ਨਵਾਂਸ਼ਹਿਰ 6 ਫਰਵਰੀ 2021 - ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ.295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਰੇ ਪ੍ਰੈਕਟੀਸ਼ਨਰਾਂ ਨੇ ਕਿਸਾਨ ਅੰਦੋਲਨ ਲੰਗੜੋਆ ਵਿਖੇ ਚੱਕਾ ਜਾਮ ਦੇਸ਼ ਭਰ ਦੇ ਸੱਦੇ ਤੇ ਡਾ.ਟੇਕ ਚੰਦ ਸੀਨੀਅਰ ਵਾਈਸ ਪ੍ਰਧਾਨ ਅਤੇ ਡਾ ਦਿਲਦਾਰ ਸਿੰਘ ਚਾਹਲ ਸੂਬਾ ਚੇਅਰਮੈਨ ਦੀ ਅਗਵਾਈ ਹੇਠ ਭਾਗ ਲਿਆ ।ਜੋ ਕਿ 73 ਵੇਂ ਦਿਨ ਤੋਂ ਚੱਲ ਰਹੇ ਸੰਘਰਸ਼ ਬਾਰੇ ਸੈਂਟਰ ਸਰਕਾਰ ਅਜੇ ਤੱਕ ਕੋਈ ਵੀ ਦਿਲਚਸਪੀ ਨਹੀਂ ਦਿਖਾ ਰਹੀ। ਇਸ ਕਾਲੇ ਕਾਨੂੰਨ ਨੂੰ ਵਾਪਸ ਕਰਨ ਵਾਸਤੇ 12 ਤੋਂ 3 ਵਜੇ ਤੱਕ ਲੰਗੜੋਆ ਹਾਈਵੇ ਨੂੰ ਕਿਸਾਨ ਜਥੇਬੰਦੀਆਂ ਅਤੇ ਭਰਾਤਰੀ ਜਥੇਬੰਦੀਆਂ ਨਾਲ ਰਲ ਕੇ ਚੱਕਾ ਜਾਮ ਕੀਤਾ ਗਿਆ ਤਾਂ ਕਿ ਸੁੱਤੀ ਹੋਈ ਸੈਂਟਰ ਸਰਕਾਰ ਦੀ ਅੱਖ ਖੁੱਲ੍ਹ ਸਕੇ।
ਮੌਕੇ ਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਉਥੇ ਆਏ ਲੋਕਾਂ ਲਈ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ।ਮੌਕੇ ਤੇ ਡਾ ਧਰਮਜੀਤ, ਡਾ ਧਰਮਪਾਲ ,ਡਾ ਰਾਮਜੀ ਦਾਸ,ਡਾ ਸੁਖਜਾਤ, ਡਾ ਵਿਮਲ, ਡਾ ਸ਼ਰਮਾ, ਡਾ ਕਸ਼ਮੀਰ ਬੰਗਾ, ਡਾ ਯਸ਼ਪਾਲ, ਡਾ ਗਿਆਨ ਸਿੰਘ, ਡਾ ਵਿਜੇ ਗੁਰੂ, ਡਾ ਹਰਜਿੰਦਰ ,ਡਾ ਚਰਨਜੀਤ, ਡਾ ਬਲਵੀਰ ਸਡ਼ੋਆ, ਡਾ ਬਲਵੀਰ ਮਜਾਰੀ ,ਡਾ ਰਾਜੇਸ਼ ਡਾ ਜਸਵਿੰਦਰ ਸਿੰਘ ਡਾ ਰਵੀ ਡਾ ਕਰਨੈਲ ਡਾ ਰਸ਼ਪਾਲ ਮਾਹਲ ਡਾ ਸਤਪਾਲ ਡਾ ਦੇਸ ਰਾਜ ਡਾ ਪ੍ਰਸ਼ੋਤਮ ਡਾ ਗੁਦਾਵਰ ਡਾ ਯਸ਼ਪਾਲ , ਡਾ ਤੇਜਿੰਦਰ ਜੋਤ ਬਲਾਚੌਰ ਤੋਂ ਆਦਿ ਹਾਜ਼ਰ ਹੋਏ।