ਪਰਵਿੰਦਰ ਸਿੰਘ ਕੰਧਾਰੀ
- ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਆਦਿ ਨੂੰ ਕਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਦੀ ਅਪੀਲ
- ਫਰੀਦਕੋਟ ਜਿਲ੍ਹੇ ਵਿੱਚ 5 ਲੱਖ 42 ਹਜ਼ਾਰ ਮੀਟਰਕ ਟਨ ਤੋਂ ਵੱਧ ਕਣਕ ਖਰੀਦ ਹੋਣ ਦਾ ਅਨੁਮਾਨ
ਫਰੀਦਕੋਟ 9 ਅਪ੍ਰੈਲ- 10 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਕਣਕ ਦੀ ਖਰੀਦ ਲਈ ਫਰੀਦਕੋਟ ਜਿਲ੍ਹੇ ਵਿੱਚ ਪੰਜਾਬ ਮੰਡੀ ਬੋਰਡ ਵੱਲੋਂ ਸਮੂਹ ਖਰੀਦ ਕੇਂਦਰਾਂ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਜਿਲ੍ਹੇ ਦੇ 68 ਖਰੀਦ ਕੇਂਦਰਾਂ ਦੀ ਖਰੀਦ ਏਜੰਸੀਆਂ ਨੂੰ ਅਲਾਟਮੈਂਟ ਵੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰਸੇਤੀਆ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਵੱਲੋਂ ਮੁੱਖ ਮੰਡੀਆਂ ਵਿਚੋਂ ਕਣਕ ਦੀ ਖਰੀਦ ਸਾਂਝੇ ਤੌਰ ਤੇ ਕੀਤੀ ਜਾਵੇਗੀ ਜਿਵੇਂ ਕਿ ਫਰੀਦਕੋਟ ਅਤੇ ਜੈਤੋ ਮੁੱਖ ਮੰਡੀਆਂ ਵਿੱਚ ਪਨਗਰੇਨ, ਮਾਰਕਫੈੱਡ, ਪਨਸਪ ਅਤੇ ਐਫ.ਸੀ.ਆਈ. ਵੱਲੋਂ ਖਰੀਦ ਕੀਤੀ ਜਾਵੇਗੀ। ਜਦੋਂ ਕਿ ਕੋੋਟਕਪੂਰਾ ਵਿੱਚ ਐਫ.ਸੀ.ਆਈ., ਪਨਗ੍ਰੇਨ, ਮਾਰਕਫੈੱਡ, ਪਨਸਪ, ਵੇਅਰਹਾਊਸ ਵੱਲੋਂ ਸਾਂਝੇ ਤੌਰ ਤੇ ਕਣਕ ਦੀ ਖਰੀਦ ਕੀਤੀ ਜਾਵੇਗੀ।
ਇਸੇ ਤਰ੍ਹਾਂ ਸਾਦਿਕ ਮੁੱਖ ਮੰਡੀ ਵਿੱਚ ਐਫ.ਸੀ.ਆਈ., ਮਾਰਕਫੈੱਡ, ਪਨਸਪ ਅਤੇ ਵੇਅਰ ਹਾਊਸ ਵੱਲੋਂ ਸਾਂਝੇ ਤੌਰ ਤੇ ਕਣਕ ਦੀ ਖਰੀ ਕੀਤੀ ਜਾਵੇਗੀ।ਇਸੇ ਤਰ੍ਹਾਂ ਘੁਗਿਆਣਾ ਅਤੇ ਜੰਡ ਸਾਹਿਬ ਮੰਡੀਆਂ ਵਿੱਚ ਮਾਰਕਫੈੱਡ ਅਤੇ ਪਨਸਪ, ਅਰਾਈਆਂਵਾਲਾ-ਚੰਦਬਾਜਾ ਅਤੇ ਮੜ੍ਹਾਕ ਮੰਡੀ ਵਿੱਚੋਂ ਪਨਗਰੇਨ ਅਤੇ ਐਫ.ਸੀ.ਆਈ. ਅਤੇ ਕਿਲ੍ਹਾ ਨੌ, ਪਹਿਲਆਣਾ, ਦਬੜ੍ਹੀਖਾਨਾ ਵਿੱਚ ਪਨਸਪ ਅਤੇ ਐਫ.ਸੀ.ਆਈ. ਜਦਕਿ ਸ਼ੇਰ ਸਿੰਘ ਵਾਲਾ, ਜਿਊਣ ਵਾਲਾ ਅਤੇ ਪੰਜਗਰਾਈ ਕਲਾਂ ਮੰਡੀਆਂ ਵਿੱਚ ਐਫ.ਸੀ.ਆਈ. ਅਤੇ ਮਾਰਕਫੈੱਡ ਵੱਲੋਂ ਸਾਂਝੇ ਤੌਰ ਤੇ ਕਣਕ ਦੀ ਖਰੀਦ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਐਫ.ਸੀ.ਆਈ. ਨੂੰ ਕੋਠੇ ਮਲੂਕਾ ਪੱਤੀ, ਸੰਗੂ ਰੁਮਾਣਾ ਬੁਰਜ, ਜਵਾਹਰ ਸਿੰਘ ਵਾਲਾ, ਕੋਟਸੁਖੀਆ ਅਤੇ ਸਰਾਵਾਂ ਦੀਆਂ ਮੰਡੀਆਂ ਆਲਾਟ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਪਨਗਰੇਨ ਵੱਲੋਂ ਬੁੱਟਰ, ਧੂੜਕੋਟ, ਹਰਦਿਆਲੇਆਣਾ, ਕਾਊਂਣੀ, ਮੁਮਾਰਾ, ਪੱਕਾ ਕਲਾਂ, ਰੱਤੀ ਰੋੜੀ, ਸਾਧਾਵਾਲਾ, ਬਹਿਬਲ ਕਲਾਂ, ਹਰੀਨੌ, ਡੋਡ, ਗੋਬਿੰਦਗੜ੍ਹ, ਕਰੀਰਵਾਲੀ, ਖੱਚੜਾ, ਰਾਮੇਆਣਾ, ਸੁਰਘੁਰੀ ਮੰਡੀਆਂ, ਮਾਰਕਫੈੱਡ ਵੱਲੋਂ ਦੀਪ ਸਿੰਘ ਵਾਲਾ, ਕਾਬਲਵਾਲਾ, ਮਚਾਕੀ ਕਲਾਂ, ਪਿੰਡ ਡੋਡ, ਬਹਿਬਲ ਖੁਰਦ, ਪਿੰਡ ਗੋਦਾਰਾਂ, ਬਿਸ਼ਨੰਦੀ, ਚੈਨਾ, ਚੰਦਭਾਨ, ਰੋੜੀ ਕਪੂਰਾ, ਵਾੜਾ ਭਾਈਕਾ ਮੰਡੀਆਂ, ਪਨਸਪ ਵੱਲੋਂ ਭਾਰਥਲਾਂ, ਸੁੱਖਣ ਵਾਲਾ, ਔਲਖ, ਬਰਗਾੜੀ, ਢੀਮਾਂਵਾਲੀ, ਬਾਜਾਖਾਨਾ, ਘਣੀਆਂ, ਲੰਭਵਾਲੀ, ਮੱਲਾਂ ਪਿੰਡਾਂ ਦੀਆਂ ਮੰਡੀਆਂ, ਵੇਅਰਹਾਊਸ ਵੱਲੋਂ ਬੀੜ ਚਹਿਲ, ਗੋਲੇਵਾਲਾ, ਮਚਾਕੀ ਮੱਲ ਸਿੰਘ, ਮਹਿਮੂਆਣਾ, ਪੱਖੀ ਕਲਾਂ, ਫਿੱਡੇ ਕਲਾਂ, ਖਾਰਾ, ਮੌੜ, ਵਾੜਾ ਦਰਾਕਾ, ਝੱਖੜ ਵਾਲਾ, ਮੱਤਾ, ਰੋਮਾਣਾ ਅਜੀਤ ਸਿੰਘ ਮੰਡੀਆਂ ਵਿੱਚ ਇਕੱਲੇ ਤੌਰ ਤੇ ਖਰੀਦ ਕੀਤੀ ਜਾਵੇਗੀ।
ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋੋਲਰ ਮੈਡਮ ਜਸਜੀਤ ਕੌਰ ਨੇ ਦੱਸਿਆ ਕਿ ਇਸ ਵਾਰ ਜਿਲ੍ਹੇ ਵਿੱਚ 5 ਲੱਖ 42 ਹਜ਼ਾਰ ਮੀਟਰਕ ਟਨ ਤੋਂ ਵੱਧ ਕਣਕ ਦੀ ਖਰੀਦ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਵਿਚੋਂ ਪਨਗਰੇਨ ਵੱਲੋਂ 25.2 ਪ੍ਰਤੀਸ਼ਤ, ਮਾਰਕਫੈੱਡ ਵੱਲੋਂ 23.4 ਪ੍ਰਤੀਸ਼ਤ, ਪਨਸਪ ਵੱਲੋਂ 23.4 ਪ੍ਰਤੀਸ਼ਤ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 14.5 ਪ੍ਰਤੀਸ਼ਤ ਅਤੇ ਐਫ.