ਕਿਸਾਨ ਅੰਦੋਲਨ ਦੀ ਵਰ੍ਹੇ ਗੰਢ ਮਨਾਉਣਾ ਨਵੇਂ ਯੁੱਗ ਦੀ ਸ਼ੁਰੂਆਤ ਕਰਾਰ
ਅਸ਼ੋਕ ਵਰਮਾ
ਬਠਿੰਡਾ,25 ਨਵੰਬਰ2021: ਖੇਤੀ ਕਾਨੂੰਨਾਂ ਦੇ ਰੱਦ ਹੋਣ ਦੇ ਐਲਾਨ ਅਤੇ ਅੰਦੋਲਨ ਦੀ ਵੱਡੀ ਜਿੱਤ ਕਾਰਨ ਲੋਕਾ ਵਿੱਚ ਭਾਰੀ ਉਤਸ਼ਾਹ ਹੈ ਤੇ ਇੱਕ ਸਾਲ ਪੂਰਾ ਹੋਣ ਦੇ ਲੱਖਾ ਕਿਸਾਨਾਂ ਮਜਦੂਰਾ ਨੇ ਫੇਰ ਪਾਏ ਬਾਰਡਰਾ ਵੱਲ ਚਾਲੇ ਪਾ ਦਿੱਤਹਨ। ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕੇ ਲੋਕ ਬੱਚਿਆਂ ਦੇ ਜਨਮ ਵਰੇਗੰਢ ਤੇ ਵਿਆਹਾਂ ਦੀ ਵਰੇਗੰਢ ਜਿਵੇ ਮਨਾਓੁਦੇਂ ਨੇ ਓੁਸੇ ਓੁਤਸਾਹ ਨਾਲ ਹੀ ਅੰਦੋਲਨ ਦੀ ਵਰੇਗੰਢ ਮਨਾ ਰਹੇ ਨੇ।ਜੋ ਕੇ ਇੱਕ ਨਵੇਂ ਯੁੱਗ ਦੀ ਸ਼ੁਰੁਆਤ ਹੈ।
ਕਿਸਾਨ ਆਗੂਆਂ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਐਮ ਐਸ ਪੀ ਦੀ ਗਾਰੰਟੀ ਦਾ ਕਾਨੂੰਨ ਬਣਵਾਉਣ ਲਈ ਸ਼ੁਰੂ ਹੋਏ ਕਿਸਾਨ ਅੰਦੋਲਨ ਨੂੰ ਡੇਢ ਸਾਲ ਅਤੇ ਦਿੱਲੀ ਬਾਰਡਰਾਂ ਤੇ ਇੱਕ ਸਾਲ ਪੂਰਾ ਹੋਣ ਤੇ ਸੰਯੁਕਤ ਕਿਸਾਨ ਮੋਰਚੇ ਵੱਲੋ 26 ਨਵੰਬਰ ਨੂੰ ਦਿੱਲੀ ਦੇ ਬਾਰਡਰਾਂ ਵੱਡੇ ਇਕੱਠ ਕਰਨ ਦਾ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਅੰਦੋਲਨ ਅੱਗੇ ਝੁਕਦਿਆਂ ਖੇਤੀ ਕਾਨੂੰਨ ਵਾਪਿਸ ਲੈਣ ਦਾ ਐਲਾਨ ਕੀਤਾ ਸੀ ।
ਕਿਸਾਨ ਆਗੂਆਂ ਕਿਹਾ ਕਿ ਲੱਖਾਂ ਕਿਸਾਨ ਟਰੈਕਟਰ ਟਰਾਲੀਆਂ, ਕਾਰਾਂ, ਜੀਪਾਂ ਅਤੇ ਰੇਲ ਗੱਡੀਆਂ ਰਾਹੀ ਦਿੱਲੀ ਵੱਲ ਤੁਰ ਪਏ ਹਨ । ਕਿਸਾਨ ਅੰਦੋਲਨ ਨੇ ਵਿਸ਼ਵ ਦੇ ਵੱਡੇ ਅੰਦੋਲਨਾਂ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ ਕਿਉਂਕਿ ਅੱਜ ਤੱਕ ਇਨ੍ਹਾਂ ਵਿਸ਼ਾਲ ,ਸ਼ਾਤੀਪੂਰਵਕ ਅੰਦੋਲਨ ਕਿਤੇ ਨਹੀ ਹੋਇਆ ਸੀ ਜਿੱਥੇ ਲੋਕ ਆਪਣੇ ਸੂਬਿਆਂ ਤੋ ਆ ਕੇ ਘਰ ਬਣਾ ਕੇ ਦੇਸ਼ ਦੀ ਰਾਜਧਾਨੀ ਦੇ ਬਾਰਡਰਾਂ ਤੇ ਰਹਿਣ ਲੱਗ ਜਾਣ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਤਾਨਾਸ਼ਾਹ ਸਮਝਣ ਵਾਲੇ ਮੋਦੀ ਨੇ ਆਪਣੀ ਹਾਰ ਅਤੇ ਆਪਣੇ ਯੁੱਗ ਦੇ ਅੰਤ ਦਾ ਐਲਾਨ ਖੁਦ ਟੀ ਵੀ ਚੈਨਲਾ ਤੇ ਕੀਤਾ ਜਿਸ ਤੋ ਸਾਬਿਤ ਹੁੰਦਾ ਹੈ ਕਿ ਲੋਕਾਂ ਦੀ ਤਾਕਤ ਤੋ ਵੱਡੀ ਹੋਰ ਕੋਈ ਸ਼ਕਤੀ ਨਹੀਂ ਹੈ।