ਅਸ਼ੋਕ ਵਰਮਾ
ਬਠਿੰਡਾ, 22 ਅਗਸਤ 2020 - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਬੀ.ਸ਼੍ਰੀਨਿਵਾਸਨ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੁਕਮ ਜਾਰੀ ਕਰਕੇ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ ਅਤੇ ਕੁੱਝ ਖੇਤਰਾਂ ਵਿਚੋਂ ਮਾਈਕਰੋ ਕੰਟੇਨਮੈਂਟ ਜ਼ੋਨ ਹਟਾਉਣ ਦਾ ਐਲਾਨ ਕੀਤਾ।
ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇੱਥੋ ਦੇ ਡੀ.ਡੀ. ਮਿੱਤਲ ਟਾਵਰ, ਅਮਰਪੁਰਾ ਬਸਤੀ ਦੀ ਗਲੀ ਨੰਬਰ 3 ਅਤੇ 5 ਵਿਖੇ ਪਹਿਲਾ ਬਣਾਏ ਗਏ ਮਾਈਕਰੋ ਕੰਨਟੇਨਮੈਂਟ ਜੋਨ ਹਟਾਉਣ ਦਾ ਐਲਾਨ ਕੀਤਾ। ਹਟਾਏ ਗਏ ਖੇਤਰਾਂ ਵਿਚ ਕੋਈ ਨਵਾਂ ਕੇਸ ਨਾ ਆਉਣ ਕਰਕੇ ਹੁਣ ਇੱਥੇ ਆਮ ਵਾਂਗ ਗਤੀਵਿਧੀਆਂ ਹੋ ਸਕਣਗੀਆਂ।
ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਇੱਕ ਹੋਰ ਹੁਕਮ ਅਨੁਸਾਰ ਇੱਥੋ ਦੇ ਗਣਪਤੀ ਇਨਕਲੇਬ ਹਾਊਸ ਨੰਬਰ 401-410, ਕਮਲਾ ਨਹਿਰੂ ਕਲੋਨੀ ਹਾਊਸ ਨੰਬਰ 200-540, ਬਾਬਾ ਦੀਪ ਸਿੰਘ ਨਗਰ ਗਲੀ ਨੰਬਰ 3/6 ਤੋਂ ਇਲਾਵਾ ਐਚ.ਡੀ.ਐਫ਼.ਸੀ. ਬੈਕ ਰਾਮਪੁਰਾ ਫੂਲ ਅਤੇ ਸਾਂਈ ਮੰਦਰ ਵਾਲੀ ਗਲੀ ਰਾਮਪੁਰ ਫੂਲ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਉਣ ਦਾ ਐਲਾਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਹ ਇਲਾਕੇ ਅਗਲੇ 10 ਦਿਨ ਤੱਕ ਮਾਈਕਰੋ ਕੰਟੇਨਮੈਂਟ ਜ਼ੋਨ ਬਣੇ ਰਹਿਣਗੇ, ਜਿਸ ਨੂੰ ਨਵੇਂ ਕੇਸ ਆਉਣ ਤੇ 5 ਦਿਨਾਂ ਲਈ ਵਧਾਇਆ ਜਾਵੇਗਾਇੰਨਾਂ ਖੇਤਰਾਂ ਵਿੱਚ ਆਉਣ-ਜਾਣ ਲਈ ਚੈਕ ਪੋਸਟ ਬਣਾਏ ਜਾਣਗੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਹਰ ਰੋਜ਼ ਘਰ-ਘਰ ਜਾ ਕੇ ਕਰੋਨਾ ਦੇ ਲੱਛਣਾਂ ਵਾਲੇ ਸ਼ੱਕੀ ਮਰੀਜ਼ਾਂ ਦੀ ਪਛਾਣ ਕੀਤੀ ਜਾਵੇਗੀ ਤਾਂ ਜੋ ਸਮਾਂ ਰਹਿੰਦੇ ਉਨ੍ਹਾਂ ਨੂੰ ਲੋੜੀਂਦੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣ ਇਸ ਦੌਰਾਨ ਲੋਕਾਂ ਨੂੰ ਮਾਸਕ ਪਾਉਣ, ਹੱਥ ਧੋਣ ਤੇ ਆਲੇ ਦੁਆਲੇ ਸਾਫ਼-ਸਫਾਈ ਰੱਖਣ ਲਈ ਜਾਗਰੂਕ ਕੀਤਾ ਜਾਵੇਗਾ
ਜ਼ਿਲ੍ਹਾ ਮੈਜਿਸਟੇ੍ਰਟ ਨੇ ਜਾਰੀ ਹੁਕਮਾਂ ਵਿੱਚ ਇਹ ਵੀ ਸਪੱਸ਼ਟ ਕੀਤਾ ਕਿ ਇਕਾਂਤਵਾਸ ਤੇ ਸਮਾਜਿਕ ਦੂਰੀ ਸਬੰਧੀ ਐਲਾਨੀਆਂ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 2005 ਅਤੇ ਭਾਰਤੀ ਦੰਡਾਂਵਲੀ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।