84 ਦੇ ਦੰਗਾ ਪੀੜਤਾਂ ਦੀ ਸਾਰ ਭਾਜਪਾ ਨੇ ਹੀ ਲਈ - ਅਮਿਤ ਸ਼ਾਹ
- ਫ਼ਿਰੋਜ਼ਪੁਰ ਵਿੱਚ ਅਮਿਤ ਸ਼ਾਹ ਵੱਲੋਂ ਕੀਤੀ ਗਈ ਚੋਣ ਰੈਲੀ ਭਾਜਪਾ ਦੇ ਉਮੀਦਵਾਰਾਂ ਦੇ ਹੱਕ ਵਿੱਚ ਮੰਗੀਆਂ ਵੋਟਾਂ
- ਕੱਲ ਹੀ ਭਾਜਪਾ ਵਿੱਚ ਸ਼ਾਮਿਲ ਹੋਏ ਕਾਂਗਰਸੀ ਮੰਚ ਉੱਤੇ ਅਮਿਤ ਸ਼ਾਹ ਨਾਲ ਬੈਠੇ ਅਤੇ ਮਿਲਦੇ ਵਿੱਖੇ , ਸੀਨੀਅਰ ਭਾਜਪਾ ਨੇਤਾ ਥੱਲੇ ਜਨਤਾ ਵਿੱਚ ਬੈਠੇ ਆਏ ਨਜ਼ਰ
ਗੌਰਵ ਮਾਣਿਕ
ਫਿਰੋਜ਼ਪੁਰ 16 ਫਰਵਰੀ 2022 - ਫ਼ਿਰੋਜ਼ਪੁਰ ਵਿੱਚ ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀ ਕੀਤੀ ਗਈ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਲਈ ਕਿਹਾ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਉੱਜਵਲ ਭਵਿੱਖ ਲਈ ਹਮੇਸ਼ਾ ਹੀ ਕੰਮ ਕਰਦੀ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ ਅਮਿਤ ਸ਼ਾਹ ਵੱਲੋਂ 84 ਦੇ ਦੰਗਿਆਂ ਦਾ ਦਰਦ ਵੀ ਛੇੜਿਆ ਗਿਆ , ਪਰ ਉਨ੍ਹਾਂ ਵੱਲੋਂ ਪੰਜਾਬ ਵਿੱਚ ਮਾਰੇ ਗਏ ਅੱਤਵਾਦ ਦੇ ਦੌਰਾਨ ਹਿੰਦੂਆਂ ਦੇ ਦਰਦ ਨੂੰ ਨਹੀਂ ਜ਼ਾਹਿਰ ਕੀਤਾ ਗਿਆ , ਮੰਚ ਤੋਂ ਅਮਿਤ ਸ਼ਾਹ ਨੇ ਕਿਹਾ ਕਿ ਜਲ੍ਹਿਆਂਵਾਲੇ ਬਾਗ਼ ਦੇ ਨਵੀਨੀਕਰਨ ਅਤੇ ਦਰਬਾਰ ਸਾਹਿਬ ਦੇ ਲੰਗਰ ਨੂੰ ਜੀਐਸਟੀ ਤੋਂ ਮੁਕਤ ਕਰਨ ਦਾ ਕੰਮ ਨਰਿੰਦਰ ਮੋਦੀ ਸਰਕਾਰ ਨੇ ਕੀਤਾ ਹੈ ਅਮਿਤ ਸ਼ਾਹ ਨੇ ਕਿਹਾ ਕਿ ਸਿੱਖ ਦੰਗਿਆਂ ਨੂੰ ਜਦੋਂ ਵੀ ਉਹ ਯਾਦ ਕਰਦੇ ਨੇ ਅਤੇ ਦੰਗਾ ਪੀਡ਼ਤਾਂ ਨੂੰ ਜਦੋਂ ਵੀ ਉਹ ਮਿਲਦੇ ਨੇ ਤਾਂ ਉਨ੍ਹਾਂ ਨੂੰ ਰਾਜੀਵ ਗਾਂਧੀ ਦਾ ਇਕ ਸਟੇਟਮੇਂਟ ਯਾਦ ਆਉਂਦਾ ਹੈ ਕਿ ਜਦੋਂ ਕੋਈ ਵੱਡਾ ਪੇੜ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ ਉਨ੍ਹਾਂ ਨੇ ਕਿਹਾ ਕਿ ਚੁਰਾਸੀ ਵਿੱਚ ਦੰਗੇ ਹੋਏ ਸਨ ਉਸ ਤੋਂ ਬਾਅਦ ਅਜੇ ਤਕ ਕਿਸੇ ਵੀ ਲੀਡਰ ਨੂੰ ਸਜ਼ਾ ਨਹੀਂ ਹੋਈ ਸੀ ਮੋਦੀ ਸਰਕਾਰ ਨੇ ਆਉਂਦਿਆਂ ਹੀ ਦੋਸ਼ੀ ਕਾਂਗਰਸੀਆਂ ਨੂੰ ਜੇਲ੍ਹ ਵਿੱਚ ਡੱਕਣ ਦਾ ਕੰਮ ਕੀਤਾ ਹੈ ਅਤੇ ਦੰਗਾ ਪੀੜਤਾਂ ਨੂੰ ਪੰਜ ਪੰਜ ਲੱਖ ਰੁਪਏ ਦਾ ਮੁਆਵਜ਼ਾ ਵੀ ਕੇਂਦਰ ਦੀ ਮੋਦੀ ਸਰਕਾਰ ਨੇ ਹੀ ਦਿੱਤਾ ਹੈ , ਉੱਥੇ ਹੀ ਮੰਚ ਤੋਂ ਥੱਲੇ ਬੈਠੇ ਸੀਨੀਅਰ ਭਾਜਪਾ ਦੇ ਨੇਤਾਵਾਂ ਦਾ ਮੁੱਦਾ ਵੀ ਚਰਚਾ ਵਿੱਚ ਰਿਹਾ ਅਤੇ ਕੱਲ ਹੀ ਭਾਜਪਾ ਵਿੱਚ ਸ਼ਾਮਿਲ ਹੋਏ ਕਾਂਗਰਸੀ ਮੰਚ ਉੱਤੇ ਅਮਿਤ ਸ਼ਾਹ ਨਾਲ ਮਿਲਦੇ ,ਗੱਲਾਂ ਮਾਰਦੇ ਨਜ਼ਰ ਆਏ।