ਅਸ਼ੋਕ ਵਰਮਾ
ਮਾਨਸਾ,6ਫਰਵਰੀ2021: ਸੰਯੁਕਤ ਕਿਸਾਨ ਮੋਰਚਾ ਦੇ ਦੇਸ ਵਿਆਪੀ ਸੱਦੇ ਤੇ ਹਜਾਰਾਂ ਕਿਸਾਨਾਂ, ਮਜਦੂਰਾਂ ਨੇ ਤਿੰਕੋਨੀ ਮਾਨਸਾ ਤੇ ਸਰਸਾ ਬਰਨਾਲਾ ਰੋਡ ਤੇ ਚੱਕਾ ਜਾਮ ਕੀਤਾ ਤੇ ਨਾਅਰੇਬਾਜੀ ਕਰਦਿਆਂ ਕ ਮੰਗ ਕੀਤੀ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਲਏ ਜਾਣ ,ਐਮ . ਐਸ . ਪੀ ਤੇ ਦੇਸ਼ ਵਿਆਪੀ ਕਾਨੂੰਨ ਬਣਾਇਆ ਜਾਵੇ , ਜੇਲ ਵਿੱਚ ਬੰਦ ਨੌਜਵਾਨਾਂ ਨੂੰ ਰਿਹਾਅ ਜਾਵੇ ਤੇ ਝੂਠੇ ਕੇਸ ਖਾਰਜ ਕੀਤੇ ਜਾਣ । ਇਸ ਮੌਕੇ ਤੇ ਭਰਵੇਂ ਇਕੱਠ ਵਿੱਚ ਮਤਾ ਪਾਸ ਕਰਕੇ ਨਗਰ ਕੌਸਲ ਚੋਣਾਂ ਵਿੱਚ ਬੀ. ਜੇ. ਪੀ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ । ਇਸ ਮੌਕੇ ਤੇ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਭੈਣੀਬਾਘਾ , ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਬਲਵਿੰਦਰ ਖਿਆਲਾ, ਐਡਵੋਕੇਟ ਬਲਕਰਨ ਬੱਲੀ , ਭਜਨ ਸਿੰਘ ਘੁੰਮਣ , ਤੇਜ ਸਿੰਘ ਚਕੇਰੀਆਂ ,ਗੋਰਾ ਸਿੰਘ ਭੈਣੀ ਬਾਘਾ , ਮੇਜਰ ਸਿੰਘ ਦੂਲੋਵਾਲ , ਜਲੋਰ ਸਿੰਘ ਦੂਲੋਵਾਲ , ਨਿਰਮਲ ਸਿੰਘ ਝੰਡੂਕੇ ,ਦਲਜੀਤ ਸਿੰਘ ਮਾਨਸਾਹੀਆ ਅਤੇ ਐਡਵੋਕੇਟ ਹਰਦੀਪ ਸਿੰਘ ਮਾਨਸਾਹੀਆ ਨੇ ਕਿਹਾ ਕਿ ਦੇਸ਼ ਅਜਾਦੀ ਤੋ ਬਾਅਦ ਅੱਜ ਤੱਕ ਦੇ ਸਭ ਤੋਂ ਮਾੜੇ ਦੌਰ ਵਿੱਚੋ ਗੁਜਰ ਰਿਹਾ ਤੇ ਮੋਦੀ ਹਕੂਮਤ ਸਿੱਧੇ ਤੌਰ ਤੇ ਦੇਸ਼ ਨੂੰ ਆਰਥਿਕ ਗੁਲਾਮੀ ਵਿੱਚ ਸੁੱਟ ਰਹੀ ਹੈ । ਆਗੂਆ ਨੇ ਕਿਹਾ ਕਿ ਦੇਸ ਦਾ ਹਰ ਵਰਗ ਮੋਦੀ ਸਰਕਾਰ ਦੀਆ ਨੀਤੀਆਂ ਤੋਂ ਤੰਗ ਹੋਕੇੇ ਸੰਘਰਸ਼ ਦੇ ਰਾਹ ਤੇ ਤੇ ਪਿਆ ਹੋਇਆ ਹੈ । ਆਗੂਆਂ ਨੇ ਕਿਸਾਨਾਂ , ਮਜਦੂਰਾਂ ਨੂੰ ਅਪੀਲ ਕੀਤੀ ਕਿ ਮਾਨਸਾ ਜਿਲ੍ਹੈ ਵਿਚੋਂ ਵੱਡੀ ਗਿਣਤੀ ਵਿੱਚ ਦਿੱਲੀ ਕਿਸਾਨੀ ਮੋਰਚਿਆਂ ਵਿੱਚ ਪਹੁੰਚਣ । ਇਸ ਮੌਕੇ ਤੇ ਡਾ. ਧੰਨਾ ਮੱਲ ਗੋਇਲ , ਹੰਸ ਰਾਜ ਮੋਫਰ , ਜਸਵੰਤ ਸਿੰਘ, ਇਕਬਾਲ ਮਾਨਸਾ,ਜਸਮੇਲ ਸਿੰਘ ਅਤਲਾ , ਸੱਤਪਾਲ ਸਿੰਘ , ਅਮਰਜੀਤ ਸਿੰਘ ਖੋਖਰ , ਰਤਨ ਭੋਲਾ ਅਤੇ ਬੋਹੜ ਸਿੰਘ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।