ਹਰੀਸ਼ ਕਾਲੜਾ
- ਗੜ੍ਹਸ਼ੰਕਰ-ਬੰਗਾ ਸੜਕ ਦਾ ਨਿਰਮਾਣ ਅਕਤੂਬਰ ਤੱਕ ਹੋਵੇਗਾ ਮੁਕੰਮਲ
- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੰਗਲ ਵਾਸੀ ਦੇ ਸਵਾਲ ਦਾ ਦਿੱਤਾ ਜਵਾਬ
ਨੰਗਲ 21 ਅਗਸਤ 2020 - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੜ੍ਹਸੰਕਰ -ਸ੍ਰੀ ਅਨੰਦਪੁਰ ਸਾਹਿਬ ਸੜਕ 30 ਜੂਨ ਤੱਕ ਮੁਕੰਮਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬੰਗਾ-ਗੜ੍ਹਸ਼ੰਕਰ ਸੜਕ ਦਾ ਕੰਮ ਦੋ ਮਹੀਨੇ ਵਿਚ ਇਸ ਸਾਲ ਅਕਤੂਬਰ ਤੱਕ ਮੁਕੰਮਲ ਹੋ ਜਾਵੇਗਾ।
ਆਪਣੇ ਹਫਤਾਵਾਰੀ ਪ੍ਰੋਗਰਾਮ ਕੈਪਟਨ ਨੂੰ ਪੁੱਛੋ ਵਿਚ ਅੱਜ ਸ਼ਾਮ 7.30 ਵਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੰਗਲ ਵਾਸੀ ਰਾਕੇਸ਼ (19) ਦੇ ਸਵਾਲ ਦਾ ਜਵਾਬ ਦੇ ਰਹੇ ਸਨ। ਫੇਸਬੁੱਕ ਤੇ ਲਾਈਵ ਪ੍ਰੋਗਰਾਮ ਤਹਿਤ ਨੰਗਲ ਵਾਸੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਸੀ ਕਿ ਲਿੰਕ ਸੜਕਾਂ, ਮਹਿਲਪੁਰ, ਬ੍ਰਹਿਰਾਮ, ਗੜ੍ਹਸ਼ੰਕਰ, ਬੰਗਾ, ਦਰਸ਼ਨਾ ਸ੍ਰੀ ਅਨੰਦਪੁਰ ਸਾਹਿਬ ਦੀ ਹਾਲਤ ਬਹੁਤ ਹੀ ਤਰਸਯੋਗ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਹਾ ਕਿ ਨੰਗਲ ਵਾਸੀ ਨੇ ਜੋ ਸਵਾਲ ਕੀਤਾ ਹੈ ਉਸ ਵਿਚ ਤਿੰਨ ਵੱਖ ਵੱਖ ਸੜ੍ਹਕਾਂ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਸੜਕਾਂ ਬਾਰੇ ਮੁੱਖ ਮੰਤਰੀ ਨੇ ਵਿਸਥਾਰ ਪੂਰਵਕ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਤੋ ਗੜ੍ਹਸ਼ੰਕਰ ਮਾਰਗ ਨੂੰ ਇੱਕ ਸਾਲ ਵਿਚ 30 ਜੂਨ ਤੱਕ ਮੁਕੰਮਲ ਕੀਤਾ ਜਾ ਰਿਹਾ ਹੈ। ਗੜ੍ਹਸ਼ੰਕਰ ਤੋ ਬੰਗਾ ਸੜਕ ਅਗਲੇ ਦੋ ਮਹੀਨੇ ਵਿਚ ਅਕਤੂਬਰ ਤੱਕ ਤਿਆਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਰੂਪਨਗਰ ਵਾਲੀ ਸੜਕ ਦੀ ਅਪਰੂਵਲ ਲੈ ਰਹੇ ਹਾਂ ਜਲਦੀ ਹੀ ਪ੍ਰਵਾਨਗੀ ਲੈ ਕੇ ਇਹ ਕੰਮ ਮੁਕੰਮਲ ਕਰਵਾਇਆ ਜਾਵੇਗਾ।