ਕਿਸਾਨ ਜਥੇਬੰਦੀਆਂ ਵਿਚ ਚੋਣਾਂ ਲੜਨ ਨੁੰ ਲੈ ਕੇ ਇਕਰਾਇ ਨਹੀਂ-ਮੀਟਿੰਗ 'ਚ ਹੋਈ ਗਰਮ ਗਰਮੀ - ਚੋਣ -ਵਿਚਾਰ ਏਜੰਡਾ ਮੁਲਤਵੀ
ਸੰਜੀਵ ਸੂਦ
ਲੁਧਿਆਣਾ, 19 ਦਸੰਬਰ, 2021:
ਕਿਸਾਨ ਜਥੇਬੰਦੀਆਂ ਨਵੀਂ ਸਿਆਸੀ ਪਾਰਟੀ ਬਣਾਉਣ ਚ ਨਹੀਂ ਇਕਮਤ ਹਨਅਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਮੁਲਾਜ਼ਮਾਂ ਨਾਲ ਕੀਤੇ ਸਾਰੇ ਵਾਅਦੇ ਕਦੇ ਪੂਰੇ, ਬੈਠਕ ਤੋਂ ਬਾਅਦ ਵੀ ਜੇਕਰ ਵਾਅਦੇ ਨਹੀਂ ਹੋਏ ਪੂਰੇ ਤਾਂ ਵਿਰੋਧ ਕੀਤਾ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀਂ ਕੀਤਾ ਜਾਵੇਗਾ।
ਲੁਧਿਆਣਾ ਦੇ ਮੁੱਲਾਂਪੁਰ ਦਾਖਾ ਵਿੱਚ ਕਿਸਾਨ ਜਥੇਬੰਦੀਆਂ ਦੀ ਅਹਿਮ ਬੈਠਕ ਹੋਈ ਜਿਸ ਬੱਤੀ ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ ਜਿਸ ਦੀ ਵਿੱਚ ਵਿਸ਼ੇਸ਼ ਤੌਰ ਤੇ ਬਲਬੀਰ ਸਿੰਘ ਰਾਜੇਵਾਲ ਹਰਮੀਤ ਸਿੰਘ ਕਾਦੀਆਂ ਦੇ ਸਣੇ ਹੋਰ ਕਈ ਵੱਡੇ ਕਿਸਾਨ ਲੀਡਰ ਪਹੁੰਚੇ ਪਰ ਇਸ ਦੌਰਾਨ ਚੋਣਾਂ ਵਿੱਚ ਹਿੱਸਾ ਲੈਣ ਸਬੰਧੀ ਕਿਸਾਨ ਇਕਮਤ ਨਹੀਂ ਵਿਖਾਈ ਦਿੱਤੇ। ਕਿਸਾਨਾਂ ਨੇ ਕਿਹਾ ਕਿ ਅਗਲੀ ਬੈਠਕ ਵਿੱਚ ਉਹ ਫੈਸਲਾ ਕਰਨਗੇ।
ਕਿਸਾਨ ਜਥੇਬੰਦੀਆਂ ਨੂੰ ਜਦੋਂ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਗਿਆ ਕਿ 2022 ਵਿਧਾਨ ਸਭਾ ਚੋਣਾਂ ਲਈ ਕੀ ਕਿਸਾਨ ਪਾਰਟੀ ਬਣਾ ਕੇ ਚੋਣਾਂ ਲੜਨਗੇ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧੀ ਜਲਦ ਕੋਈ ਫੈਸਲਾ ਲਿਆ ਜਾਵੇਗਾ ਪਰ ਸਾਰੀਆਂ ਜਥੇਬੰਦੀਆਂ ਇਕਮਤ ਹੋ ਕੇ ਹੁਣ ਇਸ ’ਤੇ ਫੈਸਲਾ ਲੈਣਗੀਆਂ ।
ਪੰਜਾਬ ਸਰਕਾਰ ਵਾਅਦੇ ਕਰੇ ਪੂਰੇ : ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਭ ਤੋਂ ਪਹਿਲਾਂ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਮੁਲਾਜ਼ਮਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕਰੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਉਹ ਸਾਰਿਆਂ ਦਾ ਪੂਰਨ ਕਰਜ਼ਾ ਮੁਆਫ ਕਰਨਗੇ ਪਰ ਹਾਲੇ ਤੱਕ ਕਰਜ਼ਾ ਮੁਆਫ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਇਕ ਇਕ ਦਹਾਕੇ ਤੋਂ ਵੱਧ ਦਾ ਸਮਾਂ ਨੌਕਰੀ ਕਰਦੇ ਹੋ ਗਿਆ ਹੈ ,ਉਨ੍ਹਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ । ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਬੈਠਕ ਚ ਇਹ ਮੰਗਾਂ ਨਾ ਮੰਨੀਆਂ ਤਾਂ ਜੇਕਰ ਲੋੜ ਪਈ ਤਾਂ ਪ੍ਰਦਰਸ਼ਨ ਵੀ ਹੋਣਗੇ
ਭਾਜਪਾ ਦਾ ਹੋਵੇਗਾ ਸਿਆਸੀ ਵਿਰੋਧ : ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਭਾਜਪਾ ਦਾ ਪਿੰਡਾਂ ਚ ਵਿਰੋਧ ਸੰਬੰਧੀ ਜਦੋਂ ਸਵਾਲ ਕੀਤਾ ਗਿਆ ਤਾਂ ਕਿਹਾ ਕਿ ਭਾਜਪਾ ਨੇ ਹਾਲੇ ਤੱਕ ਉਨ੍ਹਾਂ ਦੇ ਸਾਰੇ ਮੁੱਦੇ ਹਾਲੇ ਤਕ ਹੱਲ ਨਹੀਂ ਕੀਤੇ, ਜਦੋਂ ਤਕ ਇਹ ਸਾਰੇ ਮਸਲੇ ਭਾਜਪਾ ਹੱਲ ਨਹੀਂ ਕਰਦੀ, ਉਦੋਂ ਤੱਕ ਉਸਦਾ ਸਿਆਸੀ ਵਿਰੋਧ ਹੁੰਦਾ ਰਹੇਗਾ ।ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਹਾਲੇ ਤੱਕ ਸਾਡੇ ਲਾਲ ਕਿਲੇ ਵਿੱਚ ਜਿਨ੍ਹਾਂ ਕਿਸਾਨਾਂ ’ਤੇ ਪਰਚੇ ਦਰਜ ਕੀਤੇ ਗਏ ਸਨ ਉਹ ਵੀ ਹਾਲੇ ਤੱਕ ਰੱਦ ਨਹੀਂ ਕੀਤੇ ਗਏ ਉਨ੍ਹਾਂ ਦੇ ਵੀ ਵੱਡੇ ਮਸਲੇ ਖੜ੍ਹੇ ਨੇ ।
ਮੈਨੀਫੈਸਟੋ ਹੋਵੇ ਲੀਗਲ
ਕਿਸਾਨ ਜਥੇਬੰਦੀਆਂ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਮੈਨੀਫੈਸਟੋ ਲੀਗਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਵਾਅਦੇ ਕਰਨ ਤੋਂ ਬਾਅਦ ਮੁੱਕਰ ਜਾਂਦੀਆਂ ਨੇ ਜੋ ਕਿ ਬਹੁਤ ਵੱਡਾ ਮੁੱਦਾ ਹੈ ।ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਜਦੋਂ ਸਾਰੀ ਪਾਰਟੀਆਂ ਨੂੰ ਮੀਟਿੰਗ ਲਈ ਸੱਦਿਆ ਗਿਆ ਸੀ ਤਾਂ ਉਦੋਂ ਕਿਸਾਨ ਜਥੇਬੰਦੀਆਂ ਨੇ ਇਹ ਮੁੱਦਾ ਵੱਡਾ ਕਰਕੇ ਪਾਰਟੀਆਂ ਅੱਗੇ ਰੱਖਿਆ ਸੀ ਅਤੇ ਕਿਹਾ ਸੀ ਕਿ ਸਰਕਾਰਾਂ ਆਪਣੇ ਚੋਣ ਮਨੋਰਥ ਪੱਤਰ ਨੂੰ ਲੀਗਲ ਡਾਕੂਮੈਂਟ ਬਣਾਵੇ ਤਾਂ ਜੋ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕੀਤੇ ਜਾ ਸਕਣ ।