← ਪਿਛੇ ਪਰਤੋ
ਪਠਾਨਕੋਟ, 18 ਅਗਸਤ 2020 : ਵਿਡ-19 ਮਹਾਂਮਾਰੀ ਕਾਰਣ ਦਫਤਰਾਂ ਵਿੱਚ ਪਬਲਿਕ ਡੀਲਿੰਗ ਬੰਦ ਹੋਣ ਕਾਰਣ ਬੇ-ਰੋਜ਼ਗਾਰ ਪ੍ਰਾਰਥੀਆਂ ਦੀ ਦਫਤਰ ਵਿਖੇ ਰਜਿਸਟਰੇਸ਼ਨ ਬੰਦ ਹੈ। ਪੰਜਾਬ ਸਰਕਾਰ ਵਲੋਂ ਬੇ-ਰੋਜ਼ਗਾਰ ਪ੍ਰਾਰਥੀਆਂ ਦੀ ਸਹੂਲਤ ਵਾਸਤੇ ਆਨ-ਲਾਈਨ ਪੋਰਟਲ ਤਿਆਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਮੇਲ ਸਿੰਘ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬੇ-ਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਸਬੰਧੀ ਤੁਰੰਤ ਸਹੂਲਤਾਂ ਪ੍ਰਦਾਨ ਕਰਨ ਲਈ ਘਰ-ਘਰ ਰੋਜ਼ਗਾਰ ਪੋਰਟਲ www.pgrkam.com ਤਿਆਰ ਕੀਤਾ ਗਿਆ ਹੈ। ਊਨਾਂ ਦੱਸਿਆ ਕਿ ਇਸ ਪੋਰਟਲ ਰਾਹੀਂ ਬੇ-ਰੋਜ਼ਗਾਰ ਪ੍ਰਾਰਥੀ ਆਪਣਾ ਨਾਮ ਘਰ ਬੈਠੇ ਹੀ ਬਤੌਰ ਜੋਬ ਸੀਕਰ ਰਜਿਸਟਰਡ ਕਰ ਸਕਦੇ ਹਨ।ਜਿਥੇ ਇਸ ਪੋਰਟਲ ਤੇ ਪ੍ਰਾਰਥੀ ਆਪਣਾ ਨਾਮ ਰਜਿਸਟਰਡ ਕਰ ਸਕਦੇ ਹਨ ਉੱਥੇ ਉਹ ਵੱਖ-ਵੱਖ ਨਿਯੋਜਕਾਂ ਜਿਨਾਂ ਨੂੰ ਮੈਨ ਪਾਵਰ ਦੀ ਜਰੂਰਤ ਹੈ ਉਸ ਬਾਰੇ ਉਨਾਂ ਨਿਯੋਜਕਾਂ ਦੀਆ ਇਸ ਪੋਰਟਲ ਤੇ ਉਨਾਂ ਵਲੋਂ ਆਪ ਲੋਡ ਕੀਤੀਆਂ ਆਸਾਮੀਆਂ ਬਾਰੇ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਨ। ਪੰਜਾਬ ਸਰਕਾਰ ਵਲੋਂ 24 ਸਤੰਬਰ-2020 ਤੋਂ 30 ਸਤੰਬਰ-2020 ਦੌਰਾਨ ਰਾਜ ਪੱਧਰੀ ਰੋਜ਼ਗਾਰ ਮੇਲੇ ਹਰ ਜ਼ਿਲੇ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ।ਇਨਾਂ ਮੇਲਿਆਂ ਬਾਰੇ ਵੱਖ-ਵੱਖ ਨਿਯੋਜਕਾਂ, ਕੰਪਨੀਆਂ ਵਲੌਂ ਜੋ ਆਸਾਮੀਆਂ ਭਰੀਆਂ ਜਾਣੀਆਂ ਹਨ ਉਸ ਬਾਰੇ ਜਾਣਕਾਰੀ ਵੀ ਇਸ ਪੋਰਟਲ ਤੇ ਮਿਤੀ 28/08/2020 ਤੋਂ ਵੇਖ ਸਕਦੇ ਹਨ। ਉਨਾਂ ਦੱਸਆ ਕਿ ਬੇ-ਰੋਜ਼ਗਾਰ ਪ੍ਰਾਰਥੀ ਆਪਣੀ ਰਜਿਸਟਰੇਸ਼ਨ ਇਸ ਪੋਰਟਲ ਤੇ ਕਰ ਸਕਦੇ ਹਨ ਅਤੇ ਮੈਗਾ ਰੋਜ਼ਗਾਰ ਮੇਲਿਆਂ ਸਬੰਧੀ ਰਜਿਸਟੇਸ਼ਨ ਮਿਤੀ 28/08/2020 ਤੋਂ 15/09/2020 ਤੱਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਦੇ ਹੈਲਪ-ਲਾਈਨ ਨੰਬਰ 7657825214 ਜਾਂ ਹੈਲਪ ਲਾਈਨ ਈ ਮੇਲ ਆਈ ਡੀ: dbeeptkhelpline@gmail.com ਰਾਹੀਂ ਸਪੰਰਕ ਕਰ ਸਕਦੇ ਹਨ।
Total Responses : 265