ਨਵੀਂ ਦਿੱਲੀ, 26 ਫਰਵਰੀ 2021 - 26 ਜਨਵਰੀ ਨੂੰ ਲਾਲ ਕਿਲ੍ਹੇ ਅੰਦਰ ਹਿੰਸਾ ਭੜਕਾਉਣ ਦੇ ਦੋਸ਼ 'ਚ ਅੰਦਰ ਹੋਏ ਦੀਪ ਸਿੱਧੂ ਨੇ ਜੇਲ੍ਹ ਦੇ ਅੰਦਰ ਸੁਰੱਖ਼ਿਆ ਪ੍ਰਦਾਨ ਕਰਨ ਬਾਰੇ ਅਦਾਲਤ ਵਿੱਚ ਲਾਈ ਆਪਣੀ ਅਰਜ਼ੀ ਸ਼ੁੱਕਰਵਾਰ ਨੂੰ ਵਾਪਸ ਲੈ ਲਈ। ਦੀਪ ਸਿੱਧੂ ਨੇ ਜੇਲ੍ਹ ਵਿੱਚ ਆਪਣੀ ਸੁਰੱਖ਼ਿਆ ਨੂੰ ਲੈ ਕੇ ਇਕ ਅਰਜ਼ੀ ਅਦਾਲਤ ਵਿੱਚ ਲਾਈ ਸੀ।
ਅੱਜ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਗਜੇਂਦਰ ਸਿੰਘ ਨਾਗਰ ਦੀ ਅਦਾਲਤ ਵਿੱਚ ਪੇਸ਼ ਹੋਏ ਦੀਪ ਸਿੱਧੂ ਦੇ ਵਕੀਲ ਅਭਿਸ਼ੇਕ ਗੁਪਤਾ ਨੇ ਅਦਾਲਤ ਨੂੰ ਇਹ ਦੱਸਦੇ ਹੋਏ ਉਕਤ ਅਰਜ਼ੀ ਵਾਪਸ ਲੈ ਲਈ ਕਿ ਦੀਪ ਸਿੱਧੂ ਨੂੰ ਜੇਲ੍ਹ ਅੰਦਰ ਵੱਖਰੇ ਸੈੱਲ ਵਿੱਚ ਰੱਖ਼ਿਆ ਗਿਆ ਹੈ।
ਦੀਪ ਸਿੱਧੂ ਵੱਲੋ ਦਾਇਰ ਕੀਤੀ ਇਕ ਹੋਰ ਅਰਜ਼ੀ ਜਿਸ ਵਿੱਚ ਉਸਨੇ ਆਪਣੇ ਖਿਲਾਫ਼ ਦਰਜ ਕੇਸ ਵਿੱਚ ਨਿਰਪੱਖ ਜਾਂਚ ਦੀ ਮੰਗ ਅਤੇ ਕੁਝ ਡਾਟਾ ਰਿਕਾਰਡ ’ਤੇ ਲਿਆਉਣ ਦੀ ਮੰਗ ਰੱਖੀ ਹੈ, ਬਾਰੇ ਫੈਸਲਾ ਵੀ ਅੱਜ ਹੀ ਹੋਣਾ ਹੈ।