ਹਰੀਸ਼ ਕਾਲੜਾ
- ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਬੈਨਰ ਹੇਠ ਡੀਸੀ ਨੂੰ ਦਿੱਤਾ ਜਾਵੇਗਾ ਮੰਗ ਪੱਤਰ
ਰੂਪਨਗਰ,30 ਮਾਰਚ 2021-ਕੋਰੋਨਾ ਮਹਾਂਮਾਰੀ ਦੀ ਆੜ ਹੇਠ ਸਰਕਾਰ ਨੇ ਸਕੂਲ ਬੰਦ ਕਰਕੇ ਬੱਚਿਆ ਦਾ ਭਵਿੱਖ ਤਾਂ ਧੁੰਦਲਾ ਕੀਤਾ ਹੀ ਹੈ ਉੱਥੇ ਪ੍ਰਾਈਵੇਟ ਸਕੂਲਾਂ ਨਾਲ ਜੁੜੇ ਲੱਖਾਂ ਲੋਕਾਂ ਦੇ ਰੁਜਗਾਰ ਨੂੰ ਠੇਸ ਪਹੁੰਚਾਈ ਹੈ। ਇਹ ਪ੍ਰਗਟਾਵਾ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਜਿਲਾ ਰੂਪਨਗਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਡਾਇਰੈਕਟਰ ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਨੇ ਇਥੇ ਸਥਾਨਿਕ ਰੂਪਨਗਰ ਪ੍ਰੈਸ ਕਲੱਬ ਵਿਚ ਪਤੱਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾਕਿ ਸਰਕਾਰ ਨੂੰ ਇੱਕ ਦਮ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਨਹੀ ਸੀ ਲੈਣਾ ਚਾਹੀਦਾ, ਪਹਿਲਾਂ ਇਸ ਵਿਸ਼ੇ ਨਾਲ ਜੁੜੇ ਲੋਕਾਂ ਦੀ ਮੀਟਿੰਗ ਹੋਣੀ ਚਾਹੀਦੀ ਸੀ ਕਿਉਕਿ ਬੱਚਿਆਂ ਦੀਆਂ ਸਲਾਨਾਂ ਪ੍ਰੀਖਿਆਵਾਂ ਚੱਲ ਰਹੀਆ ਸਨ। ਉਨਾਂ ਕਿਹਾਕਿ ਕੋਰੋਨਾ ਮਹਾਮਾਰੀ ਦੇ ਕਾਰਨ ਜਿੱਥੇ ਹਰੇਕ ਵਰਗ ਦੇ ਲੋਕਾਂ ਦਾ ਨੁਕਸਾਨ ਹੋਇਆ ਹੈ ਉੱਥੇ ਭਾਵੇਂ ਸਰਕਾਰੀ ਹੋਣ ਭਾਵੇਂ ਪ੍ਰਾਈਵੇਟ ਸਕੂਲ ਦੇ ਬੱਚੇ ਹੋਣ ਪੜਾਈ ਦਾ ਵੱਡਾ ਨੁਕਸਾਨ ਹੋਇਆ ਹੈ।
ਸੁਖਜਿੰਦਰ ਸਿੰਘ ਨੇ ਕਿਹਾਕਿ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਸਰਕਾਰ ਵੱਲੋਂ ਸਕੂਲਾਂ ਲਈ ਜਾਰੀ ਕੀਤੀਆ ਹਦਾਇਤਾਂ ਨੂੰ ਪ੍ਰਾਈਵੇਟ ਸਕੂਲਾਂ ਨੇ ਵੀ ਇੰਨਬਿੰਨ ਲਾਗੂ ਕੀਤਾ ਹੈ ਭਾਵੇਂ ਸਾਡੇ ਤੇ ਆਰਥਿਕ ਬੋਝ ਵੀ ਪਿਆ ਹੈ। ਉਨਾਂ ਕਿਹਾਕਿ ਬੱਚੇ ਆਨਲਾਇਨ ਉੱਨਾਂ ਵਧੀਆ ਨਹੀ ਪੜ ਸਕਦੇ ਜਿੰਨਾਂ ਕਲਾਸ ਵਿੱਚ ਆ ਕੇ ਪੜ ਸਕਦੇ ਹਨ। ਉਨਾਂ ਕਿਹਾਕਿ ਸਰਕਾਰ ਦੇ ਫੈਸਲੇ ਨੇ ਅੱਜ ਉਨਾਂ ਮਾਪਿਆਂ ਨੂੰ ਮਹਿੰਗੇ ਭਾਅ ਦੇ ਮੋਬਾਇਲ ਲੈਣ ਲਈ ਮਜਬੂਰ ਕਰ ਦਿੱਤਾ ਹੈ ਜੋ ਘਰ ਦੀ ਰੋਟੀ ਤੇ ਪੜਾਈ ਦਾ ਖਰਚਾ ਬੜੀ ਮੁਸ਼ਕਲ ਨਾਲ ਕਰ ਰਹੇ ਸਨ। ਸੁਖਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਪ੍ਰਾਈਵੇਟ ਸਕੂਲਾਂ ਵਾਲਿਆਂ ਤੇ ਬੱਸਾਂ ਵਿੱਚ ਬੱਚੇ ਸੀਟਾਂ ਤੋ ਵੱਧ ਬਠਾਉਣ ਦੀ ਗੱਲ ਕਰਦੀ ਹੈ ਤਾਂ ਅਸੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਰੋਡਵੇਜ਼ ਦੀਆ ਬੱਸਾਂ ਸਾਡੇ ਸਕੂਲਾਂ ਦੇ ਰੂਟ ਮੁਤਾਬਿਕ ਚਲਾ ਦੇਵੇ ਅਸੀ ਪੈਸੇ ਦੇਣ ਨੂੰ ਤਿਆਰ ਹਾਂ ਨਾਲੇ ਰੋਡਵੇਜ਼ ਘਾਟੇ ਤੋ ਬਾਹਰ ਆ ਜਾਵੇਗੀ।
ਉਨਾਂ ਕਿਹਾਕਿ ਅੱਜ ਪ੍ਰਾਈਵੇਟ ਸਕੂਲਾਂ ਨੂੰ ਵੱਖ ਵੱਖ ਮੁੱਦਿਆ ਤੇ ਕੋਸਿਆ ਜਾ ਰਿਹਾ ਹੈ ਪਰ ਪ੍ਰਈਵੇਟ ਸਕੂਲਾਂ ਦੀ ਲੋੜ ਕਿਉ ਪਈ ਕਿਉਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਉਸ ਤਰਾਂ ਦੀ ਪੜਾਈ ਨਹੀ ਸੀ ਮਿਲ ਹੀ ਜਿਹੋ ਜਿਹੀ ਮਿਲਣੀ ਚਾਹੀਦੀ ਸੀ ਇਸ ਲਈ ਲੋਕ ਪ੍ਰਾਈਵੇਟ ਸਕੂਲ ਵੱਲ ਆਉਣ ਲੱਗੇ ਹਨ। ਉਨਾਂ ਕਿਹਾਕਿ ਹੈਰਾਨੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਦਾ ਸੈਕਟਰੀ ਅਧਿਆਪਕ ਵਰਗ ਨੂੰ ਇਹ ਕਹਿ ਰਿਹਾ ਹੈ ਕਿ ਬੱਚਿਆ ਨੂੰ ਸਰਕਾਰੀ ਸਕੂਲਾ ਵਿੱਚ ਦਾਖਲ ਕਰਨ ਲਈ ਪਿੰਡਾ ਦੀਆ ਪੰਚਾਇਤਾਂ ਕੋਲ ਜਾਓ।
ਉਨਾਂ ਕਿਹਾਕਿ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਬੈਨਰ ਹੇਠ 31 ਮਾਰਚ ਦਿਨ ਬੁੱਧਵਾਰ ਨੂੰ ਆਪਣੀਆ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਜਿਸ ਵਿੱਚ ਟੀਚਰ, ਬੱਚੇ, ਨਾਨ ਟੀਚਿੰਗ ਸਟਾਫ ਵੀ ਹਾਜਰ ਹੋਵੇਗਾ। ਇਸ ਮੋਕੇ ਤੇ ਐਸੋਸੀਏਸ਼ਨ ਦੇ ਸੀਨੀਅ ਮੀਤ ਪ੍ਰਧਾਨ ਅਮਰਜੀਤ ਸਿੰਘ ਸੈਣੀ, ਮੀਤ ਪ੍ਰਧਾਨ ਜੇਕੇ ਜੱਗੀ,ਪਰਮਿੰਦਰ ਸ਼ਰਮਾ ਨੈਸ਼ਨਲ ਪਬਲਿਕ ਸਕੂਲ ਬਹਿਰਾਮਪੁਰ, ਨਰੇਸ਼ ਗੋਤਮ ਆਦਿ ਹਾਜਰ ਸਨ।