- ਕਿਹਾ ਜੇਲ੍ਹਾਂ ਚ ਬੰਦ ਨੌਜਵਾਨਾਂ ਦੀ ਪੈਰਵਾਈ ਪੰਜਾਬ ਸਰਕਾਰ ਕਰੇਗੀ
ਜਗਰਾਓਂ, 2 ਫਰਵਰੀ 2021 - ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ 26 ਜਨਵਰੀ ਦਿੱਲੀ ਦੇ ਲਾਲ ਕਿਲੇ ਤੇ ਵਾਪਰੇ ਘਟਨਾ¬ਕ੍ਰਮ ਦੋਰਾਨ ਜਿੰਨਾਂ ਵੀ ਪਰਿਵਾਰਾਂ ਦੇ ਨੋਜਵਾਨ ਅਜੇ ਤੱਕ ਨਹੀ ਲੱਭ ਰਹੇ ਜਾਂ ਕਿਸੇ ਦੇ ਜੇਲ ਵਿੱਚ ਹੋਣ ਦੀ ਪੁਸਟੀ ਹੋ ਚੁੱਕੀ ਹੈ ਉਹ ਪਰਿਵਾਰ ਤੁਰੰਤ ਸਾਡੇ ਨਾਲ ਸੰਪਰਕ ਕਰਨ ਤਾਂ ਉਨ੍ਹਾਂ ਦੀ ਪੈਰਵਾਈ ਕਰਕੇ ਉਹਨਾਂ ਨੂੰ ਘਰ ਵਾਪਸ ਲਿਆਂਦਾ ਜਾ ਸਕੇ।
ਇੰਨ੍ਹਾਂ ਸਬਦਾ ਦਾ ਪ੍ਰਗਟਾਵਾ ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਨੇ ਅੱਜ ਇੱਕ ਪ੍ਰੈਸ ਰਲੀਜ ਰਾਹੀ ਕੀਤਾ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋ ਇਹ ਘਟਨਾ ਵਾਪਰੀ ਹੈ ਉਸੇ ਹੀ ਦਿਨ ਤੋ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਅਤੇ ਉਹਨਾਂ ਦੀ ਸਮੁੱਚੀ ਟੀਮ ਗੁੰਮ ਹੋਏ ਕਿਸਾਨਾਂ ਨੂੰ ਲੱਭਣ ਲਈ ਕੰਮ ਕਰ ਰਹੇ ਹਨ। ਉਹਨਾ ਦੱਸਿਆ ਕਿ ਇਸ ਘਟਨਾ ਦੋਰਾਨ ਜਿਹੜੇ ਨੋਜਵਾਨ ਦਿੱਲੀ ਦੀਆਂ ਜੇਲਾਂ ਵਿੱਚ ਬੰਦ ਹਨ ਉਹਨਾਂ ਦੀ ਪੈਰਵਾਈ ਪੰਜਾਬ ਸਰਕਾਰ ਵੱਲੋ ਕੀਤੀ ਜਾਵੇਗੀ।
ਉਹਨਾਂ ਪੰਜਾਬ ਵਾਸੀਆਂ ਲਈ 9417200031 ਮੋਬਾਇਲ ਨੰਬਰ ਵੀ ਜਾਰੀ ਕੀਤਾ ਕਿ ਗੁੰਮਸੁਦਾ ਹੋਏ ਨੋਜਵਾਨਾਂ ਦੇ ਪਰਿਵਾਰਿਕ ਮੈਂਬਰ ਇਸ ਨੰਬਰ ਤੇ ਸੰਪਰਕ ਕਰਕੇ ਗੁੰਮਸੁਦਾ ਦੇ ਸਾਰੇ ਵੇਰਵੇ ਸਾਂਝੇ ਕਰਨ। ਉਹਨਾ ਕਿਸਾਨ ਭਰਾਵਾਂ ਨੂੰ ਵਿਸਵਾਸ ਦਿਵਾਉਦਿਆਂ ਕਿਹਾ ਕਿ ਪੰਜਾਬ ਸਰਕਾਰ ਸੰਘਰਸ ਦੇ ਜਿੱਤਣ ਤੱਕ ਕਿਸਾਨ ਵੀਰਾਂ ਨਾਲ ਹਰ ਸਮੇ ਖੜ੍ਹੀ ਹੈ।