸਨ ਜਿਸ ਦੇ ਰਾਹੀਂ ਉਨ੍ਹਾਂ ਦੀ ਨਿੱਜੀ ਜਾਣਕਾਰੀ ਮਿਲਦੀ ਸੀ । ਇਸ ਦੇ ਚੱਲਦੇ ਕੁੱਲ 5500 ਸੀ ਆਰ ਏ ਖਾਤਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ । ਜਿਸ ਨੂੰ ਫੈਡਰਲ ਸਰਕਾਰ ਨੇ ਦੋ ਪ੍ਰਮਾਣ ਪੱਤਰ ਸਟਵਿੰਗ ਸਕੀਮਾਂ ਵਜੋਂ ਵਰਣਨ ਕੀਤਾ ਸੀ । ਇਸ ਵਿੱਚ ਹੈਕਰ ਕੈਨੇਡੀਅਨਾਂ ਦੇ ਖਾਤੇ ਤੱਕ ਪਹੁੰਚਣ ਲਈ ਹੋਰ ਨਾਵਾਂ ਦੀ ਵਰਤੋਂ ਕਰਦੇ ਸਨ । ਇਥੇ ਦੱਸਣਯੋਗ ਹੈ ਕਿ ਸੀ ਆਰ ਏ ਦੀਆਂ ਵੈੱਬਸਾਈਟਾਂ ਦੀ ਵਰਤੋਂ ਕੈਨੇਡੀਅਨਾਂ ਵੱਲੋਂ ਮਹਾਂਮਾਰੀ ਦੇ ਚੱਲਦੇ ਵਿੱਤੀ ਸਹਾਇਤਾ ਦੀ ਅਰਜ਼ੀ ਦਾਇਰ ਕਰਨ ਲਈ ਕੀਤੀ ਜਾਂਦੀ ਸੀ । ਹਾਲਾਂਕਿ ਹੋ ਸਕਦਾ ਹੈ ਕਿ ਸੋਮਵਾਰ ਤੱਕ ਆਨਲਾਈਨ ਸੇਵਾਵਾਂ ਮੁੜ ਤੋਂ ਬਹਾਲ ਹੋ ਸਕਦੀਆਂ ਹਨ । ਇਸ ਸਮੇਂ ਮਹਾਂਮਾਰੀ ਨਾਲ ਸੰਘਰਸ਼ ਕਰ ਰਹੀਆਂ ਕੰਪਨੀਆਂ ਫੈਡਰਲ ਤਨਖਾਹ ਦੀਆਂ ਸਬਸਿਡੀਆਂ ਲਈ ਦੁਬਾਰਾ ਤੋਂ ਅਰਜ਼ੀ ਸ਼ੁਰੂ ਕਰ ਸਕਦੀਆਂ ਹਨ ।
Total Responses : 265