ਕਮਲਜੀਤ ਸਿੰਘ ਸੰਧੂ
- ਜ਼ਿਲ੍ਹਾ ਬਰਨਾਲਾ ਦੇ ਲਗਭਗ 85 ਪ੍ਰਾਈਵੇਟ ਸਕੂਲ ਨੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਸਰਕਾਰ ਖਿਲਾਫ ਸਕੂਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਸਕੂਲ ਪ੍ਰਬੰਧਕ, ਅਧਿਆਪਕ, ਡਰਾਈਵਰ, ਦਰਜਾ ਚਾਰ ਮੁਲਾਜ਼ਮ, ਟਰਾਂਸਪੋਰਟਰਾਂ, ਬੱਚਿਆਂ ਦੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ
- ਪੁਲਿਸ ਪ੍ਰਸ਼ਾਸਨ ਨੇ ਸਕੂਲ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਬੈਰੀ ਗੇਟ ਲਾਏ
- ਭੀੜ ਨੇ ਡੀਸੀ ਦਫਤਰ ਨੇ ਘੇਰਿਆ, ਵੈਰੀਗੇਟ ਹਟਾ ਡੀ ਸੀ ਦਫਤਰ ਦੇ ਸਾਹਮਣੇ ਰੋਹ ਪ੍ਰਦਰਸ਼ਨ ਕੀਤਾ
- ਸਕੂਲ ਪ੍ਰਬੰਧਕਾਂ ਦੇ ਇਲਜ਼ਾਮ ਕਿ ਪੰਜਾਬ ਦੇ ਸਾਰੇ ਕਾਰੋਬਾਰ ਖੁੱਲ੍ਹੇ ਹਨ, ਇਸ ਲਈ ਸਕੂਲ ਕਿਉਂ ਬੰਦ, ਕੋਰੋਨਾ ਦਾ ਦਬਾਅ ਸਕੂਲਾਂ ਤੋਂ ਹਟਾ ਦਿੱਤਾ ਜਾਵੇ
- ਅਧਿਆਪਕਾਂ ਦਾ ਕਹਿਣਾ ਹੈ ਕਿ ਲੋਕ ਕੋਰੋਨਾ ਦੇ ਡਰ ਲਈ ਨਹੀਂ ਬਲਕਿ ਚਲਾਨ ਕਰਨ ਦੇ ਡਰੋਂ ਮਾਸਕ ਪਹਿਨਦੇ ਹਨ
ਬਰਨਾਲਾ, 31 ਮਾਰਚ 2021 - ਕੋਵਿਡ -19 ਦੇ ਵਧ ਰਹੇ ਕਹਿਰ ਕਾਰਨ ਪੰਜਾਬ ਸਰਕਾਰ ਵੱਲੋਂ 10 ਅਪ੍ਰੈਲ ਤੱਕ ਵਧਾਏ ਆਪਣੇ ਨਿਯਮਾਂ ਖਿਲਾਫ ਜ਼ਿਲ੍ਹਾ ਬਰਨਾਲਾ ਦੇ ਲਗਭਗ 85 ਪ੍ਰਾਈਵੇਟ ਸਕੂਲਾਂ ਦੇ ਮੈਨੇਜਮੈਂਟ ਸਟਾਫ, ਅਧਿਆਪਕਾਂ, ਡਰਾਈਵਰਾਂ, ਟਰਾਂਸਪੋਰਟਰਾਂ, ਸਕੂਲ ਕਰਮਚਾਰੀਆਂ, ਬੱਚਿਆਂ ਅਤੇ ਮਾਪਿਆਂ ਨੇ ਡੀ ਸੀ ਦਫਤ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਪੁਲਿਸ ਪ੍ਰਸ਼ਾਸਨ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਹਜ਼ਾਰਾਂ ਲੋਕ ਡੀਸੀ ਦਫਤਰ ਪਹੁੰਚੇ ਅਤੇ ਬੱਚਿਆਂ ਦੇ ਮਾਪਿਆਂ ਨੇ ਬੈਰੀਗੇਟ ਨੂੰ ਹਟਾ ਦਿੱਤੇ ਅਤੇ ਡੀਸੀ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੱਚਿਆਂ ਦੀ ਪੜ੍ਹਾਈ ਨਾਲ ਨਾ ਖੇਡਣ, ਸਕੂਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ, ਰੁਜ਼ਗਾਰ ਅਤੇ ਪ੍ਰਾਈਵੇਟ ਸਕੂਲ ਨਾਲ ਸਬੰਧਤ ਪਰਿਵਾਰ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੱਚਿਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ ਇਸ ਲਈ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।
ਰੋਸ 'ਚ ਪਹੁੰਚੀ ਇੱਕ ਲੜਕੀ ਨੇ ਆਪਣੀ ਪੜ੍ਹਾਈ ਦਾ ਨੁਕਸਾਨ ਹੁੰਦਾ ਦੇਖ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਰਹੀ ਹੈ, ਉਨ੍ਹਾਂ ਦੀਆਂ ਪ੍ਰੀਖਿਆਵਾਂ ਵਿਚ ਦੇਰੀ ਹੋ ਚੁੱਕੀ ਹੈ ਅਤੇ ਆਨ ਲਾਈਨ ਪੜ੍ਹਾਈ ਕਰਕੇ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਜਿਸ ਤਰੀਕੇ ਨਾਲ ਸਾਰੇ ਹੋਰ ਕਾਰੋਬਾਰੀ ਅਤੇ ਰਾਜਨੀਤਿਕ ਪ੍ਰੋਗਰਾਮ ਪੂਰੇ ਪੰਜਾਬ ਵਿਚ ਚੱਲ ਰਹੇ ਹਨ, ਸਕੂਲ ਵੀ ਖੋਲ੍ਹਣੇ ਚਾਹੀਦੇ ਹਨ।