ਮਨਪ੍ਰੀਤ ਸਿੰਘ ਜੱਸੀ
ਸੁਲਤਾਨਵਿੰਡ, 17 ਅਗਸਤ 2020: ਅੰਮ੍ਰਿਤਸਰ ਦੀਆਂ ਮਜ਼ਦੂਰ ਜਥੇਬੰਦੀਆਂ ਏਕਟ, ਹਿੰਦ ਮਜਦੂਰ ਸਭਾ, ਇੰਟਕ ਅਤੇ ਸੀ.ਟੀ.ਟੂ ਪੰਜਾਬ ਵਲੋਂ ਨਿਊ ਅੰਮ੍ਰਿਤਸਰ ਲੇਬਰ ਕੋਰਟ ਦੇ ਬਾਹਰ ਅਮਰਜੀਤ ਸਿੰਘ ਆਸਲ ਸਕੱਤਰ ਪੰਜਾਬ ਸਟੇਟ ਕਮੇਟੀ ਏਕਟ, ਜਗਤਾਰ ਸਿੰਘ ਕਰਮਪੁਰਾ ਸਕੱਤਰ ਪੰਜਾਬ ਸੀ. ਟੀ. ਯੂ. ਪੰਜਾਬ, ਸੁਰਿੰਦਰ ਸ਼ਰਮਾ ਪ੍ਰਧਾਨ ਇੰਕਟ ਅਤੇ ਕੁਲਵੰਤ ਸਿੰਘ ਬਾਵਾ ਜਨਰਲ ਸਕੱਤਰ ਹਿੰਦ ਮਜ਼ਦੂਰ ਸਭਾ ਪੰਜਾਬ ਦੀ ਅਗਵਾਈ 'ਚ ਵਿਸ਼ਾਲ ਧਰਨਾ ਦਿੱਤਾ ਗਿਆ।। ਇਸ ਦੌਰਾਨ ਉਨ•ਾਂ ਨੇ ਲੇਬਰ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ ਲੇਬਰ ਅਫ਼ਸਰ ਹਰਦੀਪ ਸਿੰਘ ਘੁੰਮਣ ਨੇ ਚਾਰਜ ਸੰਭਾਲਣ ਕਰਕੇ ਲੇਬਰ ਦਫ਼ਤਰ ਦਾ ਮਾਹੌਲ ਵਿਗੜ ਗਿਆ ਹੈ।। ਇੰਸਪੈਕਟਰ ਉਪਕਾਰ ਸਿੰਘ ਅਤੇ ਲੇਬਰ ਅਫ਼ਸਰ ਹਰਦੀਪ ਸਿੰਘ ਘੁੰਮਣ ਦਫ਼ਤਰ ਵਿਚੋਂ ਜ਼ਿਆਦਾ ਸਮਾਂ ਗੈਰ ਹਾਜ਼ਰ ਰਹਿੰਦੇ ਹਨ।। ਦਫ਼ਤਰ ਵਿਖੇ ਰਿਸ਼ਵਤ-ਖੋਰੀ ਦਾ ਬੋਲ-ਬਾਲਾ ਹੈ ਅਤੇ ਮਜ਼ਦੂਰਾਂ ਦੀਆਂ ਆਮ ਸ਼ਿਕਾਇਤਾਂ ਦੀਆਂ ਦਰਖਾਸਤਾਂ ਵੀ ਦਫ਼ਤਰ ਵਿਖੇ ਨਹੀਂ ਲਈਆ ਜਾਂਦੀਆਂ।। ਦਫ਼ਤਰ 'ਚ ਕੰਮ-ਚੋਰੀ ਅਤੇ ਨਾ-ਪੱਖੀ ਵਤੀਰਾ ਹੋਣ ਕਰਕੇ ਉਸਾਰੀ ਕਾਮਿਆਂ ਦੇ ਕਰੀਬ 4000 ਹਜ਼ਾਰ ਕੇਸ ਪੈਡਿੰਗ ਪਏ ਹੋਏ ਹਨ।। ਉਨ•ਾਂ ਕਿਹਾ ਕਿ ਰਜਿਸਟਰਡ ਕਾਮਿਆਂ ਦੇ ਦਸਤਾਵੇਜ਼ 'ਚ ਸੋਧ ਕਰਨ ਦੀ ਜੋ ਲੇਬਰ ਇੰਸਪੈਕਟਰ ਦੀ ਡਿਊਟੀ ਬਣਦੀ ਹੈ, ਉਹ ਵੀ ਨਹੀਂ ਨਿਭਾਈ ਜਾ ਰਹੀ।। ਉਨ•ਾਂ ਲੇਬਰ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ ਲੇਬਰ ਅਫ਼ਸਰ ਹਰਦੀਪ ਸਿੰਘ ਘੁੰਮਣ ਅਤੇ ਇੰਸਪੈਕਟਰ ਉਪਕਾਰ ਸਿੰਘ ਨੂੰ ਤਬਦੀਲ ਕੀਤਾ ਜਾਵੇ।। ਇਸ ਸੰਬੰਧੀ ਜਦੋਂ ਲੇਬਰ ਅਫ਼ਸਰ ਹਰਦੀਪ ਸਿੰਘ ਘੁੰਮਣ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਦਫ਼ਤਰ ਵਿਖੇ ਕਿਸੇ ਤਰ•ਾਂ ਦਾ ਕੋਈ ਕੰਮ ਪੈਡਿੰਗ ਨਹੀਂ ਹੈ।। ਉਨ•ਾਂ ਕਿਹਾ ਕਿ ਦਫ਼ਤਰ 'ਚ ਸਿਰਫ਼ ਸਰਕਾਰੀ ਫ਼ੀਸਾਂ ਤੇ ਹੀ ਕੰਮ ਕੀਤੇ ਜਾ ਰਹੇ ਹੈ।। ਇਸ ਸੰਬੰਧੀ ਇੰਸਪੈਕਟਰ ਉਪਕਾਰ ਸਿੰਘ ਨੇ ਕਿਹਾ ਕਿ ਲੇਬਰ ਦਫ਼ਤਰ ਵਿਖੇ ਉਸਾਰੀ ਕਾਮਿਆ ਦੇ ਹਰ ਤਰ•ਾਂ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਪੈਡਿੰਗ ਕੇਸਾਂ ਦੇ ਨਿਪਟਾਰੇ ਵੀ ਜਲਦੀ ਤੋਂ ਜਲਦੀ ਕੀਤੇ ਜਾ ਰਹੇ ਹਨ, ਜੋ ਇਨ•ਾਂ ਜਥੇਬੰਦੀਆਂ ਵਲੋਂ ਧਰਨਾ ਲਗਾ ਕੇ ਸਾਡੇ 'ਤੇ ਦੋਸ਼ ਲਗਾਏ ਜਾ ਰਹੇ ਹਨ, ਉਨ•ਾਂ 'ਚ ਕੋਈ ਸਚਾਈ ਨਹੀਂ ਹੈ।