ਦਿੱਲੀ ਬਾਰਡਰ, 4 ਫ਼ਰਵਰੀ, 2020: ਰਿਹਾਨਾ ਸਾਡੀ ਧੀ ਹੈ. ਸਾਰੇ ਕਿਸਾਨਾ ਦੀ ਧੀ ਹੈ..
ਇਹ ਸ਼ਬਦ ਰਿਹਾਨਾ ਦੇ ਕਿਸੇ ਬਾਪ-ਦਾਦੇ ਜਾਂ ਚਾਚੇ-ਤਾਏ ਦੇ ਨਹੀਂ ਸਗੋਂ ਉੱਘੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਹਨ। ਇਕ ਪਾਸੇ ਜਿੱਥੇ ਮੋਦੀ ਸਰਕਾਰ ,ਕੰਗਣਾ ਰਨਾਉਤ ਤੇ ਕੁਝ ਹੋਰ ਨਾਮੀ ਸਿਤਾਰਿਆਂ ਅਤੇ ਬੀ ਜੇ ਪੀ ਨੇਤਾਵਾਂ ਨੇ ਰਿਹਾਨਾ ਦੇ ਟਵੀਟ ਦੇ ਖ਼ਿਲਾਫ਼ ਬਿਆਨਾਂ ਦੀ ਝੜੀ ਲਾ ਦਿੱਤੀ ਹੈ ਉੱਥੇ ਇਸ ਕਿਸਾਨ ਆਗੂ ਨੇ ਉਸ ਨੂੰ ਆਪਣੀ ਧੀ ਕਰਾਰ ਦੇ ਕੇ ਉਹਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ ਹਨ ਅਤੇ ਉਸ ਨੂੰ ਪਿਆਰੀ ਬੱਚੀ ਕਹਿ ਕੇ ਉਸਦਾ ਧੰਨਵਾਦ ਕੀਤਾ ਹੈ .
ਰਾਜੇਵਾਲ ਵੱਲੋਂ ਪਾਈ ਫੇਸਬੁੱਕ ਪੋਸਟ ਦਾ ਮੂਲ ਇਹ ਹੈ :
ਰਿਹਾਨਾ ਸਾਡੀ ਧੀ ਹੈ. ਸਾਰੇ ਕਿਸਾਨਾ ਦੀ ਧੀ ਹੈ. ਰਿਹਾਨਾ ਵੱਲੋਂ ਮੋਰਚੇ ਦੇ ਸਮਰਥਨ ਵਿਚ ਕੀਤੇ ਟਵੀਟ ਨੇ ਕਿਸਾਨ ਸੰਘਰਸ਼ ਨੂੰ ਦੁਨੀਆ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਇਸ ਬਾਰੇ ਗੱਲਾਂ ਸਾਰੀ ਦੁਨੀਆ ਵਿਚ ਹੋਣ ਲੱਗੀਆਂ ਹਨ. ਸਿੱਟੇ ਵਜੋਂ ਸਾਡੇ ਮੋਰਚੇ ਦੇ ਸਮਰਥਨ ਵਿਚ ਟਵੀਟਸ ਦੀ ਝੜੀ ਲੱਗ ਗਈ ਹੈ.
ਰਿਹਾਨਾ ਦਿਆਲੂ, ਸੰਵੇਦਨਸ਼ੀਲ ਅਤੇ ਮਦਦਗਾਰ ਪ੍ਰਵਿਰਤੀ ਵਾਲੀ ਜਾਣੀ ਪਛਾਣੀ ਹਸਤੀ ਹੈ. ਰਿਹਾਨਾ ਨੇ 2012 ਵਿਚ ਕਲਾਰਾ ਲਾਯਨੇਲ ਫਾਊਂਡੇਸ਼ਨ ਨਾਮੀ ਸੰਗਠਨ ਦੀ ਸਥਾਪਨਾ ਕੀਤੀ ਸੀ ਜਿਸ ਵੱਲੋਂ ਕੋਵਿਡ-19 ਨਾਲ ਲੜਨ ਲਈ 50 ਲੱਖ ਡਾਲਰ (ਤਕਰੀਬਨ 36 ਕਰੋੜ ਰੁਪਏ) ਦਾਨ ਵਜੋਂ ਦਿੱਤੇ ਸੀ. ਅਮਰੀਕਾ ਦੀ ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਦੀ ਮੱਦਦ ਲਈ 21 ਲੱਖ ਡਾਲਰ ਦਾਨ ਵਜੋਂ ਦਿੱਤੇ ਸੀ. ਮਾਰਚ 2020 ਵਿਚ ਕੋਰੋਨਾ ਵਾਇਰਸ ਸਬੰਧੀ ਕਾਰਜਾਂ ਦੀ ਮਦਦ ਵਜੋਂ 10 ਲੱਖ ਡਾਲਰ ਦਾਨ ਕੀਤੇ ਸੀ. ਰਿਹਾਨਾ ਦੇ ਸਮਾਜ ਅਤੇ ਕਾਲੇ ਲੋਕਾਂ ਦੇ ਉਥਾਨ ਸਬੰਧੀ ਕਾਰਜਾਂ ਬਾਰੇ ਇੰਟਰਨੈੱਟ ਤੇ ਬਹੁਤ ਸਮਗਰੀ ਮਿਲ ਜਾਂਦੀ ਹੈ.
ਪਿਆਰੀ ਬੱਚੀ ਰਿਹਾਨਾ, ਕਿਸਾਨ ਅੰਦੋਲਨ ਦੇ ਹੱਕ ਵਿਚ ਟਵੀਟ ਕਰਨ ਲਈ ਤੇਰਾ ਬਹੁਤ ਬਹੁਤ ਧੰਨਵਾਦ
why aren’t we talking about this?! #FarmersProtest https://t.co/obmIlXhK9S
— Rihanna (@rihanna) February 2, 2021