ਇੰਦਰਜੀਤ ਸਿੰਘ
ਫਾਜ਼ਿਲਕਾ, 7 ਫਰਵਰੀ 2021 - ਕਿਸਾਨ ਅੰਦੋਲਨ ਦੇ ਕਾਰਨ ਬੀਤੇ ਦਿਨ ਦੇਸ਼ਭਰ ਵਿੱਚ 3 ਘੰਟੇ ਲਈ ਚੱਕਾ ਜਾਮ ਕੀਤਾ ਗਿਆ ਸੀ। ਉੱਥੇ ਹੀ ਫਾਜ਼ਿਲਕਾ ਵਿੱਚ ਵੀ ਫਾਜ਼ਿਲਕਾ ਰਾਜਸਥਾਨ ਹਾਈਵੇ ਫਾਜ਼ਿਲਕਾ ਮਲੋਟ ਰੋਡ ਅਤੇ ਫਿਰੋਜ਼ਪੁਰ ਰੋਡ ਉੱਤੇ ਕਿਸਾਨਾਂ ਨੇ ਧਰਨਾ ਪਰਦਰਸ਼ਨ ਕਰ ਚੱਕਾ ਜਾਮ ਕੀਤਾ ਅਤੇ ਕਿਸਾਨਾਂ ਨੇ ਕੇਂਦਰ ਸਰਕਾਰ ਤੋਂ ਖੇਤੀ ਕਨੂੰਨ ਰੱਦ ਕਰਵਾਉਣ ਦੀ ਮੰਗ ਕੀਤੀ।
ਉੱਥੇ ਹੀ ਬੀਜੇਪੀ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਚੱਕਾ ਜਾਮ ਉੱਤੇ ਬੋਲਦੇ ਹੋਏ ਕਿਹਾ ਕਿ ਕਿਸਾਨ ਭੋਲਾ ਭਾਲਾ ਹੈ, ਪਰ ਇਨ੍ਹਾਂ ਦੇ ਪਿੱਛੇ ਵੱਡੀਆਂ ਵਿਦੇਸ਼ੀ ਤਾਕਤਾਂ ਕੰਮ ਕਰ ਰਹੀਆ ਹਨ। ਜਿਨ੍ਹਾਂ ਦਾ ਜਲਦ ਹੀ ਖੁਲਾਸਾ ਹੋਵੇਗਾ ਅਤੇ ਆਮ ਲੋਕਾਂ ਨੂੰ ਸਮਝ ਆ ਜਾਏਗੀ ਕਿ ਇਹ ਕਨੂੰਨ ਠੀਕ ਹਨ ਅਤੇ ਕੁੱਝ ਲੋਕ ਇਸ ਦੇ ਪਿੱਛੇ ਕੰਮ ਕਰ ਰਹੇ ਹਨ। ਉਨ੍ਹਾਂ ਨੇ 26 ਜਨਵਰੀ ਦੇ ਹਾਦਸੇ ਦੀ ਵੀ ਨਿੰਦਿਆ ਕੀਤੀ ਅਤੇ 26 ਜਨਵਰੀ ਦੇ ਟਰੈਕਟਰ ਮਾਰਚ ਦੇ ਸਮਰਥਨ ਵਿੱਚ ਆਈਆਂ ਰਾਜਨੀਤਕ ਪਾਰਟੀਆਂ ਉੱਤੇ ਵੀ ਨਿਸ਼ਾਨੇ ਸਾਧੇ।