ਸੀ.ਆਈ. ਵੱਲੋਂ 13.4 ਪ੍ਰਤੀਸ਼ਤ ਕਣਕ ਦੀ ਖਰੀਦ ਕੀਤੇ ਜਾਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੋਵਿਡ ਨੂੰ ਮੁੱਖ ਰੱਖਦਿਆਂ ਪੰਜਾਬ ਮੰਡੀ ਬੋਰਡ ਨੂੰ ਜਿਲ੍ਹੇ ਵਿੱਚ ਕੁਝ ਹੋਰ ਆਰਜ਼ੀ ਮੰਡੀਆਂ ਸਥਾਪਤ ਕਰਨ ਲਈ ਵੀ ਲਿਖਿਆ ਗਿਆ ਹੈ ਜੋਂ ਕਿ ਸੈ਼ਲਰਾਂ ਆਦਿ ਵਿੱਚ ਸਥਾਪਿਤ ਕੀਤੀ ਜਾਣਗੀਆਂ।
ਜਿਲ੍ਹਾ ਮੰਡੀ ਅਫਸਰ ਸ੍ਰੀ ਗੋਰਵ ਗਰਗ ਨੇ ਦੱਸਿਆ ਕਿ ਜਿਲ੍ਹੇ ਦੇ ਖਰੀਦ ਕੇਂਦਰਾਂ ਵਿੱਚ ਆਉਣ ਵਾਲੇ ਕਿਸਾਨਾਂ ਲਈ ਛਾਂ, ਪੀਣ ਵਾਲੇ ਪਾਣੀ, ਸਫਾਈ, ਰੌਸ਼ਨੀ ਆਦਿ ਸਹੂਲਤਾਂ ਤੋਂ ਇਲਾਵਾ ਆੜ੍ਹਤੀਆਂ ਵੱਲੋਂ ਸੈਨੀਟਾਈਜ਼ਰ ਅਤੇ ਮਾਸਕ ਦਿੱਤੇ ਜਾਣਗੇ ਤਾਂ ਜ਼ੋ ਕਰੋਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਵੱਲੋਂ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ-ਸਮੇਂ ਸੈਨੀਟਾਈਜ਼ਰ ਵਰਤਣ ਜਾਂ ਸਾਬਣ-ਪਾਣੀ ਨਾਲ ਹੱਥ ਧੋਂਦੇ ਰਹਿਣ ਅਤੇ ਮਾਸਕ ਲਗਾ ਕੇ ਰੱਖਣ। ਇਸ ਦੇ ਨਾਲ-ਨਾਲ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਅਤੇ ਅਨਾਜ ਮੰਡੀਆਂ ਵਿੱਚ ਥੁੱਕਣ ਤੋਂ ਗੁਰੇਜ਼ ਕੀਤਾ ਜਾਵੇ। ਇਸੇ ਤਰ੍ਹਾਂ ਦੂਸਰੇ ਵਿਅਕਤੀ ਤੋਂ ਦੂਰੀ ਵੀ ਬਣਾ ਕੇ ਰੱਖੀ ਜਾਵੇ ਤਾਂ ਜੋ ਬਿਮਾਰੀ ਸਬੰਧੀ ਕਿਸੇ ਵੀ ਤਰ੍ਹਾਂ ਦਾ ਖਤਰਾ ਪੈਦਾ ਨਾ ਹੋਵੇ। ਜਿਨ੍ਹਾਂ ਵਿਅਕਤੀਆਂ ਨੂੰ ਬੁਖਾਰ, ਖਾਂਸੀ, ਜੁਕਾਮ, ਸਿਰ ਦਰਦ ਜਾਂ ਸਾਹ ਲੈਣ ਵਿੱਚ ਤਕਲੀਫ ਹੋਵੇ, ਉਹ ਮੰਡੀਆਂ ਵਿੱਚ ਆਉਣ ਤੋਂ ਗੁਰੇਜ਼ ਕਰਨ ਅਤੇ ਤੁਰੰਤ ਡਾਕਟਰੀ ਸਲਾਹ ਜ਼ਰੂਰ ਲੈਣ।