ਕੁਲਵੰਤ ਸਿੰਘ ਬੱਬੂ
ਰਾਜਪੁਰਾ 17 ਅਗਸਤ 2020: ਨਜਾਇਜ਼ ਸ਼ਰਾਬ ਮਾਫੀਆ ਦੇ ਵਿਰੁੱਧ ਰਾਜਪੁਰਾ 'ਚ' ਹਲਕਾ ਇੰਚਾਰਜ ਬੀਜੇਪੀ ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ਚ ਰਾਜਪੁਰਾ ਦੇ ਟਾਹਲੀ ਵਾਲਾ ਚੌਂਕ ਚ ਬੀਜੇਪੀ ਕਾਰਕੁੰਨਾਂ ਨੇ ਰੋਸ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸੂਬਾ ਦੀ ਕਾਨੂੰਨੀ ਵਿਵਸ਼ਥਾ ਡਾਵਾਡੋਲ ਹੋਈ ਪਈ ਹੈ,ਕਿਉਂਕਿ ਸੂਬੇ ਦੀ ਸਰਕਾਰ ਲੋਕਾਂ ਪ੍ਰਤੀ ਆਪਣੀਆਂ ਜਿੰਮੇਵਾਰੀਆ ਨਿਭਾਉਣ ਚ ਅਸਫਲ ਰਹੀ ਹੈ।ਨਜਾਇਜ਼ ਸ਼ਰਾਬ,ਨਜਾਇਜ਼ ਮਾਇੰਨਿੰਗ ਅਤੇ ਨਕਲੀ ਦੁੱਧ ਅਜਿਹੇ ਧੰਦੇ ਕਰਕੇ ਸੂਬੇ ਦੀ ਨੋਜਵਾਨੀ ਅਤੇ ਕਿਸਾਨੀ ਨੂੰ ਕਾਂਗਰਸ ਸਰਕਾਰ ਨੇ ਬਰਬਾਦ ਕਰ ਦਿੱਤਾ ਹੈ। ਇਸ ਮੌਕੇ ਐਡਵੋਕੇਟ ਅਤੇ ਮੰਡਲ ਪ੍ਰਧਾਨ ਸੰਜੈ ਬੱਗਾ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਅਸੀਂ ਸਮਾਂ ਰਹਿੰਦੇ ਨਾ ਜਾਗੇ ਤਾਂ ਭਵਿੱਖ ਵਿੱਚ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੋਰਨਾਂ ਤੋਂ ਇਲਾਵਾ ਸੂਬਾ ਕਾਰਜਕਾਰਨੀ ਮੈਂਬਰ ਐਡਵੋਕੇਟ ਕਿਸ਼ਨ ਸਿੰਘ, ਸੂਬਾ ਕਾਰਜਕਾਰਨੀ ਮੈਂਬਰ ਸੰਜੀਵ ਮਿੱਤਲ,ਐਡਵੋਕੇਟ ਪਰਮਿੰਦਰ ਰਾਏ, ਨੰਦ ਲਾਲ, ਬਚਿੱਤਰ ਸਿੰਘ ਢਿੱਲੋਂ, ਨਰੇਸ਼ ਧੀਮਾਨ,ਰਛਪਾਲ ਸਿੰਘ ਸੰਧੂ ਖਲੋਰ,ਮੇਜਰ ਸਿੰਘ ਰੰਗੀਆਂ,ਜੱਜ ਸਿੰਘ ਖਰਾਜਪੁਰ,ਜਸਵੀਰ ਸਿੰਘ ਕੋਟਲਾ,, ਮਨਮੋਹਨ ਸਿੰਘ ਭੋਲਾ, ਐਡਵੋਕੇਟ ਸੰਜੇ ਗਰਗ,, ਰਿੰਕੂ ਚੌਧਰੀ ਤੋ ਇਲਾਵਾ ਹੋਰ ਵੀ ਮੌਜੂਦ ਸਨ।