ਭਵਿੱਖ ਵਿੱਚ ਵੀ ਜ਼ਿਲ੍ਹੇ ਦੇ ਹੋਰਨਾਂ ਪਿੰਡਾਂ ਵਿੱਚ ਅਜਿਹੇ ਟ੍ਰੇਨਿੰਗ ਕੈਂਪ ਆਯੋਜਿਤ ਕੀਤੇ ਜਾਣਗੇ: ਜ਼ਿਲ੍ਹਾ ਰੁਜ਼ਗਾਰ ਅਫ਼ਸਰ
ਹਰੀਸ਼ ਕਾਲੜਾ
ਰੂਪਨਗਰ, 24 ਅਗਸਤ 2020 :ਪੰਜਾਬ ਸਰਕਾਰ ਵੱਲੋਂ ਬਹੁ ਮੰਤਵੀ ਘਰ ਘਰ ਰੁਜ਼ਗਾਰ ਸਕੀਮ ਦੇ ਅੰਤਰਗਤ ਅੱਜ ਪਿੰਡ ਡਕਾਲਾ ਵਿੱਚ ਇਲਾਕਾ ਪੰਚਾਇਤ ਯੂਨੀਅਨ ਅਤੇ ਜ਼ਿਲ੍ਹਾ ਰੋਜ਼ਗਾਰ ਵਿਭਾਗ ਰੂਪਨਗਰ ਦੇ ਸਹਿਯੋਗ ਨਾਲ ਆਰਮੀ/ਪੁਲਿਸ /ਅਰਧ ਸੈਨਿਕ ਬਲਾਂ ਚ ਭਰਤੀ ਲਈ ਟ੍ਰੇਨਿੰਗ ਕੈਂਪ ਲਗਾਇਆ ਗਿਆ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਪਿੰਡ ਦੇ ਖੇਡ ਗਰਾਊਂਡ ਵਿੱਚ ਲਗਾਏ ਗਏ ਇਸ ਕੈਂਪ ਵਿੱਚ ਇਲਾਕੇ ਦੇ ਨੌਜਵਾਨਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ । ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਬੱਚਿਆਂ ਨੂੰ ਫੀਜ਼ੀਕਲ ਟ੍ਰੇਨਿੰਗ ਦੇ ਨਾਲ-ਨਾਲ ਲਿਖਤੀ ਟੈਸਟ ਦੀ ਤਿਆਰੀ ਵੀ ਬਿਲਕੁਲ ਮੁਫ਼ਤ ਦਿੱਤੀ ਗਈ ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਸਰਪੰਚਾਂ ਵੱਲੋਂ ਬੇਰੁਜ਼ਗਾਰੀ ਨੂੰ ਦੇਖਦੇ ਹੋਏ ਮਹੀਨਾਵਾਰ ਮੀਟਿੰਗ ਵਿੱਚ ਇਸ ਕੈਂਪ ਨੂੰ ਲਗਾਉਣ ਦਾ ਮਤਾ ਪਾਸ ਕੀਤਾ ਸੀ। ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਮੀਟਿੰਗ ਦੌਰਾਨ ਇਸ ਕੈਂਪ ਨੂੰ ਲਗਾਉਣ ਦੀ ਆਗਿਆ ਦਿੱਤੀ ਗਈ। ਜ਼ਿਲ੍ਹਾ ਰੁਜ਼ਗਾਰ ਅਫ਼ਸਰ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਜ਼ਿਲ੍ਹੇ ਦੇ ਹੋਰਨਾਂ ਪਿੰਡਾਂ ਵਿੱਚ ਅਜਿਹੇ ਟ੍ਰੇਨਿੰਗ ਕੈਂਪ ਆਯੋਜਿਤ ਕੀਤੇ ਜਾਣਗੇ
ਇਸ ਮੌਕੇ ਇਲਕੇ ਦੇ ਸਰਪੰਚ ਸੰਜੀਵ ਡਕਾਲਾ, ਚਰਨਜੀਤ ਸਿੰਘ ਮੀਆਣੀ, ਕੁਲਵੰਤ ਕੌਰ ਥਲੀ ਕਲਾਂ, ਦਰਸ਼ਨ ਸਿੰਘ ਬਲਾਵਲ ਪੁਰ, ਪਰਮਜੀਤ ਸਿੰਘ ਮਲਿਕਪੁਰ, ਮਨਪ੍ਰੀਤ ਸਿੰਘ ਖੁਆਸਪੁਰ, ਕਮਲ ਸੈਣੀ ਕਟਲੀ, ਮਨਮੋਹਨ ਸਿੰਘ ਆਲਮਪੁਰ, ਸਵਰਨ ਸਿੰਘ ਬਹਾਦਰਪੁਰ, ਜਸਵਿੰਦਰ ਸਿੰਘ ਗੁੰਨੋਮਾਜਰਾ, ਮੁਕੇਸ਼ ਸਿੰਘ ਚੱਕਢੇਰ, ਸਰਬਜੀਤ ਸਿੰਘ ਘਨੌਲਾ, ਗੁਰਚਰਨ ਸਿੰਘ ਬੇਗਮਪੁਰਾ, ਪਰਮਜੀਤ ਸਿੰਘ ਲੋਹਗੜ੍ਹ ਫਿੱਡੇ, ਗੁਰਦੀਪ ਸਿੰਘ ਦਬੁਰਜੀ, ਰਜੇਸ਼ ਕੁਮਾਰ, ਦੇਵ ਰਾਜ, ਜਸਪ੍ਰੀਤ ਸਿੰਘ ਹੁਸੈਨਪੁਰ, ਗੁਰਜੀਤ ਸਿੰਘ ਥਲੀ, ਅਜਮੇਰ ਸਿੰਘ ਤੇ ਇਲਾਕੇ ਦੋ ਮੋਹਤਵਰਾਂ ਵੀ ਵਿਸ਼ੇਸ਼ ਤੌਰ ਤੇ ਇਸ ਆਰਮੀ ਟ੍ਰੇਨਿੰਗ ਕੈਂਪ ਨੂੰ ਵੇਖਣ ਲਈ ਹਾਜ਼ਰ ਸਨ ।