ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ ਦੇ ਅਹਿਮ ਫੈਸਲੇ; ਪ੍ਰੋਗਰਾਮ ਜਾਰੀ
ਦਲਜੀਤ ਕੌਰ ਭਵਾਨੀਗੜ੍ਹ
ਦਿੱਲੀ, 9 ਦਸੰਬਰ, 2021: ਸਿੰਘੂ-ਬਾਰਡਰ 'ਤੇ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਦੀ ਪ੍ਰਧਾਨਗੀ ਹੇਠ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ ਦੌਰਾਨ ਲਏ ਗਏ ਫੈਸਲੇ : -
- ਕੇਂਦਰ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੀਆਂ ਮੰਗਾਂ ਮੰਨਣ 'ਤੇ 378 ਦਿਨ ਬਾਅਦ ਖੇਤੀ ਅੰਦੋਲਨ ਮੁਲਤਵੀ
- 11 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਕਰਨਗੀਆਂ ਪੰਜਾਬ ਵੱਲ ਫ਼ਤਹਿ ਮਾਰਚ
- 13 ਦਸੰਬਰ ਨੂੰ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣਗੇ ਕਿਸਾਨ ਆਗੂ
- 15 ਦਸੰਬਰ ਨੂੰ ਪੰਜਾਬ ‘ਚ ਲੱਗੇ 116 ਥਾਵਾਂ ਤੇ ਧਰਨੇ ਹੋਣਗੇ ਸਮਾਪਤ
- 15 ਜਨਵਰੀ ਨੂੰ ਹੋਵੇਗੀ ਸੰਯੁਕਤ ਕਿਸਾਨ ਮੋਰਚੇ ਦੀ ਸਮੀਖਿਆ ਮੀਟਿੰਗ
ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਗਰਮੀ, ਸਰਦੀ, ਮੀਂਹ, ਹਨੇਰੀ ਆਦਿ ਕੁਦਰਤੀ ਦੁਸ਼ਵਾਰੀਆਂ ਸਹਿ ਕੇ ਆਖਰ ਜਿੱਤ ਪ੍ਰਾਪਤ ਕਰ ਲਈ। ਇਹ ਇਤਿਹਾਸਕ ਪ੍ਰਾਪਤੀ ਸਭ ਨੂੰ ਲੰਬਾ ਸਮਾਂ ਯਾਦ ਰਹੇਗੀ।