ਮੋਦੀ ਵੱਲੋਂ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਦੇਰ ਲਿਆ ਗਿਆ ਪਰ ਸ਼ਲਾਘਾਯੋਗ ਫੈਸਲਾ - ਕਰਨੈਲ ਪੀਰਮੁਹੰਮਦ
ਜਗਤਾਰ ਸਿੰਘ
ਚੰਡੀਗੜ੍ਹ 19 ਨਵੰਬਰ 2021: ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਸਾਨਾਂ ਦੇ ਮਹਾਨ ਸੰਘਰਸ਼ ਅੱਗੇ ਸਿਰ ਝੁਕਾਉਂਦਿਆ ਕਿਹਾ ਹੈ ਕਿ ਇਹ ਸੰਘਰਸ ਇਹ ਵੀ ਦਰਸਾਉਂਦਾ ਹੈ ਕਿ ਪੰਜਾਬ ਹੀ ਅਸਲੀ ਆਗੂ ਹੈ ਕਿਉਂਕਿ ਇਸ ਨੇ ਲਹਿਰ ਸ਼ੁਰੂ ਕੀਤੀ ਅਤੇ ਇਸ ਨੂੰ ਅੱਗੇ ਤੋਰਿਆ। ਉਹਨਾ ਕਿਹਾ ਕਿ ਅਸਲ ਵਧਾਈਆਂ ਇਹ ਹਨ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦਾ ਇਹ ਬੇਹੱਦ ਵੱਡਾ ਤੋਹਫਾ ਹੈ, ਮੈਨੂੰ ਲੱਗਦਾ ਹੈ ਕਿ ਮੋਦੀ ਨੇ ਦੇਸ ਲਈ ਬਹੁਤ ਹੀ ਸਮਝਦਾਰੀ ਵਾਲਾ ਫੈਸਲਾ ਬਹੁਤ ਵੱਡਾ ਨੁਕਸਾਨ ਕਰਵਾਉਣ ਤੋ ਬਾਅਦ ਬੇਵੱਸ ਹੋਕੇ ਲਿਆ ਹੈ । ਪਰ ਜੇ ਇਹ ਫੈਸਲਾ ਨਾ ਲੈਦੇ ਤਾ ਦੇਸ ਅੰਦਰ ਖਾਨਾਜੰਗੀ ਸੁਰੂ ਹੋ ਜਾਣੀ ਸੀ । ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਉਹਨਾਂ ਫਿਰਕਾਪ੍ਰਸਤ ਲੋਕਾ ਦੀ ਸਖਤ ਨਿੰਦਾ ਕੀਤੀ ਜੋ ਤਿੰਨ ਕਾਲੇ ਕਨੂੰਨਾ ਦੇ ਹੱਕ ਵਿੱਚ ਭੁਗਤਦੇ ਰਹੇ
ਸਾਨੂੰ ਉਨ੍ਹਾਂ ਕਿਸਾਨਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਧਰਮ ਅਤੇ ਜਾਤ-ਪਾਤ ਦੇ ਮੂਲ ਬਾਰੇ ਕੋਈ ਸੀਮਾਵਾਂ ਨਹੀਂ ਮੰਨੀਆਂ ਅਤੇ ਸਮੁੱਚੇ ਭਾਰਤੀ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਵਾਂਗ ਬਰਾਬਰ ਸਮਝਿਆ।