ਜ਼ਿਲ੍ਹਾ ਨਵਾਂਸ਼ਹਿਰ ਵਿਚ ਕਰੋਨਾ ਨਾਲ 2 ਦੀ ਮੌਤ, 48 ਪਾਜ਼ੀਟਿਵ
ਰਾਜਿੰਦਰ ਕੁਮਾਰ
ਨਵਾਂਸ਼ਹਿਰ, 10 ਅਪ੍ਰੈਲ-ਜ਼ਿਲੇ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਨਾਲ਼ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ 48 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਮਰਨ ਵਾਲਿਆਂ ਵਿੱਚ ਮੁਜ਼ੱਫਰਪੁਰ ਬਲਾਕ ਦਾ ਇੱਕ 82 ਸਾਲਾ ਵਿਅਕਤੀ ਅਤੇ ਨਵਾਂ ਸ਼ਹਿਰ ਦੇ ਇੱਕ 54 ਸਾਲਾ ਵਿਅਕਤੀ ਦੀ ਪੀਜੀਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ। ਇਹ ਜਾਣਕਾਰੀ ਸਿਵਲ ਸਰਜਨ ਡਾ: ਜੀ ਕੇ ਕਪੂਰ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ ਤੱਕ 7756 ਲੋਕ ਕੋਰੋਨਾ ਵਿੱਚ ਪਾਜ਼ੀਟਿਵ ਆਏ ਹਨ, ਜਿਨ੍ਹਾਂ ਵਿੱਚੋਂ 7116 ਇਲਾਜ਼ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ਵਿਚ ਕੋਰੋਨਾ ਤੋਂ ਹੁਣ ਤੱਕ 210 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਹੁਣ ਤੱਕ 1,71,904 ਵਿਅਕਤੀਆਂ ਦੇ ਨਮੂਨੇ ਲਏ ਜਾ ਚੁੱਕੇ ਹਨ। ਇਸ ਵੇਲੇ ਜ਼ਿਲ੍ਹੇ ਵਿੱਚ ਕਰੋਨਾ ਦੇ 443 ਸਰਗਰਮ ਮਾਮਲੇ ਹਨ। ਜ਼ਿਲ੍ਹੇ ਵਿੱਚ ਹੁਣ ਤੱਕ 38,940 ਟੀਕੇ ਲਗਾਏ ਜਾ ਚੁੱਕੇ ਹਨ। ਸ਼ੁੱਕਰਵਾਰ ਨੂੰ 3208 ਲੋਕਾਂ ਨੇ ਟੀਕਾ ਲਗਾਇਆ।ਸ਼ੁੱਕਰਵਾਰ ਨੂੰ ਬਲਾਕ ਬਲਾਚੌਰ ਤੋਂ 15, ਨਵਾਂਸ਼ਹਿਰ ਤੋਂ 12, ਮੁਕੰਦਪੁਰ ਤੋਂ 7, ਸੁਜੋ ਅਤੇ ਮੁਜ਼ੱਫਰਪੁਰ ਤੋਂ 6-6 ਅਤੇ ਰਾਹੋ ਅਤੇ ਸੜੋਆ ਤੋਂ 1-1 ਕੇਸ ਪਾਜ਼ੀਟਿਵ ਆਏ ਹਨ।