← ਪਿਛੇ ਪਰਤੋ
ਨਿਊਜਰਸੀ, 9 ਫਰਵਰੀ 2021 - ਅਮਰੀਕਾ 'ਚ ਨਿਊਜਰਸੀ ਦੇ ਸ਼ਹਿਰ ਹੋਬੋਕਨ ਦੇ ਮੇਅਰ ਰਵਿੰਦਰ ਐੱਸ ਭੱਲਾ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੂੰ ਭਾਰਤ ਅੰਦਰ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਸ਼ਾਂਤਮਈ ਪ੍ਰਦਰਸ਼ਨ 'ਚ ਭਾਰਤ ਸਰਕਾਰ ਦੀ ਸਖਤੀ ਵੱਲ੍ਹ ਧਿਆਨ ਦੇਣ ਲਈ ਪੱਤਰ ਲਿਖਿਆ ਹੈ। ਰਵਿੰਦਰ ਐਸ ਭੱਲਾ ਨੇ ਲਿਖਿਆ ਕਿ ਭਾਰਤ 'ਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਬਿਜਲੀ, ਪਾਣੀ ਅਤੇ ਇੰਟਰਨੈੱਟ ਕੱਟੇ ਜਾਣ ਵੱਲ੍ਹ ਅਮਰੀਕਾ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਇਸ ਮਾਮਲੇ ਦਾ ਗੰਭੀਰਤਾ ਨਾਲ ਨੋਟਿਸ ਲੈਣਾ ਚਾਹੀਦਾ ਹੈ। ਭੱਲਾ ਦੁਆਰਾ ਲਿਖੇ ਪੱਤਰ ਦੀ ਕਾਪੀ ਹੇਠ ਪੜ੍ਹ ਸਕਦੇ ਹੋ। ਇਹ ਲੈਟਰ ਆਰ.ਐਸ ਭੱਲਾ ਨੇ ਲੰਘੇ ਹਫਤੇ ਦੀ 3 ਫਰਵਰੀ ਨੂੰ ਲਿਖਿਆ ਸੀ।
Total Responses : 267