ਜਲੰਧਰ, 23 ਅਗਸਤ 2020: ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸ਼੍ਰੀ ਦਰਬਾਰਾ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਲੰਧਰ ਵਲੋੰ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਵਿਦੇਸ਼ਾਂ ਤੋਂ ਆ ਰਹੇ ਵਿਅਕਤੀਆਂ ਦੇ ਪਾਸਪੋਰਟ ਵੰਡਣ ਲਈ ਹੁਣ ਨੋਡਲ ਅਫਸਰ ਜੁਆਇੰਟ ਕਮਿਸ਼ਨਰ ਨਗਰ ਨਿਗਮ ਸ਼੍ਰੀ ਹਰਚਰਨ ਸਿੰਘ ਨੂੰ ਲਗਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦਫਤਰ ਪਾਸ ਪ੍ਰਾਪਤ ਹੋਣ ਵਾਲੇ ਪਾਸਪੋਰਟਾਂ ਨੂੰ ਵੰਡਣ ਲਈ ਪਹਿਲਾਂ ਉਹ ਡਿਊਟੀ ਨਿਭਾਅ ਰਹੇ ਸਨ ਅਤੇ ਐਨ.ਆਰ.ਆਈ ਯਾਤਰੀਆਂ ਦੇ ਸਬੰਧ ਵਿੱਚ ਨੋਡਲ ਅਫਸਰ ਸਨ, ਪਰ ਹੁਣ ਐਨ.ਆਰ.ਆਈਜ਼ ਦੇ ਪਾਸਪੋਰਟ ਵੰਡਣ ਸਬੰਧੀ ਜੁਆਇੰਟ ਕਮਿਸ਼ਨਰ ਨਗਰ ਨਿਗਮ ਸ਼੍ਰੀ ਹਰਚਰਨ ਸਿੰਘ ਨੂੰ ਨੋਡਲ ਅਫਸਰ ਲਗਾ ਦਿੱਤਾ ਗਿਆ ਹੈ। ਉਨ੍ਹਾਂ ਜਲੰਧਰ ਨਾਲ ਸਬੰਧਿਤ ਵਿਦੇਸ਼ਾਂ ਤੋਂ ਆਏ ਯਾਤਰੀਆਂ/ਐਨ ਆਰ ਆਈਜ਼ ਨੂੰ ਅਪੀਲ ਕੀਤੀ ਕਿ 24 ਅਗਸਤ ਤੋਂ ਉਨ੍ਹਾਂ ਦੇ ਪਾਸਪੋਰਟ ਨਗਰ ਨਿਗਮ ਜਲੰਧਰ, ਕੰਪਨੀ ਬਾਗ (ਨੇੜੇ ਪੰਜਾਬ ਨੈਸ਼ਨਲ ਬੈਂਕ) ਦੇ ਦਫਤਰ ਤੋਂ ਡਲੀਵਰ ਕੀਤੇ ਜਾਣਗੇ। ਇਸ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ 0181-5051124, 98887-78404, ਜਾਂ 94647-14142 'ਤੇ ਸੰਪਰਕ ਕੀਤਾ ਜਾ ਸਕਦਾ ਹੈ।