4 ਵਾਰ ਵਿਧਾਇਕ ਰਹਿੰਦੇ ਹੋਏ ਗੁਰੂ ਹਰਸਹਾਏ ਹਲਕੇ ਵਿੱਚ ਕੋਈ ਕੀਤੇ 4 ਵੱਡੇ ਕੰਮ ਗਿਣਵਾਵੇ ਰਾਣਾ ਸੋਢੀ ਨੇ ਜੋ ਕੀਤਾ ਹੈ
ਗੁਰੂਹਰਸਹਾਏ ਦਾ ਭਗੋੜਾ ਫਿਰੋਜ਼ਪੁਰ ਦੀ ਜਨਤਾ ਤੋਂ ਕੇਹੜੇ ਮੂੰਹ ਨਾਲ ਮੰਗ ਰਿਹਾ ਹੈ ਵੋਟਾਂ --- ਪਰਮਿੰਦਰ ਪਿੰਕੀ
ਕਾਂਗਰਸ ਸਰਕਾਰ ਵਿੱਚ ਮੰਤਰੀ ਰਹਿੰਦੇ ਹੋਏ 5 ਰੁਪਏ ਵੀ ਫਿਰੋਜ਼ਪੁਰ ਦੇ ਵਿਕਾਸ ਲਈ ਨਹੀਂ ਦਿੱਤੇ ਰਾਣਾ ਸੋਢੀ ਨੇ
ਗੌਰਵ ਮਾਣਿਕ
ਫਿਰੋਜ਼ਪੁਰ 31 ਜਨਵਰੀ 2022 -- ਫਿਰੋਜ਼ਪੁਰ ਦਾ ਸਿਆਸੀ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਸ਼ਬਦਾਂ ਦੇ ਬਾਣ ਹੋਣ ਯਾ ਫਿਰ ਖੁੱਲ੍ਹੇ ਚੈਲੇਂਜ ਦੋਨਾਂ ਦੇ ਦੌਰ ਜਾਰੀ ਨੇ , ਅੱਜ ਫ਼ਿਰੋਜ਼ਪੁਰ ਵਿੱਚ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਬਾਹਰ ਨਿਕਲੇ ਫਿਰੋਜ਼ਪੁਰ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਖੁੱਲ੍ਹਾ ਚੈਲੇਂਜ ਕੀਤਾ , ਉਹਨਾਂ ਕਿਹਾ ਕਿ ਫਿਰੋਜ਼ਪੁਰ ਦੇ ਕਿਸੇ ਵੀ ਚੌਕ ਵਿੱਚ ਉਹ ਖੁੱਲ੍ਹੀ ਡਿਬੇਟ ਵਿਕਾਸ ਦੇ ਮੁੱਦੇ ਤੇ ਕਰਨ ਨੂੰ ਤਿਆਰ ਨੇ , ਉਨ੍ਹਾਂ ਨੇ ਕਿਹਾ ਕਿ ਗੁਰੂ ਹਰਸਹਾਏ ਤੋਂ ਚਾਰ ਵਾਰ ਵਿਧਾਇਕ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਹੱਥ ਖੜ੍ਹਾ ਕਰ ਕੇ ਕਹੇ ਕਿ ਕੋਈ ਵੱਡੇ ਕੀਤੇ ਚਾਰ ਕੰਮ ਵੀ ਗੁਰੂ ਹਰਸਹਾਏ ਦੇ ਉਹ ਗਿਣਾ ਦੇਣ , ਪਿੰਕੀ ਨੇ ਕਿਹਾ ਕਿ ਗੁਰੂਹਰਸਹਾਏ ਦਾ ਭਗੌੜਾ ਹੁਣ ਫਿਰੋਜ਼ਪੁਰ ਵਿਚ ਵੋਟਾਂ ਮੰਗ ਰਿਹਾ ਹੈ । ਪਰ ਲੋਕੀਂ ਉਹਨੂੰ ਮੂੰਹ ਨਹੀਂ ਲਗਾਉਣਗੇ ਅਤੇ ਉਹ ਵਿਕਾਸ ਨੂੰ ਹੀ ਵੋਟਾਂ ਪਾਉਣਗੇ ਪਿੰਕੀ ਨੇ ਕਿਹਾ ਕਿ ਉਨ੍ਹਾਂ ਨੇ 5 ਸਾਲ ਸਰਕਾਰ ਵਿੱਚ ਰਹਿੰਦੇ ਹੋਏ ਫਿਰੋਜ਼ਪੁਰ ਦਾ ਵਿਕਾਸ ਕੀਤਾ ਹੈ , ਰਾਣਾ ਸੋਢੀ ਕਾਂਗਰਸ ਪਾਰਟੀ ਦੀ ਪਿੱਠ ਵਿਚ ਛੁਰਾ ਮਾਰ ਕੇ ਭਗੌੜਾ ਹੋਇਆ ਹੈ ਪਾਰਟੀ ਨੇ ਹੀ ਉਹਨੂੰ ਚਾਰ ਵਾਰ ਟਿਕਟ ਦੇ ਕੇ ਐਮ ਐਲ ਏ ਬਣਵਾਇਆ ਅਤੇ ਮੰਤਰੀ ਦੇ ਅਹੁਦੇ ਤੇ ਬਿਠਾਇਆ ਪਰ ਉਹੀ ਹੁਣ ਉਸੇ ਪਾਰਟੀ ਨੂੰ ਮਾੜਾ ਚੰਗਾ ਕਹਿ ਰਿਹਾ ਹੈ , ਉਨ੍ਹਾਂ ਨੇ ਕਿਹਾ ਕਿ ਜੋ ਇਨ੍ਹਾਂ ਮਾਣ ਸਤਕਾਰ ਪਾਰਟੀ ਨੇ ਦਿੱਤਾ ਰਾਣਾ ਸੋਢੀ ਨੂੰ ਦਿੱਤਾ, ਜੇਕਰ ਉਹ ਕਾਂਗਰਸ ਦਾ ਸਕਾ ਨਹੀਂ ਹੋਇਆ ਤੇ ਉਹ ਫਿਰੋਜ਼ਪੁਰ ਦੀ ਜਨਤਾ ਦਾ ਕਿ ਹੋਵੇਗਾ ਅਤੇ ਭਾਰਤੀ ਜਨਤਾ ਪਾਰਟੀ ਦਾ ਕਿ ਹੋਵੇਗਾ , ਇਸ ਵਾਰ ਫਿਰ ਕਾਂਗਰਸ ਹੀ ਆਪਣਾ ਪਰਚਮ ਲਹਿਰਾਏਗੀ ਅਤੇ ਫਿਰੋਜ਼ਪੁਰ ਵਿਚ ਜਿੱਤ ਕਾਂਗਰਸ ਪਾਰਟੀ ਦੀ ਹੀ ਹੋਵੇਗੀ ਅਤੇ ਵਿਕਾਸ ਦੀ ਜਿੱਤ ਹੋਵੇਗੀ , ਦੂੱਜੇ ਪਾਸੇ ਰਾਣਾ ਗੁਰਮੀਤ ਸਿੰਘ ਸੋਢੀ ਵੀ ਸ਼ਹਿਰ ਵਿੱਚ ਜਨਸਭਾਵਾਂ ਕਰ ਕੇ ਲੋਕਾਂ ਨਾਲ ਵਿਕਾਸ ਦੇ ਵਾਦੇ ਦਾਵੇ ਕਰ ਰਹੇ ਨੇ , ਅਤੇ ਨਰੇਂਦਰ ਮੋਦੀ ਦੇ ਨਾਮ ਤੇ ਵੋਟਾਂ ਮੰਗਦੇ ਨਜ਼ਰ ਆ ਰਹੇ ਨੇ ਅਤੇ ਇਕ ਵਾਰ ਜਿਤਾਉਣ ਦੀ ਅਪੀਲ ਕਰਦੇ ਦਿਖਾਈ ਦੇ ਰਹੇ ਨੇ , ਪਰ ਜਿਸ ਤਰ੍ਹਾਂ ਭਖੇ ਚੋਣ ਅਖਾੜੇ ਵਿੱਚ ਹੋਰ ਵੀ ਕਈ ਲਲਕਾਰੇ ,ਚੈਲੇਂਜ , ਦੇਖਣ ਨੂੰ ਸੁਣਨ ਨੂੰ